ਵੱਖ ਵੱਖ ਜੱਥੇਬੰਦੀਆ ਦੇ ਆਗੂਆਂ ਵਲੋਂ ਗੜਸ਼ੰਕਰ ਤੋਂ ਆਦਮਪੁਰ ਜਾ ਰਹੀ ਨਹਿਰ ਦੀ ਨਾਲ ਸੜਕ 'ਤੇ ਹਾਦਸਿਆ ਸੰਬੰਧੀ ਐੱਸ ਡੀ ਐਮ ਨਾਲ ਕੀਤੀ ਮੀਟਿੰਗ
ਗੜਸ਼ੰਕਰ,12 ਜੁਲਾਈ- ਇਲਾਕੇ ਵਿੱਚ ਕੰਮ ਕਰ ਰਹੀਆਂ ਵੱਖ ਵੱਖ ਸੰਸਥਾਵਾਂ ਆਦਰਸ਼ ਸੋਸ਼ਲ ਵੈਲਫੇਅਰ ਸੋਸਾਇਟੀ ਰਜਿ., ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ, ਜੀਵਨ ਜਾਗ੍ਰਿਤੀ ਮੰਚ ਰਜਿ., ਦੁਆਬਾ ਸਾਹਿਤ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਇਕ ਸਾਂਝੇ ਵਫਦ ਵਲੋਂ ਸਾਂਝੇ ਰੂਪ ਵਿੱਚ ਇਲਾਕੇ ਦੀ ਗੰਭੀਰ ਸਮੱਸਿਆ ਬਾਰੇ ਐਸਡੀਐਮ ਮੈਡਮ ਓਇਸ਼ੀ ਮੰਡਲ ਨਾਲ ਮੁਲਾਕਾਤ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਆਦਰਸ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਤੀਸ਼ ਕੁਮਾਰ ਸੋਨੀ ਅਤੇ ਅਧਿਆਪਕ ਆਗੂ ਮੁਕੇਸ਼ ਕੁਮਾਰ ਨੇ ਦੱਸਿਆ ਕਿ ਗੜਸ਼ੰਕਰ ਤੋਂ ਆਦਮਪੁਰ ਜਾ ਰਹੀ ਨਹਿਰ ਦੇ ਨਾਲ ਨਾਲ ਜਾ ਰਹੀ ਸੜਕ 'ਤੇ ਪਿਛਲੇ ਡੇਢ ਦੋ ਮਹੀਨੇ ਵਿੱਚ ਨਹਿਰ ਦੇ ਨਾਲ ਰੇਨਿੰਗ ਨਾ ਹੋਣ ਕਾਰਨ ਕਾਫੀ ਐਕਸੀਡੈਂਟ ਹੋ ਚੁੱਕੇ ਹਨ।
ਇਹਨਾਂ ਐਕਸੀਡੈਂਟਾਂ ਵਿੱਚ ਕਾਫੀ ਜਾਨ ਮਾਲ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਇਸੇ ਤਰੀਕੇ ਨਾਲ ਗੜਸ਼ੰਕਰ ਤੋਂ ਬਲਾਚੌਰ ਜਾ ਰਹੀ ਸੜਕ 'ਤੇ ਸਮੁੰਦੜੇ ਦੇ ਕੋਲ ਦੁਬਾਰਾ ਸੜਕ ਵਿੱਚ ਡੂੰਘੇ ਟੋਏ ਪੈ ਚੁੱਕੇ ਹਨ, ਇਹਨਾਂ ਦੋਹਾਂ ਸਮੱਸਿਆਵਾਂ ਬਾਰੇ ਐਸਡੀਐਮ ਮੈਡਮ ਨੇ ਗੰਭੀਰਤਾ ਪੂਰਵਕ ਗੱਲ ਸੁਣਦਿਆਂ ਹੋਇਆਂ ਐਕਸੀਅਨ ਨੂੰ ਲੈ ਕੇ ਖੁਦ ਵਿਜਿਟ ਕਰਕੇ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਸਮੇਂ ਵਫਦ ਵਿੱਚ ਪ੍ਰਿੰਸੀਪਲ ਬਿੱਕਰ ਸਿੰਘ,ਸੰਤੋਖ ਸਿੰਘ, ਸੁਰਜੀਤ ਸਿੰਘ, ਮਨਦੀਪ ਕੁਮਾਰ, ਕਮਲਦੇਵ, ਸੁਖਦੇਵ ਡਾਨਸੀਵਾਲ, ਡਾ. ਲਖਵਿੰਦਰ ਲੱਕੀ, ਪ੍ਰੀਤ ਪਾਰੋਵਾਲੀਆ, ਅਮਰਜੀਤ ਸਿੰਘ ਬੰਗੜ, ਹੰਸਰਾਜ ਗੜ ਸ਼ੰਕਰ ਆਦਿ ਹਾਜ਼ਰ ਸਨ।