ਬੰਬ ਚਲਾਉਣ ਵਾਲਾ ਅਤੇ ਪਿਸਤੌਲ ਚਲਾਉਣ ਵਾਲਾ ਭਗਤ ਸਿੰਘ ਨਹੀਂ ਸੀ

ਨਵਾਂਸ਼ਹਿਰ - ਬੀਤੀ ਰਾਤ ਸ਼ਹੀਦੇ ਆਜਮ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮਾਈਦਿੱਤਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋ 23 ਮਾਰਚ ਦੇ ਸ਼ਹੀਦਾ ਦੀ ਸੋਚ ਨੂੰ ਸਮਰਪਿਤ ਮਾਈਦਿੱਤਾ ਵਿਖੇ ਚੇਤਨਾ ਸਮਾਗਮ ਕਰਵਾਇਆ ਗਿਆ। ਜਿਸ ਦੇ ਮੁੱਖ ਬੁਲਾਰੇ ਸ.ਬੂਟਾ ਸਿੰਘ ਮਹਿਮੂਦਪੁਰ ਆਗੂ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋ ਬੋਲਦਿਆਂ ਕਿਹਾ ਗਿਆ, ਕਿ ਅੱਜ ਦੀ ਨੌਜਵਾਨੀ ਮੋਟਰਸਾਈਕਲ, ਗੱਡੀਆਂ ਤੇ ਮੁੱਛ ਨੂੰ ਵਟਾ ਦੇਣ ਵਾਲੀ, ਖੰਘੇ ਸੀ ਤਾ ਟੰਗੇ ਸੀ, ਜਾਂ ਲਗਦਾ ਮੈਨੂੰ ਫਿਰ ਆਉਣਾ ਪਉ ਅਜਿਹੀਆਂ ਤਸਵੀਰਾ ਲਾ ਕੇ ਭੁਲੇਖੇ 'ਚ ਹੈ।

ਅਜਿਹੀ ਸੋਚ ਦੇ ਮਾਲਿਕ ਨਹੀਂ ਸਨ ਸ਼ਹੀਦ ਭਗਤ ਸਿੰਘ ਜਾਂ ਬਾਕੀ ਸ਼ਹੀਦ। ਉਹਨਾ ਨੂੰ ਜਾਨਣ ਲਈ ਉਹਨਾਂ ਦੀ ਜੇਲ੍ਹ ਡਾਇਰੀ ਤੇ ਲਿਖਤਾ ਦਾ ਅਧਿਐਨ ਕਰਨਾ ਪਏਗਾ। ਬਲਕਿ ਉਹ ਤਾ 21 ਸਾਲ ਦੀ ਉਮਰ ਵਿੱਚ ਕਿਤਾਬਾਂ ਪੜਨ ਤੇ ਬਹੁਤ ਹੀ ਸੰਜੀਦਾ ਅਤੇ ਕਿਰਤੀਆਂ, ਕਿਸਾਨਾ ਦੀਆ ਸਮੱਸਿਆਵਾ ਨੂੰ ਸਮਝਣ ਤੇ ਉਹਨਾਂ ਦੇ ਹੱਲ੍ਹ ਲਈ ਜੂਝਣ ਤੇ ਇਸ ਗਲੇ ਸੜੇ ਪੵਬੰਧ ਨੂੰ ਗੁਰੂ ਰਵਿਦਾਸ ਜੀ ਦੇ ਬੇਗਮਪੁਰੇ, ਬਾਬੇ ਨਾਨਕ ਦੇ ਸਰਬੱਤ ਦੇ ਭਲੇ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮੂਲ ਮੰਤਰ ਪੜੋ ਜੁੜੂ ਸ਼ੰਘਰਸ਼ ਕਰੋ ਵਾਂਗ ਸੋਚਦੇ ਸਨ। ਬੰਬਾ ਤੇ ਪਿਸਤੌਲਾ ਨਾਲ ਠਾਹ-ਠਾਹ ਕਰਨ ਵਾਲਾ, ਮਾਰ ਧਾੜ ਕਰਨ ਵਾਲਾ ਭਗਤ ਸਿੰਘ ਨਹੀਂ ਸੀ। ਜਿਸ ਤਰਾਂ ਫਿਲਮਾ ਤੇ ਗੀਤਾ 'ਚ ਦਿਖਾਇਆ ਜਾਦਾਂ ਹੈ। ਉਹਨਾਂ ਕਿਹਾ ਕਿ ਮੁਫ਼ਤ ਬਿਜਲੀ, ਮੁਫ਼ਤ ਕਿਰਾਇਆ ਸਾਡੇ ਮਸਲੇ ਨਹੀਂ ਹਨ। ਸਾਡੀ ਨੋਜਵਾਨੀ ਘਟੀਆ ਸਿਸਟਮ ਕਾਰਨ ਵਿਦੇਸ਼ ਚ 25-25 ਲੱਖ ਲਗਾ ਕੇ ਜਾ ਰਹੀ ਹੈ। ਸਾਡੀਆਂ ਮੁੱਖ ਲੋੜਾ ਸਿਹਤ, ਸਿੱਖਿਆ ਤੇ ਰੁਜ਼ਗਾਰ ਹੈ। ਸਰਕਾਰ ਹਰ ਹੱਥ ਨੂੰ ਰੁਜ਼ਗਾਰ ਦੇਵੇ ਵਜਾਏ ਨਸ਼ੇ, ਆਟਾ ਦਾਲ ਤੇ ਗੁਮਰਾਹ ਕਰਨ ਦੇ। ਇਸ ਮੌਕੇ ਬੇਟੀ ਕਿਰਨਦੀਪ ਵੱਲੋ ਜਿੰਦਗੀ ਤੇ ਕਵਿਤਾ ਪੜੀ ਗਈ। ਇਸ ਮੌਕੇ ਨੋਜਵਾਨੀ ਨੂੰ ਭਗਤ ਸਿੰਘ ਜੀ ਦੀ ਵਿਚਾਰਧਾਰਾ ਤੋਂ ਜਾਣੂ ਕਰਾਉਦਾ ਕਿਤਾਬਚਾ (ਇੰਨਕਲਾਬ ਜਿੰਦਾਬਾਦ) ਵੀ ਵੰਡਿਆ ਗਿਆ। ਜੋ ਕਿ ਯੁਵਰਾਜ ਸਿੰਘ ਐਡਵੋਕੇਟ ਜਲੰਧਰ ਵੱਲੋ ਭੇਟਾ ਰਹਿਤ ਸੀ। ਇਸ ਮੌਕੇ ਖਜ਼ਾਨਚੀ ਪਰਸ਼ੋਤਮ ਸਿੰਘ, ਰਾਜਨ ਕੁਮਾਰ, ਕੁਲਦੀਪ ਰਾਮ, ਜਯੋਤੀ, ਅਕਾਸ਼ਦੀਪ, ਕੇਵਲ ਲਾਲ, ਅਮਨਦੀਪ, ਹਰਮਨ, ਮਨੀ, ਸੁਆਮੀ ਤੇ ਸਰਬਜੀਤ ਕੌਰ, ਰਾਜਵਿੰਦਰ ਕੌਰ, ਮਨਦੀਪ ਕੌਰ, ਚਰਨਜੀਤ ਕੌਰ ਅਤੇ ਅਨੀਤਾਰਾਜ ਹਾਜ਼ਰ ਸਨ। ਅੰਤ ਵਿਚ ਬੂਟਾ ਸਿੰਘ ਮਹਿਮੂਦਪੁਰ ਜੀ ਦਾ ਸਨਮਾਨ ਵੀ ਕੀਤਾ ਗਿਆ। ਇਸ ਪੂਰੇ ਪ੍ਰੋਗਰਾਮ ਵਿਚ ਸਟੇਜ ਸਕੱਤਰ ਦੀ ਭੂਮਿਕਾ ਨਿੰਦਰ ਮਾਈਦਿੱਤਾ ਵੱਲੋ ਨਿਭਾਈ ਗਈ।