ਕੌਂਸਲਰ ਦੀਪਕ ਕੁਮਾਰ ਦੀਪਾ ਨੇ ਮਾਰਕੀਟ ਕਮੇਟੀ ਚੇਅਰਮੈਨ ਨਾਲ ਕੀਤੀ ਮੁਲਾਕਾਤ

ਗੜਸ਼ੰਕਰ, 9 ਜੁਲਾਈ- ਇੱਥੋਂ ਦੇ ਵਾਰਡ ਨੰਬਰ 5 ਤੋਂ ਕੌਂਸਲਰ ਦੀਪਕ ਕੁਮਾਰ ਦੀਪਾ ਨੇ ਮਾਰਕੀਟ ਕਮੇਟੀ ਗੜਸ਼ੰਕਰ ਦੇ ਚੇਅਰਮੈਨ ਬਲਦੀਪ ਸਿੰਘ ਦੀਪਾ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕਰਤੇ ਮੰਡੀ ਬੋਰਡ ਅਧੀਨ ਆਉਂਦੀ ਪਿੰਡ ਬੀਰਮਪੁਰ ਦੀ ਸੜਕ ਵਿੱਚ ਆਮ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ।

ਉਹਨਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੇ ਕਾਰਨ ਪੁੱਟੀ ਗਈ ਸੜਕ ਤੋਂ ਆਮ ਲੋਕਾਂ ਨੂੰ ਪਰੇਸ਼ਾਨੀ ਘਟਣ ਦਾ ਨਾਂ ਨਹੀਂ ਲੈ ਰਹੀ ਉਲਟਾ ਤਾਂ ਬਰਸਾਤ ਦੇ ਮੌਸਮ ਵਿੱਚ ਆਮ ਲੋਕਾਂ ਦੀ ਪਰੇਸ਼ਾਨੀ ਪਿੱਛੇ ਨਾਲੋਂ ਵੱਧ ਗਈ ਹੈ ਤੇ ਕਈ ਵਾਰ ਤਾਂ ਅਜਿਹੇ ਦਿਨ ਵੀ ਹੁੰਦੇ ਹਨ ਕਿ ਲੋਕੀ ਆਪਣੇ ਘਰਾਂ ਵਿੱਚ ਕੈਦੀ ਬਣ ਕੇ ਰਹਿ ਜਾਂਦੇ ਹਨ ਤੇ ਲੋਕਾਂ ਨੂੰ ਆਪਣੇ ਛੋਟੇ ਮੋਟੇ ਕੰਮਾਂ ਦੇ ਬਾਜ਼ਾਰ ਆਣਾ ਜਾਣਾ ਵੀ ਬੰਦ ਹੋ ਜਾਂਦਾ ਹੈ।
ਦੱਸਣਯੋਗ ਹੈ ਕਿ ਗੜਸ਼ੰਕਰ ਦੇ ਬੀਰਮਪੁਰ ਰੋਡ ਦੀ ਦੁਰਦਸ਼ਾ ਸਬੰਧੀ ਵਾਰ ਵਾਰ ਮੀਡੀਆ ਵਿੱਚ ਖਬਰਾਂ ਲੱਗਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਧਿਆਨ ਨਹੀਂ ਦੇ ਰਹੀ ਜਿਸ ਦੇ ਕਾਰਨ ਲੋਕਾਂ ਵਿੱਚ ਇਸ ਸਰਕਾਰ ਦੇ ਪ੍ਰਤੀ ਗੁੱਸਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ।