ਸਾਫ ਸੁਥਰੇ ਖਾਧ ਪਦਾਰਥ ਮੁਹਈਆ ਕਰਵਾਉਣ ਲਈ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ
ਪਟਿਆਲਾ, 24 ਅਪ੍ਰੈਲ - ਪੰਜਾਬ ਸਰਕਾਰ ਅਤੇ ਕਮਿਸ਼ਨਰ ਫੂਡ ਐਂਡ ਡਰੱਗ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਸਾਫ ਸੁਥਰਾ ਖਾਧ ਪਦਾਰਥ ਮੁਹਈਆ ਕਰਵਾਉਣ ਅਤੇ ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟਖੋਰੀ ਨੂੰ ਰੋਕਣ ਦੇ ਉਦੇਸ਼ ਨਾਲ ਫੂਡ ਸੇਫਟੀ ਟੀਮ, ਪਟਿਆਲਾ ਨੇ ਕਰਿਆਨਾ, ਹਲਵਾਈ, ਬੇਕਰੀ, ਰੈਸਟੋਰੈਂਟ, ਡੇਅਰੀ, ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਮਿਆਦ ਪੁੱਗ ਚੁੱਕੀਆਂ ਵਸਤਾਂ 'ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ-ਨਾਲ ਚੰਗੀ ਸਫਾਈ ਅਤੇ ਸੈਨੇਟਰੀ ਅਭਿਆਸਾਂ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ।

ਮਿਆਦ ਪੁੱਗ ਚੁੱਕੀਆਂ ਵਸਤੂਆਂ ਨੂੰ ਰੱਖਣ ਲਈ ਇੱਕ ਵਿਸ਼ੇਸ਼ ਖੇਤਰ ਨਿਰਧਾਰਤ ਕਰਨ ਲਈ, ਖੇਤਰ ਨੂੰ ਮਿਆਦ ਪੁੱਗ ਚੁੱਕੀਆਂ ਆਈਟਮਾਂ ਵਜੋਂ ਮਾਰਕ ਕਰਨ ਲਈ “ਵਿਕਰੀ ਲਈ ਨਹੀਂ” ਨਿਰਦੇਸ਼ ਦਿੱਤੇ । ਫੂਡ ਬਿਜ਼ਨਸ ਅਪ੍ਰੇਟਰਜ਼ ਨੂੰ ਭੋਜਨ ਸੰਭਾਲਣ ਵਾਲਿਆਂ ਦੀ ਸਫਾਈ 'ਤੇ ਵਿਸ਼ੇਸ਼ ਧਿਆਨ ਦੇ ਨਾਲ ਚੰਗੀ ਸਫਾਈ ਅਭਿਆਸਾਂ ਅਤੇ ਚੰਗੇ ਨਿਰਮਾਣ ਅਭਿਆਸਾਂ ਦੀ ਪਾਲਣਾਂ ਕਰਨ ਲਈ ਵੀ ਨਿਰਦੇਸ਼ ਦਿੱਤੇ ਹਨ। ਉਹਨਾਂ ਨੂੰ ਪ੍ਰਵਾਨਿਤ ਵਿਕਰੇਤਾ ਤੋਂ ਚੰਗੀ ਕੁਆਲਿਟੀ ਦਾ ਕੱਚਾ ਮਾਲ ਖਰੀਦਣ ਲਈ ਵੀ ਨਿਰਦੇਸ਼ ਦਿੱਤੇ ਹਨ। ਇਸ ਮੌਕੇ ਮਾਨਵੀ ਕੇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਸਬੰਧਤ ਬੇਕਰੀ ਵਿੱਚੋ ਕੇਕ ਦੇ ਚਾਰ ਸੈਂਪਲ ਲਏ ਗਏ ਸਨ, ਜਿਨਾਂ ਦੀ ਰਿਪੋਰਟ ਆ ਚੁੱਕੀ ਹੈ।
ਇਨ੍ਹਾਂ ਸੈਂਪਲਾਂ ਵਿੱਚੋਂ ਦੋ ਸੈਂਪਲ ਠੀਕ ਪਾਏ ਗਏ ਅਤੇ ਦੋ ਸੈਂਪਲ ਸੈਕਰੀਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸਬ-ਸਟੈਂਡਰਡ ਪਾਏ ਗਏ ਹਨ, ਸੈਕਰੀਨ ਜੋ ਕਿ ਖਾਣਯੋਗ ਪਦਾਰਥ ਹੈ। ਉਨ੍ਹਾਂ ਦੱਸਿਆ ਕਿ ਸਬ-ਸਟੈਂਡਰਡ ਪਾਏ ਗਏ ਸੈਂਪਲਾਂ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।