ਪੰਜਾਬ ਤੇ ਕਿਸਾਨੀ ਦੇ ਮਸਲਿਆਂ ਨੂੰ ਹੱਲ ਕਰਨ ਲਈ ਕੇਂਦਰ ਗੰਭੀਰ ਨਹੀਂ : ਸੱਤਿਆਪਾਲ ਮਲਿਕ

ਪਟਿਆਲਾ, 1 ਮਾਰਚ- ਜੰਮੂ-ਕਸ਼ਮੀਰ ਤੇ ਮੇਘਾਲਿਆ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਪੰਜਾਬ ਤੇ ਪੰਜਾਬ ਦੀ ਕਿਰਸਾਨੀ ਦਾ ਕੋਈ ਦਰਦ ਨਹੀਂ ਹੈ ਤੇ ਨਾ ਹੀ ਨਰਿੰਦਰ ਮੋਦੀ ਕਿਸਾਨੀ ਨੂੰ ਦਰਪੇਸ਼ ਮਸਲੇ ਹੱਲ ਕਰਨ ਵਿੱਚ ਰੁਚੀ ਰੱਖਦੇ ਹਨ। ਉਹ ਅੱਜ ਇੱਥੋਂ ਥੋੜ੍ਹੀ ਦੂਰ ਭਾਦਸੋਂ ਰੋਡ 'ਤੇ ਸਥਿਤ ਇੱਕ ਪੈਲੇਸ ਵਿਖੇ ਕਿਰਤੀ ਕਿਸਾਨ ਫਰੰਟ ਅਤੇ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਵਲੋਂ ਰਣਬੀਰ ਸਿੰਘ ਖੱਟੜਾ, ਸੇਵਾ ਮੁਕਤ ਆਈ.ਜੀ. ਤੇ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਆਯੋਜਿਤ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ, ਜਿਸ ਵਿੱਚ ਉਨ੍ਹਾਂ ਨੂੰ (ਸੱਤਿਆਪਾਲ ਮਲਿਕ) ਕਿਸਾਨਾਂ ਲਈ "ਹਾਅ ਦਾ ਨਾਅਰਾ"

ਮਾਰਨ ਲਈ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਤਪਾਲ ਮਲਿਕ ਨੇ ਕਿਸਾਨਾਂ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਡਾਨੀਆਂ-ਅੰਬਾਨੀਆਂ ਦੀ ਫਿਕਰ ਹੈ ਪਰ ਕਿਸਾਨੀ ਦੇ ਮਸਲੇ ਹੱਲ ਕਰਨ ਲਈ ਉਹ ਗੰਭੀਰ ਨਹੀਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਐਮ.ਐਸ.ਪੀ. ਦੇਣ 'ਤੇ ਸਰਕਾਰ ਦਾ ਕੋਈ ਖਰਚਾ ਨਹੀਂ ਆਉਂਦਾ। ਡੂੰਘੀ ਸਾਜ਼ਿਸ਼  ਤਹਿਤ ਕਿਸਾਨੀ ਨੂੰ ਖਤਮ ਕਰਨ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ, ਜਿਸ ਵਾਸਤੇ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਮਿਲ ਕੇ ਲੜਨ ਦੀ ਲੋੜ ਹੈ, ਜਿਸ ਲਈ ਉਹ ਤਨ ਮਨ ਤੋਂ ਕਿਸਾਨਾਂ ਨਾਲ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਏਕਤਾ ਤੇ ਇਕਜੁਟਤਾ ਸਦਕਾ ਹੀ ਮੋਦੀ ਸਰਕਾਰ ਨੇ ਮਾਫ਼ੀ ਮੰਗ ਕੇ ਕਾਲੇ ਕਾਨੂੰਨ ਵਾਪਸ ਲਏ ਸਨ। 
ਇਸ ਸਮੇਂ  ਸੇਵਾ ਮੁਕਤ ਆਈ.ਜੀ. ਰਣਬੀਰ ਸਿੰਘ ਖੱਟੜਾ ਨੇ ਆਪਣੇ ਸੰਬੋਧਨ 'ਚ ਆਖਿਆ ਕਿ ਗਵਰਨਰ ਸਤਪਾਲ ਮਲਿਕ ਨੇ ਜੋ ਪੰਜਾਬ ਦੀ ਕਿਸਾਨੀ ਦੇ ਹੱਕ ਚ ਹਾਅ ਦਾ ਨਾਅਰਾ ਮਾਰਿਆ ਸੀ ਉਸ ਨੂੰ ਪੰਜਾਬੀ ਕਦੇ ਭੁਲਾ ਨਹੀਂ ਸਕਦੇ। ਉਹਨਾਂ ਕਿਹਾ ਕਿ ਜਿਹੜਾ ਵੀ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਗੱਲ ਕਰੇਗਾ, ਉਸ ਦਾ ਵੱਧ ਤੋਂ ਵੱਧ ਮਾਣ ਸਤਿਕਾਰ ਕੀਤਾ ਜਾਵੇਗਾ।   ਕਿਸਾਨੀ ਮਸਲਿਆਂ ਦੇ ਮਾਹਿਰ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਪੰਜਾਬ ਕੋਲ ਪੂਰੇ ਮੁਲਕ ਨਾਲੋਂ ਉਪਜਾਊ ਜ਼ਮੀਨ ਹੈ, ਜਿਸ ਤੇ ਕਾਰਪੋਰੇਟ ਘਰਾਣਿਆਂ ਦੀ ਅੱਖ ਹੈ, ਜਿਸ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ।
 ਉਹਨਾਂ ਕਿਹਾ ਕਿ ਕਿਸਾਨੀ ਨੂੰ ਖਤਮ ਕਰਕੇ ਮਜ਼ਦੂਰ ਬਣਾਉਣ ਦੇ ਉਦਯੋਗਪਤੀਆਂ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਇਸ ਮੌਕੇ ਬਾਬਾ ਮਨਮੋਹਨ ਸਿੰਘ ਬਾਰਨ, ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲੇ, ਸਾਬਕਾ ਡੀ.ਜੀ.ਪੀ. ਪੰਧੇਰ, ਕੁਲਬੀਰ ਸਿੰਘ ਸਿੱਧੂ ਰਿਟਾ. ਆਈ.ਏ.ਐਸ.,  ਜੀ.ਕੇ. ਸਿੰਘ ਰਿਟਾ: ਆਈ.ਏ.ਐਸ., ਹਰਕੇਸ਼ ਸਿੰਘ ਸਿੱਧੂ ਰਿਟਾ: ਆਈ ਏ ਐਸ ਪ੍ਰਧਾਨ ਬਲਵਿੰਦਰ ਸਿੰਘ ਕੰਗ ਸਰਪੰਚ, ਪਾਲ ਸਿੰਘ ਖਰੌੜ ਸਮਾਜ ਸੇਵੀ, ਪਰਮਜੀਤ ਸਿੰਘ ਸਹੌਲੀ ਪ੍ਰਧਾਨ ਅਕਾਲੀ ਦਲ ਸੁਤੰਤਰ, ਐਡਵੋਕੇਟ ਕੰਵਰ ਗੁਰਪ੍ਰੀਤ ਸਿੰਘ ਗਿੱਲ ਖਜ਼ਾਨਚੀ,ਮਨਜੀਤ ਸਿੰਘ ਫੱਗਣਮਾਜਰਾ ਸਾ. ਸਰਪੰਚ, ਗੁਰਬਾਜ਼ ਸਿੰਘ ਖਲੀਫੇਵਾਲਾ,ਅਬਜਿੰਦਰ ਸਿੰਘ ਜੋਗੀ ਨਾਨੋਕੀ, ਸੁਖਵਿੰਦਰ ਸਿੰਘ ਨੰਬਰਦਾਰ, ਗੁਰਮੀਤ ਸਿੰਘ ਕਾਲਾ, ਅਮਰੀਕ ਸਿੰਘ ਲੰਗ, ਬਰਮਾ ਸਿੰਘ ਕਾਠਮੱਠੀ, ਬਲਜੀਤ ਸਿੰਘ ਟਿਵਾਣਾ, ਸ਼ਲਿੰਦਰ ਸਿੰਘ ਨਰੜੂ, ਕੁਲਵਿੰਦਰ ਸਿੰਘ ਕਾਂਤੀ, ਕਿਰਨਇੰਦਰ ਸਿੰਘ ਪੂਨੀਆ, ਗੁਰਤੇਜ ਸਿੰਘ ਸਿੱਧੂਵਾਲ,ਕਰਨਵੀਰ ਸਿੰਘ ਪੂਨੀਆ, ਜੱਸੀ ਰਾਜਪੁਰਾ, ਹਨੀ ਖਰੌੜ,ਰਾਮ ਸਿੰਘ ਆਲੋਵਾਲ, ਤਰਸੇਮ ਸਿੰਘ ਕਸਿਆਣਾ, ਜੱਗੀ ਲੰਗ, ਤਰਸੇਮ ਕੋਟਲੀ,ਸਮਸ਼ੇਰ ਸਿੰਘ, ਗੁਰਦੀਪ ਸਿੰਘ ਰੋਮੀ, ਰਾਜਿੰਦਰ ਸਿੰਘ ਸੋਨੀ,ਜਿੰਦਰ ਖਰੌੜ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਆਗੂ ਹਾਜ਼ਰ ਸਨ। ਮੰਚ  ਸੰਚਾਲਨ ਕੇ.ਬੀ.ਐਸ. ਸਿੱਧੂ ਸਾਬਕਾ ਇਨਫੋਰਸਮੈਂਟ ਡਾਇਰੈਕਟਰ ਐਕਸਾਈਜ਼ ਵਿਭਾਗ ਨੇ ਕੀਤਾ।