ਆਮ ਲੋਕਾਂ ਨੂੰ ਵਧਦੇ ਆਵਾਰਾ ਕੁੱਤਿਆਂ ਦੀ ਦਹਿਸ਼ਤ ਦੇ ਸਾਏ ਹੇਠ ਜੀ ਰਹੇ ਹਨ ਸ਼ਹਿਰਵਾਸੀ

ਐਸ.ਏ.ਐਸ. ਨਗਰ, 7 ਜੂਨ- ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਅਤੇ ਆਸ-ਪਾਸ ਦੇ ਖੇਤਰ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਸ਼ਹਿਰ ਦੀਆਂ ਮਾਰਕੀਟਾਂ ਹੋਣ ਜਾਂ ਪਾਰਕ ਅਤੇ ਗਲੀਆਂ, ਮੁਹੱਲਿਆਂ ਵਿੱਚ ਇਨ੍ਹਾਂ ਆਵਾਰਾ ਕੁੱਤਿਆਂ ਦੇ ਝੁੰਡ ਹਰ ਪਾਸੇ ਦਿਖਦੇ ਹਨ। ਇਹ ਆਵਾਰਾ ਕੁੱਤੇ ਛੋਟੇ ਬੱਚਿਆਂ, ਮਹਿਲਾਵਾਂ ਅਤੇ ਬਜੁਰਗਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਅਤੇ ਇਨ੍ਹਾਂ ਦੀ ਦਹਿਸ਼ਤ ਕਾਰਨ ਬੱਚੇ ਘਰਾਂ ਤੋਂ ਬਾਹਰ ਜਾ ਕੇ ਖੇਡਣ ਤੋਂ ਵੀ ਡਰਦੇ ਹਨ। ਲੋਕ ਇਨ੍ਹਾਂ ਆਵਾਰਾ ਕੁੱਤਿਆਂ ’ਤੇ ਕਾਬੂ ਕਰਨ ਦੀ ਮੰਗ ਵੀ ਕਰਦੇ ਹਨ, ਪਰੰਤੂ ਉਨ੍ਹਾਂ ਦੀ ਇਹ ਸਮੱਸਿਆ ਲਗਾਤਾਰ ਵਧਦੀ ਹੀ ਜਾਂਦੀ ਹੈ।

ਐਸ.ਏ.ਐਸ. ਨਗਰ, 7 ਜੂਨ- ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਅਤੇ ਆਸ-ਪਾਸ ਦੇ ਖੇਤਰ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਸ਼ਹਿਰ ਦੀਆਂ ਮਾਰਕੀਟਾਂ ਹੋਣ ਜਾਂ ਪਾਰਕ ਅਤੇ ਗਲੀਆਂ, ਮੁਹੱਲਿਆਂ ਵਿੱਚ ਇਨ੍ਹਾਂ ਆਵਾਰਾ ਕੁੱਤਿਆਂ ਦੇ ਝੁੰਡ ਹਰ ਪਾਸੇ ਦਿਖਦੇ ਹਨ। 
ਇਹ ਆਵਾਰਾ ਕੁੱਤੇ ਛੋਟੇ ਬੱਚਿਆਂ, ਮਹਿਲਾਵਾਂ ਅਤੇ ਬਜੁਰਗਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਅਤੇ ਇਨ੍ਹਾਂ ਦੀ ਦਹਿਸ਼ਤ ਕਾਰਨ ਬੱਚੇ ਘਰਾਂ ਤੋਂ ਬਾਹਰ ਜਾ ਕੇ ਖੇਡਣ ਤੋਂ ਵੀ ਡਰਦੇ ਹਨ। ਲੋਕ ਇਨ੍ਹਾਂ ਆਵਾਰਾ ਕੁੱਤਿਆਂ ’ਤੇ ਕਾਬੂ ਕਰਨ ਦੀ ਮੰਗ ਵੀ ਕਰਦੇ ਹਨ, ਪਰੰਤੂ ਉਨ੍ਹਾਂ ਦੀ ਇਹ ਸਮੱਸਿਆ ਲਗਾਤਾਰ ਵਧਦੀ ਹੀ ਜਾਂਦੀ ਹੈ।
 ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਲਗਾਤਾਰ ਵਧ ਰਹੀ ਹੈ ਅਤੇ ਬੀਤੇ ਸਮੇਂ ਦੌਰਾਨ ਆਵਾਰਾ ਕੁੱਤਿਆਂ ਵੱਲੋਂ ਸ਼ਹਿਰ ਦੇ ਵਸਨੀਕਾਂ ਨੂੰ ਕੁੱਟਣ ਦੀਆਂ ਘਟਨਾਵਾਂ ਵਿੱਚ ਵੀ ਕਾਫੀ ਜਿਆਦਾ ਵਾਧਾ ਹੋਇਆ ਹੈ ਅਤੇ ਸਥਾਨਕ ਸਿਵਲ ਹਸਪਤਾਲ ਵਿੱਚ ਜਿਲ੍ਹੇ ਭਰ ਤੋਂ ਕੁੱਤਿਆਂ ਦੇ ਵੱਢਣ ਕਾਰਨ ਆਉਣ ਵਾਲੇ ਮਰੀਜਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ।
ਇਹ ਆਵਾਰਾ ਕੁੱਤੇ ਆਵਾਜਾਈ ਵਿੱਚ ਵੀ ਵਿਘਨ ਪਾਉਂਦੇ ਹਨ ਅਤੇ ਜਦੋਂ ਕੋਈ ਵਾਹਨ ਇਨ੍ਹਾਂ ਕੁੱਤਿਆਂ ਦੇ ਨੇੜਿਓਂ ਲੰਘਦਾ ਹੈ ਤਾਂ ਇਹ ਕੁੱਤੇ ਉਸ ਵਾਹਨ ਦਾ ਪੂਰੀ ਰਫਤਾਰ ਨਾਲ ਪਿੱਛਾ ਕਰਦੇ ਹਨ। ਕਈ ਵਾਰ ਦੋ ਪਹੀਆ ਵਾਹਨ ਚਾਲਕ ਇਨ੍ਹਾਂ ਕੁੱਤਿਆਂ ਤੋਂ ਬਚਣ ਲਈ ਆਪਣਾ ਵਾਹਨ ਤੇਜ ਕਰਦਾ ਹੈ ਤਾਂ ਅਕਸਰ ਦੋ ਪਹੀਆ ਵਾਹਨ ਉਸਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਅਤੇ ਸਥਿਤੀ ਕੋਈ ਹਾਦਸਾ ਵਾਪਰਨ ਵਾਲੀ ਬਣ ਜਾਂਦੀ ਹੈ।
 ਇਹ ਕੁੱਤੇ ਆਪਸ ਵਿੱਚ ਵੀ ਲੜਦੇ ਰਹਿੰਦੇ ਹਨ। ਸ਼ਹਿਰ ਦੇ ਪਾਰਕਾਂ ਵਿੱਚ ਵੀ ਇਨ੍ਹਾਂ ਕੁੱਤਿਆਂ ਦੀ ਭਰਮਾਰ ਹੈ, ਜਿਸ ਕਾਰਨ ਪਾਰਕਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰੰਤੂ ਸਥਾਨਕ ਪ੍ਰਸ਼ਾਸਨ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸ਼ਹਿਰ ਵਿੱਚ ਵੱਡੀ ਸਮੱਸਿਆ ਬਣਦੇ ਜਾ ਰਹੇ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ।