ਭਾਜਪਾ ਆਗੂ ਸੰਜੀਵ ਕਟਾਰੀਆ ਅਤੇ ਕਾਂਗਰਸੀ ਆਗੂ ਬਿੰਦੂ ਭੁੰਬਲਾ ਨੇ ਜਖਮੀਆਂ ਦਾ ਹਾਲ ਚਾਲ ਪੁੱਛਿਆ

ਗੜਸ਼ੰਕਰ, 29 ਜੂਨ- ਗੜਸ਼ੰਕਰ ਦੇ ਪਿੰਡ ਰਾਮਪੁਰ ਬਿੱਲੜੋ ਤੋਂ ਰਾਧਾ ਸੁਆਮੀ ਸਤਿਸੰਗ ਘਰ ਬਿਆਸ ਜਾ ਰਹੀ ਸੰਗਤ ਦਾ ਬੀਤੇ ਕੱਲ ਜੋ ਜਲੰਧਰ ਬਿਆਸ ਦਰਮਿਆਨ ਦਰਦਨਾਕ ਸੜਕ ਹਾਦਸਾ ਹੋਇਆ ਸੀ ਉਸ ਵਿੱਚ ਜਖਮੀ ਹੋਏ ਵਿਅਕਤੀਆਂ ਦਾ ਹਾਲ ਚਾਲ ਜਾਣ ਲਈ ਭਾਜਪਾ ਆਗੂ ਸੰਜੀਵ ਪਟਾਰੀਆ ਅਤੇ ਕਾਂਗਰਸੀ ਬਿੰਦੂ ਭੰਬਲਾ ਹਸਪਤਾਲ ਵਿੱਚ ਪਹੁੰਚੇ।

ਦੋਨਾਂ ਆਗੂਆਂ ਨੇ ਜਖਮੀਆਂ ਦਾ ਹਾਲ ਚਾਲ ਪੁੱਛਿਆ ਤੇ ਆਪਣੇ ਵੱਲੋਂ ਹਰ ਪ੍ਰਕਾਰ ਦੇ ਸਹਿਯੋਗ ਦਾ ਪੀੜਤਾਂ ਨੂੰ ਭਰੋਸਾ ਦਿੱਤਾ। ਦੱਸਣਾ ਬਣਦਾ ਹੈ ਕਿ ਇਸ ਸੜਕ ਹਾਦਸੇ ਵਿੱਚ ਪਿੰਡ ਰਾਮਪੁਰ ਬਿਲੜੋਂ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 14 ਦੇ ਕਰੀਬ ਸ਼ਰਧਾਲੂ ਫੱਟੜ ਹੋ ਗਏ ਸਨ।