ਅੰਤਰ-ਸਕੂਲ ਵਾਦ-ਵਿਵਾਦ ਮੁਕਾਬਲਾ ਕਰਵਾਇਆ
ਐਸ ਏ ਐਸ ਨਗਰ, 8 ਨਵੰਬਰ- ਬਰੁਕਫੀਲਡ ਇੰਟਰਨੈਸ਼ਨਲ ਸਕੂਲ ਵਿਖੇ ‘ਇਕ ਧਰਤੀ, ਇਕ ਪਰਿਵਾਰ ਇਕ ਭਵਿੱਖ’ ਵਿਸ਼ੇ ਤੇ ਅੰਤਰ ਸਕੂਲ ਵਾਦ ਵਿਵਾਦ ਮੁਕਾਬਲੇ ਕਰਵਾਏ ਗਏ ਜਿਹਨਾਂ ਵਿੱਚ ਚੰਡੀਗੜ੍ਹ, ਮੁਹਾਲੀ, ਰੋਪੜ ਅਤੇ ਕੁਰਾਲੀ ਦੇ ਕੁੱਲ 24 ਸਕੂਲਾਂ ਨੇ ਹਿੱਸਾ ਲਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦ ਬੁਲਾਰੇ ਨੇ ਦੱਸਿਆ ਕਿ ਜਾਣਕਾਰੀ ਅਤੇ ਬੌਧਿਕ ਪ੍ਰਦਰਸ਼ਨ ਦੇ ਇਸ ਮੁਕਾਬਲੇ ਵਿਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਭਾਸ਼ਣ ਕਲਾ ਅਤੇ ਆਲੋਚਨਾਤਮਕ ਸੋਚ ਦਾ ਪ੍ਰਦਰਸ਼ਨ ਕੀਤਾ।
ਮੁਕਾਬਲੇ ਦੌਰਾਨ ਅਸ਼ੋਕ ਕੁਮਾਰ ਕੌਸ਼ਲ, ਵਿਨੀਤ ਵਾਲੀਆ, ਸੀਮਾ, ਡਾ. ਮਨਜੀਤ ਕਲਚਰ, ਹਰਪ੍ਰੀਤ ਮਾਨ, ਰਮਾ ਸ਼ਰਮਾ, ਇੰਦਰਪਾਲ ਕੌਰ, ਰਿਚਰਡ ਡੋਨਾਲਡ ਅਤੇ ਕੁਲਦੀਪ ਧੀਮਾਨ ਜੱਜ ਵਜੋਂ ਸ਼ਾਮਲ ਹੋਏ।
ਮੁਕਾਬਲੇ ਦੌਰਾਨ ਸੀਨੀਅਰ ਵਰਗ ਵਿਚ ਸੇਂਟ ਮੈਰੀ ਸਕੂਲ, ਚੰਡੀਗੜ੍ਹ ਨੇ ਪਹਿਲਾ, ਸੇਂਟ ਐਨੀਜ਼ ਸਕੂਲ, ਚੰਡੀਗੜ੍ਹ ਨੇ ਦੂਜਾ ਅਤੇ ਸੇਂਟ ਜੋਸਫ ਸਕੂਲ ਚੰਡੀਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੂਨੀਅਰ ਵਰਗ ਵਿਚ ਬਰੁਕਫੀਲਡ ਇੰਟਰਨੈਸ਼ਨਲ ਸਕੂਲ ਨੇ ਪਹਿਲਾ ਸੇਂਟ ਐਨਜ਼ ਸਕੂਲ, ਚੰਡੀਗੜ੍ਹ ਨੇ ਦੂਜਾ ਅਤੇ ਸੌਪਿਨਸ ਚੰਡੀਗੜ੍ਹ ਨੇ ਤੀਜਾ ਸਥਾਨ ਹਾਸਿਲ ਕੀਤਾ। ਸਕੂਲ ਦੇ ਪ੍ਰੈਜ਼ੀਡੈਂਟ ਮਾਨਵ ਸਿੰਗਲਾ ਅਤੇ ਸਰਪ੍ਰਸਤ ਨੀਲਮ ਸਿੰਗਲਾ ਨੇ ਮੁਕਾਬਲੇ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ।