ਗੜਸ਼ੰਕਰ ਵਿਚ ਮੁਲਾਜ਼ਮ,ਮਜ਼ਦੂਰ ਤੇ ਜਨਤਕ ਜਥੇਬੰਦੀਆਂ ਵਲੋਂ ਹੜਤਾਲ ਉਪਰੰਤ ਕੀਤੀ ਰੋਸ ਰੈਲੀ ਤੇ ਮਾਰਚ

ਗੜ੍ਹਸ਼ੰਕਰ- ਬਲਾਕ ਗੜ੍ਹਸ਼ੰਕਰ ਦੀਆਂ ਮੁਲਾਜ਼ਮ ,ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਵਲੋਂ ਸਾਥੀ ਮੱਖਣ ਸਿੰਘ ਵਾਹਿਦ ਪੁਰੀ, ਅਮਰੀਕ ਸਿੰਘ,ਮੁਕੇਸ਼ ਕੁਮਾਰ,ਸਰੂਪ ਚੰਦ,ਕੁਲਭੂਸ਼ਨ ਕੁਮਾਰ,ਹਰਮੇਸ਼ ਢੇਸੀ ਦੀ ਅਗਵਾਈ ਵਿੱਚ ਵੱਖ ਵੱਖ ਵਿਭਾਗਾਂ ਵਿਚ ਹੜਤਾਲ ਕਰਨ ਉਪਰੰਤ ਬੱਸ ਸਟੈਂਡ ਗੜ੍ਹਸ਼ੰਕਰ ਵਿਖੇ ਰੋਸ ਰੈਲੀ ਕੀਤੀ ਅਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਪ੍ਰਭਾਵਸ਼ਾਲੀ ਰੋਸ ਮਾਰਚ ਕੀਤਾ।

ਗੜ੍ਹਸ਼ੰਕਰ- ਬਲਾਕ ਗੜ੍ਹਸ਼ੰਕਰ ਦੀਆਂ ਮੁਲਾਜ਼ਮ ,ਮਜ਼ਦੂਰ ਤੇ ਕਿਸਾਨ ਜਥੇਬੰਦੀਆਂ  ਵਲੋਂ ਸਾਥੀ ਮੱਖਣ ਸਿੰਘ ਵਾਹਿਦ ਪੁਰੀ, ਅਮਰੀਕ ਸਿੰਘ,ਮੁਕੇਸ਼ ਕੁਮਾਰ,ਸਰੂਪ ਚੰਦ,ਕੁਲਭੂਸ਼ਨ ਕੁਮਾਰ,ਹਰਮੇਸ਼ ਢੇਸੀ ਦੀ ਅਗਵਾਈ ਵਿੱਚ ਵੱਖ ਵੱਖ ਵਿਭਾਗਾਂ ਵਿਚ ਹੜਤਾਲ ਕਰਨ ਉਪਰੰਤ  ਬੱਸ ਸਟੈਂਡ ਗੜ੍ਹਸ਼ੰਕਰ ਵਿਖੇ ਰੋਸ ਰੈਲੀ ਕੀਤੀ ਅਤੇ  ਆਪਣੀਆਂ ਮੰਗਾਂ   ਦੇ ਹੱਕ ਵਿੱਚ  ਪ੍ਰਭਾਵਸ਼ਾਲੀ  ਰੋਸ ਮਾਰਚ ਕੀਤਾ। ਇਸ ਸਮੇਂ ਰਾਮ ਜੀ ਚੌਹਾਨ, ਅਮਰੀਕ ਸਿੰਘ, ਸ਼ਾਮ ਸੁੰਦਰ , ਸੁਖਦੇਵ ਡਾਨਸੀਵਾਲ,ਕੁਲਭੂਸ਼ਨ ਕੁਮਾਰ, ਸਤਪਾਲ ਮਿਨਹਾਸ, ਜਗਦੀਸ਼ ਰਾਇ, ਵਿਨੋਦ ਕੁਮਾਰ, ਬਲਬੀਰ ਖਾਨਪੁਰ ਤੇ ਅਸ਼ਵਨੀ ਰਾਣਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਣ ਸਮੁੱਚੇ ਦੇਸ਼ ਵਿਚ ਮਹਿੰਗਾਈ,ਬੇਰੁਜ਼ਗਾਰੀ ਤੇ ਗਰੀਬੀ ਦਿਨੋ ਦਿਨ ਵੱਧਦੀ ਜਾ ਰਹੀ ਰਹੀ ਹੈ। 
ਆਮ ਆਦਮੀ ਦੀ ਜੀਣਾ ਦਿਨੋ ਦਿਨ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਮੋਦੀ ਸਰਕਾਰ ਜਿੱਥੇ ਸਰਕਾਰੀ ਅਦਾਰਿਆਂ ਦਾ ਨਿੱਜੀ ਕਰਨ ਅਤੇ ਲੋਕ ਵਿਰੋਧੀ  ਕਾਰਪੋਰੇਟ ਨੀਤੀਆਂ ਨੂੰ  ਤੇਜ਼ੀ ਨਾਲ ਲਾਗੂ  ਕਰਕੇ ਦੇਸ਼ ਨੂੰ ਆਰਥਿਕ ਬਰਬਾਦੀ ਵੱਲ ਧੱਕ ਰਹੀ ਹੈ ਉਸ ਦੇ ਨਾਲ ਹੀ ਧਾਰਮਿਕ ਕੱਟੜਤਾ ,ਘੱਟ ਗਿਣਤੀਆਂ ਤੇ ਦਲਿਤਾਂ ਨਾਲ ਪੱਖਪਾਤੀ ਨੀਤੀ, ਸਿੱਖਿਆ ਨੀਤੀ ਅਤੇ ਸੰਵਿਧਾਨਿਕ ਸੰਸਥਾਵਾਂ ਦਾ ਭਗਵਾਂਕਰਨ,ਸੱਚ ਬੋਲਣ ਵਾਲਿਆਂ ਦੀ ਜੁਬਾਨਬੰਦੀ, ਅਤੇ ਸੰਵਿਧਾਨ ਨਾਲ ਛੇੜਛਾੜ ਕਰਕੇ ਦੇਸ਼ ਵਿਚ ਨਫ਼ਰਤ ਦਾ ਮਹੌਲ ਪੈਦਾ ਕਰ ਰਹੀ ਹੈ, ਜਿਸ ਨੂੰ ਦੇਸ਼ ਦੇ ਅਮਨ ਪਸੰਦ ਲੋਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। 
ਆਗੂਆਂ ਕਿਹਾ  ਨੇ ਕੇਂਦਰ  ਸਰਕਾਰ ਵਾਂਗ ਪੰਜਾਬ  ਸਰਕਾਰ ਵੀ ਮੁਲਾਜ਼ਮਾਂ, ਪੈਨਸ਼ਨਰਾਂ, ਮਜਦੂਰਾਂ, ਕਿਸਾਨਾਂ ਤੇ ਕਿਰਤੀ ਲੋਕਾਂ ਦਾ ਆਰਥਿਕ ਸੋਸ਼ਣ ਕਰ ਰਹੀ ਹੈ।ਪੁਰਾਣੀ ਪੈਨਸ਼ਨ ਦੀ ਬਹਾਲੀ,  ਕੱਚੇ ਮੁਲਾਜ਼ਮ ਪੱਕੇ ਕਰਨ, ਡੀ.ਏ-ਪੇਅ ਕਮਿਸ਼ਨ ਦੇ ਬਕਾਏ, ਕੱਟੇ 37 ਭੱਤੇ ਬਹਾਲ ਕਰਨ ਅਤੇ ਹੋਰ ਹੱਕੀ ਜਾਇਜ ਮੰਗਾਂ ਨੂੰ ਹੱਲ ਨਹੀਂ ਕਰ ਰਹੀ ਹੈ। ਆਂਗਨਵਾੜੀ ਮੁਲਾਜ਼ਮਾਂ, ਮਿਡ ਡੇ ਮੀਲ ਵਰਕਰਾਂ, ਆਸ਼ਾ ਵਰਕਰਾਂ ਤੇ ਘੱਟੋ ਘੱਟ ਉਜਰਤ ਲਾਗੂ ਨਹੀਂ ਕੀਤੀ ਜਾ ਰਹੀ। 
ਆਗੂਆਂ ਨੇ ਕਿਹਾ ਕਿ ਲੋਕ ਵਿਰੋਧੀ ਫੈਸਲੇ ਲੈਣ ਵਾਲੀਆਂ ਸਰਕਾਰਾਂ ਬਹੁਤਾ ਲੰਮਾ ਸਮਾਂ ਲੋਕਾਂ ਦੇ ਸੰਘਰਸ਼ ਸਾਹਮਣੇ ਟਿਕ ਨਹੀਂ ਸਕਦੀਆਂ।ਆਗੂਆਂ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਮੁਲਾਜ਼ਮ,ਮਜ਼ਦੂਰ ਕਿਸਾਨ, ਪੈਨਸ਼ਨਰ ਅਤੇ ਆਮ ਲੋਕਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਆਗੂਆਂ ਨੇ ਵੱਖ ਵੱਖ  ਵਿਭਾਗਾਂ ਵਲੋਂ  ਹੜਤਾਲ  ਵਿਚ ਵੱਧ ਚੜ੍ਹ ਕੀਤੀ  ਸ਼ਮੂਲੀਅਤ ਤੇ ਤਸੱਲੀ ਪ੍ਰਗਟ ਕੀਤੀ।
ਇਸ ਮੌਕੇ ਜਗਦੀਸ਼ ਪੱਖੋਵਾਲ, ਗੁਰਨਾਮ  ਹਾਜੀਪੁਰ,ਪਵਨ ਕੁਮਾਰ ਗੜ੍ਹੀ,ਜੋਗਿੰਦਰ ਸਿੰਘ,ਗੋਪਾਲ ਦਾਸ ਮਨਹੋਤਰਾ, ਸ਼ਿੰਗਾਰਾ ਰਾਮ,ਰਮੇਸ਼ ਮਲਕੋਵਾਲ, ਜਰਨੈਲ ਡਘਾਮ , ਨਰੇਸ਼ ਕੁਮਾਰ ਭਾਮੀਆਂ , ਰਾਜ ਕੁਮਾਰ, ਸੰਦੀਪ ਬਡੇਸਰੋਂ, ਪਰਮਿੰਦਰ ਪੱਖੋਵਾਲ, ਭਲਭੱਦਰ ਸਿੰਘ,ਗੁਰਨਾਮ ਹਾਜ਼ੀ ਪੁਰ,ਸਿੰਘ,ਜੋਗਿੰਦਰ ਕੁਲੇਵਾਲ,ਮਨਦੀਪ ਕੁਮਾਰ,ਬਲਵੰਤ ਰਾਮ ,ਕੁਲਵੰਤ ਗੋਲੇਵਾਲ, ਕੁਲਵਿੰਦਰ ਚਾਹਲ,ਨਰੇਸ਼ ਧੀਮਾਨ,ਸੁਰਿੰਦਰ ਕੁਮਾਰ,ਨਿਤਿਨ ਸੁਮਨ,ਰਮਨ ਕੁਮਾਰ,ਪਰਮਾ ਨੰਦ ਹਾਜ਼ਿਰ ਸਨ।