ਐੱਸ.ਕੇ.ਅਗਰਵਾਲ ਦੇ ਲੇਖ ਸੰਗ੍ਰਹਿ 'ਜਦੋਂ ਜਾਗੋ ਉਦੋਂ ਸਵੇਰਾ' ਦੇ ਹਿੰਦੀ ਅਨੁਵਾਦ 'ਜਬ ਜਾਗੋ ਤਭੀ ਸਵੇਰਾ' ਤੇ ਵਿਚਾਰ ਚਰਚਾ ਆਯੋਜਿਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਜੁਲਾਈ: ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਸਾਹਿਤਕ ਸੱਥ, ਐੱਸ.ਏ.ਐੱਸ.ਨਗਰ ਵੱਲੋਂ ਅੱਜ ਸ਼੍ਰੀ ਐੱਸ.ਕੇ.ਅਗਰਵਾਲ ਦੇ ਲੇਖ ਸੰਗ੍ਰਹਿ 'ਜਦੋਂ ਜਾਗੋ ਉਦੋਂ ਸਵੇਰਾ' ਦੇ ਹਿੰਦੀ ਅਨੁਵਾਦ 'ਜਬ ਜਾਗੋ ਤਭੀ ਸਵੇਰਾ' ਦਾ ਲੋਕ ਅਰਪਣ ਕੀਤਾ ਗਿਆ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਜੁਲਾਈ: ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਸਾਹਿਤਕ ਸੱਥ, ਐੱਸ.ਏ.ਐੱਸ.ਨਗਰ ਵੱਲੋਂ ਅੱਜ ਸ਼੍ਰੀ ਐੱਸ.ਕੇ.ਅਗਰਵਾਲ ਦੇ ਲੇਖ ਸੰਗ੍ਰਹਿ 'ਜਦੋਂ ਜਾਗੋ ਉਦੋਂ ਸਵੇਰਾ' ਦੇ ਹਿੰਦੀ ਅਨੁਵਾਦ 'ਜਬ ਜਾਗੋ ਤਭੀ ਸਵੇਰਾ' ਦਾ ਲੋਕ ਅਰਪਣ ਕੀਤਾ ਗਿਆ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ।  
   ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸ੍ਰੋਤਿਆਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਕਰਵਾਈ ਜਾ ਰਹੀ ਵਿਚਾਰ ਚਰਚਾ ਦੇ ਮਨੋਰਥ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇ ਲੇਖ-ਸੰਗ੍ਰਹਿ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਲੇਖ-ਸੰਗ੍ਰਹਿ ਸਿਰਫ਼ ਸ਼ਬਦਾਂ ਦੀ ਗੂੰਜ ਨਹੀਂ ਸਗੋਂ ਸੋਚ ਦੀ ਚਮਕ ਅਤੇ ਅਨੁਭਵ ਦੀ ਗਹਿਰਾਈ ਹੈ।
ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਨੂੰ ਲੋਕ ਅਰਪਣ ਉਪਰੰਤ ਮੁੱਖ ਮਹਿਮਾਨ ਡਾ. ਪਰਮਜੀਤ ਸਿੰਘ ਜਸਵਾਲ ਵੀ.ਸੀ, ਐੱਸ.ਆਰ.ਐੱਮ. ਯੂਨੀਵਰਸਿਟੀ, ਸੋਨੀਪਤ ਨੇ ਕਿਹਾ ਕਿ ਇਹ ਪੁਸਤਕ ਕੀਮਤੀ ਤਜ਼ਰਬਿਆਂ ਦੀ ਗਾਗਰ ਦੇ ਨਾਲ-ਨਾਲ ਸਮਕਾਲੀ ਭਖਦੇ ਮਸਲਿਆਂ ਦੀ ਦਾਸਤਾਨ ਹੈ।ਇਸ ਵਿਚਾਰ ਚਰਚਾ ਦੀ ਪ੍ਰਧਾਨਗੀ ਕਰਦੇ ਹੋਏ ਉੱਘੇ ਲੇਖਕ ਜੰਗ ਬਹਾਦਰ ਗੋਇਲ ਨੇ ਪੁਸਤਕ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਲੇਖ-ਸੰਗ੍ਰਹਿ ਐੱਸ.ਕੇ.ਅਗਰਵਾਲ ਦੇ ਤਜ਼ਰਬਿਆਂ, ਵਿਚਾਰਾਂ ਅਤੇ ਅਨੁਭੂਤੀਆਂ ਦੀ ਅਦਭੁਤ ਰਚਨਾ ਹੈ। ਵਿਸ਼ੇਸ਼ ਮਹਿਮਾਨ ਬ੍ਰਹਮ ਕੁਮਾਰੀ ਰਮਾ ਦੀਦੀ ਨੇ ਆਖਿਆ ਕਿ ਜੀਵਨ ਦਾ ਕੋਈ ਵੀ ਅਜਿਹਾ ਪਹਿਲੂ ਨਹੀਂ ਹੈ ਜੋ ਇਸ ਵਿਚ ਛੂਹਿਆ ਨਾ ਗਿਆ ਹੋਵੇ।
     ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਆਖਿਆ ਕਿ ਇਸ ਪੁਸਤਕ ਵਿਚ ਅਗਰਵਾਲ ਜੀ ਨੇ ਨਿਆਂ ਦੇ ਖੇਤਰ ਦੇ ਖੇਤਰ ਦੇ ਨਾਲ-ਨਾਲ ਸਾਹਿਤ ਦੇ ਖੇਤਰ ਵਿੱਚ ਵੀ ਸੱਚ ਦੇ ਨਾਲ ਨਿਆਂ ਕੀਤਾ ਹੈ। ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਹਥਲੀ ਪੁਸਤਕ ਸ਼੍ਰੀ ਐੱਸ.ਕੇ.ਅਗਰਵਾਲ ਦੀ ਸ਼ਖ਼ਸੀਅਤ ਵਾਂਗ ਹੀ ਸਾਦੀ, ਸਹਿਜ, ਸਰਲ ਅਤੇ ਖ਼ੂਬਸੂਰਤ ਹੈ। 
ਡਾ. ਮੁਕੇਸ਼ ਅਰੋੜਾ, ਸਾਬਕਾ ਸੈਨੇਟਰ ਅਤੇ ਸਿੰਡੀਕੇਟ ਮੈਂਬਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਆਖਿਆ ਕਿ ਇਸ ਪੁਸਤਕ ਦੀ ਖ਼ਾਸੀਅਤ ਹੈ ਕਿ ਇਹ ਸਮੱਸਿਆ ’ਤੇ ਉਂਗਲ ਧਰਨ ਦੇ ਨਾਲ-ਨਾਲ ਸਮਾਧਾਨ ਵੀ ਸੁਝਾਉਂਦੀ ਹੈ। ਲੇਖਕ ਸ਼੍ਰੀ ਐੱਸ.ਕੇ.ਅਗਰਵਾਲ ਨੇ ਆਪਣੇ ਵਿਲੱਖਣ ਅੰਦਾਜ਼ ਵਿਚ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਹਿਤ ਤੋਂ ਉੱਚੀ ਕੋਈ ਸ਼ੈਅ ਨਹੀਂ ਹੈ। ਇਸ ਲਈ ਸਾਡੇ ਕੋਲ ਕਿਤਾਬਾਂ ਨਾਲ ਜੁੜਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ।
ਇਸ ਸਮਾਗਮ ਵਿੱਚ  ਆਰ.ਟੀ.ਜਿੰਦਲ, ਕੇ.ਐੱਸ.ਗੁਰੂ, ਕੇ.ਕੇ.ਬਾਂਸਲ, ਹੀਰਾ ਲਾਲ ਬਾਂਸਲ, ਜਗਦੀਸ਼ ਮਿੱਤਲ, ਬੀ.ਆਰ.ਗਰਗ, ਡਾ. ਬਲਦੇਵ ਸਪਤਰਿਸ਼ੀ, ਭੀਮ ਸੇਨ ਬਾਂਸਲ, ਸਰੋਜ ਅਗਰਵਾਲ, ਨਿਕਿਤਾ ਅਗਰਵਾਲ, ਪਾਲ ਅਜਨਬੀ, ਜੇ ਐੱਸ.ਜੱਸੀ, ਕਮਲ ਵਰਿੰਦਰ ਕੌਰ, ਰੋਹਿਤ ਬਾਂਸਲ, ਰਘਬੀਰ ਸਿੰਘ, ਮਨਜੀਤ ਕੌਰ ਕੋਟੀਆ, ਗੁਰਸ਼ਰਨ ਕੌਰ, ਬੀ.ਕੇ.ਸੁਮਨ ਵੱਲੋਂ ਵੀ ਹਾਜ਼ਰੀ ਲਵਾਈ ਗਈ। ਸਮਾਗਮ ਦੇ ਅੰਤ ਵਿਚ ਆਏ ਹੋਏ ਮਹਿਮਾਨਾਂ ਦਾ ਮਾਣ-ਸਨਮਾਨ ਕੀਤਾ ਗਿਆ ਅਤੇ ਸ਼੍ਰੀ ਸ਼ੈਲੇਸ਼ ਕੁਮਾਰ ਵੱਲੋਂ ਧੰਨਵਾਦ ਕੀਤਾ ਗਿਆ। ਸਮੁੱਚੇ ਸਮਾਗਮ ਦਾ ਸੁਚੱਜਾ ਮੰਚ ਸੰਚਾਲਨ ਸ਼੍ਰੀ ਭੁਪਿੰਦਰ ਮਲਿਕ ਵੱਲੋਂ ਕੀਤਾ ਗਿਆ।