ਦਾਜ ਵਾਸਤੇ ਪਤਨੀ ਦਾ ਕਤਲ ਕਰਨ ਵਾਲਾ ਮੁਲਜਮ ਕਾਬੂ

ਐਸ.ਏ.ਐਸ. ਨਗਰ, 7 ਜੂਨ- ਮੁਹਾਲੀ ਪੁਲੀਸ ਨੇ ਦਾਜ ਨਾ ਲਿਆਉਣ ’ਤੇ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਹੇਠ ਨਿਜਾਮੁਦੀਨ ਨਾਮ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਿਟੀ 2 ਸ੍ਰੀ ਹਰਸਿਮਰਨ ਸਿੰਘ ਬਾਲ ਨੇ ਦੱਸਿਆ ਕਿ ਇਸ ਸੰਬੰਧੀ ਲੜਕੀ ਦੇ ਪਿਤਾ ਮੁਨੇ ਵਾਸੀ ਪਿੰਡ ਨਗਲੀਆ, ਜਿਲ੍ਹਾ ਰਾਮਪੁਰ (ਯੂ.ਪੀ.) ਨੇ ਥਾਣਾ ਸੋਹਾਣਾ ਵਿੱਚ ਸ਼ਿਕਾਇਤ ਦਿੱਤੀ ਸੀ ਕਿ ਉਸਦੀ ਲੜਕੀ ਮਹਿਨਾਜ ਦਾ ਵਿਆਹ ਕਰੀਬ 4 ਸਾਲ ਪਹਿਲਾਂ ਨਿਜਾਮੁਦੀਨ ਵਾਸੀ ਪਿੰਡ ਨਗਲੀਆ, ਜਿਲ੍ਹਾ ਰਾਮਪੁਰ, ਯੂ.ਪੀ. (ਹਾਲ ਵਾਸੀ ਪਿੰਡ ਲਖਨੌਰ, ਸੈਕਟਰ 76) ਨਾਲ ਹੋਇਆ ਸੀ।

ਸ਼ਿਕਾਇਤਕਰਤਾ ਅਨੁਸਾਰ ਨਿਜਾਮੁਦੀਨ ਲਖਨੌਰ ਤੋਂ ਲਾਡਰਾਂ ਰੋਡ, ਪਿੰਡ ਲਖਨੌਰ ਵਿਖੇ ਸ਼ਾਮਾ ਨਾਮ ਦਾ ਢਾਬਾ ਚਲਾਉਂਦਾ ਹੈ ਅਤੇ ਉਹ ਉਸਦੀ ਲੜਕੀ ਮਹਿਨਾਜ ਨੂੰ ਦਾਜ-ਦਹੇਜ ਲਿਆਉਣ ਲਈ ਮਜਬੂਰ ਕਰਦਾ ਸੀ ਤੇ ਉਸਦੀ ਮਾਰਕੁੱਟ ਕਰਦਾ ਸੀ। 
ਸ਼ਿਕਾਇਤਕਰਤਾ ਅਨੁਸਾਰ ਨਿਜਾਮੁਦੀਨ ਨੇ ਉਸਨੂੰ ਵੀ ਫੋਨ ਕਰਕੇ ਉਸ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਜੇ ਉਸਨੂੰ ਪੈਸੇ ਨਾ ਦਿੱਤੇ ਤਾਂ ਉਸਦੀ ਧੀ ਮਹਿਨਾਜ ਨੂੰ ਜਾਨ ਤੋਂ ਮਾਰ ਦੇਵੇਗਾ। ਉਨ੍ਹਾਂ ਦੱਸਿਆ ਕਿ ਬੀਤੀ 2 ਮਈ ਨੂੰ ਨਿਜਾਮੁਦੀਨ ਨੇ ਸ਼ਿਕਾਇਤਕਰਤਾ ਮੁਨੇ ਨੂੰ ਫੋਨ ਕਰਕੇ ਕਿਹਾ ਕਿ ਤੇਰੀ ਲੜਕੀ ਦੀ ਮੌਤ ਹੋ ਗਈ ਹੈ ਅਤੇ ਫਿਰ ਉਹ ਮੁਨੇ ਦੀ ਲੜਕੀ ਦੀ ਲਾਸ਼ ਮੁਨੇ ਦੇ ਘਰ (ਯੂ.ਪੀ.) ਵਿੱਚ ਛੱਡ ਕੇ ਫਰਾਰ ਹੋ ਗਿਆ ਸੀ। 
ਉਨ੍ਹਾਂ ਦੱਸਿਆ ਕਿ ਥਾਣਾ ਆਜਮਨਗਰ, ਜਿਲ੍ਹਾ ਰਾਮਪੁਰ, ਯੂ.ਪੀ. ਵੱਲੋਂ ਮ੍ਰਿਤਕਾ ਮਹਿਨਾਜ ਦਾ ਪੋਸਟਮਾਰਟਮ ਕਰਵਾਇਆ ਗਿਆ ਸੀ ਅਤੇ ਮਾਮਲਾ ਜਿਲ੍ਹਾ ਮੁਹਾਲੀ, ਪੰਜਾਬ ਦਾ ਹੋਣ ਕਰਕੇ ਯੂ.ਪੀ. ਪੁਲੀਸ ਵੱਲੋਂ ਕੇਸ ਜਿਲ੍ਹਾ ਮੁਹਾਲੀ, ਪੰਜਾਬ ਨੂੰ ਟਰਾਂਸਫਰ ਕੀਤਾ ਗਿਆ। 
ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਸੋਹਾਣਾ ਵਿਖੇ ਬੀ.ਐਨ.ਐਸ. ਦੀ ਧਾਰਾ 80 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਮੁਲਜਮ ਦੀ ਭਾਲ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਅੱਜ ਆਰੋਪੀ ਨਿਜਾਮੁਦੀਨ ਨੂੰ ਸੰਤੇ ਮਾਜਰਾ ਢਾਬਾ ਤੋਂ ਗ੍ਰਿਫਤਾਰ ਕਰ ਲਿਆ ਹੈ। ਆਰੋਪੀ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕੀਤਾ, ਜਿਸ ਨੂੰ ਮਾਨਯੋਗ ਜੱਜ ਸਾਹਿਬ ਨੇ 4 ਦਿਨ ਦਾ ਪੁਲੀਸ ਰਿਮਾਂਡ ਦਾ ਹੁਕਮ ਦਿੱਤਾ ਹੈ। ਮੁਕੱਦਮੇ ਸੰਬੰਧੀ ਤਫਤੀਸ਼ ਜਾਰੀ ਹੈ।