
ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋ 23 ਪਿੰਡਾਂ ਨੂੰ ਸੈਂਕੜੇ ਸੋਲਰ ਲਾਈਟਾਂ ਭੇਂਟ
ਗੜ੍ਹਸ਼ੰਕਰ, 9 ਜੁਲਾਈ- ਪਿੰਡਾਂ ਦੇ ਵਿਕਾਸ ਅਤੇ ਨੌਜਵਾਨਾਂ ਲਈ ਸੁਵਿਧਾਵਾਂ ਪਹੁੰਚਾਉਣ ਦੀ ਆਪਣੀ ਵਚਨਬੱਧਤਾ ਨੂੰ ਨਿਭਾਉਂਦੇ ਹੋਏ ਜੈ ਕ੍ਰਿਸ਼ਨ ਸਿੰਘ ਰੌੌੜੀ, ਹਲਕਾ ਵਿਧਾਇਕ ਅਤੇ ਡਿਪਟੀ ਸਪੀਕਰ ਵਿਧਾਨ ਸਭਾ ਨੇ ਅੱਜ 23 ਪਿੰਡਾਂ ਨੂੰ ਸੈਂਕੜੇ ਸੋਲਰ ਲਾਈਟਾਂ ਭੇਂਟ ਕੀਤੀਆਂ।
ਗੜ੍ਹਸ਼ੰਕਰ, 9 ਜੁਲਾਈ- ਪਿੰਡਾਂ ਦੇ ਵਿਕਾਸ ਅਤੇ ਨੌਜਵਾਨਾਂ ਲਈ ਸੁਵਿਧਾਵਾਂ ਪਹੁੰਚਾਉਣ ਦੀ ਆਪਣੀ ਵਚਨਬੱਧਤਾ ਨੂੰ ਨਿਭਾਉਂਦੇ ਹੋਏ ਜੈ ਕ੍ਰਿਸ਼ਨ ਸਿੰਘ ਰੌੌੜੀ, ਹਲਕਾ ਵਿਧਾਇਕ ਅਤੇ ਡਿਪਟੀ ਸਪੀਕਰ ਵਿਧਾਨ ਸਭਾ ਨੇ ਅੱਜ 23 ਪਿੰਡਾਂ ਨੂੰ ਸੈਂਕੜੇ ਸੋਲਰ ਲਾਈਟਾਂ ਭੇਂਟ ਕੀਤੀਆਂ।
ਇਹ ਸੋਲਰ ਲਾਈਟਾਂ ਹਲਕੇ ਦੇ ਪਿੰਡ ਐਮਾ ਜੱਟਾ, ਅਕਾਲਗੜ੍ਹ, ਭਾਤਪੁਰ ਜੱਟਾ, ਭਾਰੋਵਾਲ, ਭਵਾਨੀਪੁਰ ਭਾਗਤਾ, ਚੱਕ ਹਾਜੀਪੁਰ, ਡਾਨਸੀਵਾਲ, ਡੇਰੋਂ, ਦੁੱੱਗਰੀ, ਫਤੇਹਪੁਰ ਖੁਰਦ, ਹੇਲਰਾ, ਹਿਆਤਪੁਰ, ਜੀਵਾਨਪੁਰ ਜੱਟਾ, ਝੇਨੋਵਾਲ, ਜਗਤਪੁਰ ਜੱਟਾ, ਖਾਬੜਾ, ਲਹਿਰਾ, ਮਾਨਸੋਵਾਲ, ਰਸੂਲਪੁਰ, ਸਦਰਪੁਰ, ਸ਼ਾਹਪੁਰ ,ਹੇਬੋਵਾਲ ਸੋਲੀ ਦੀਆਂ ਪੰਚਾਇਤਾਂ ਵਿੱਚ ਲਗਾਈ ਜਾਣਗੀਆਂ।
ਇਸ ਮੌਕੇ 'ਤੇ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਲੋਕਾਂ ਨੇ ਡਿਪਟੀ ਸਪੀਕਰ ਰੌੌੜੀ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਹਲਕਾ ਐਮ.ਐਲ.ਏ ਰੌੌੜੀ ਦੀ ਕੋਸ਼ਿਸ਼ ਨਾਲ ਹੁਣ ਪਿੰਡਾਂ ਦੀਆਂ ਗਲੀਆਂ ਰੋਸ਼ਨ ਹੋਣਗੀਆਂ, ਰਾਤ ਸਮੇਂ ਆਵਾਜਾਈ ਵਿੱਚ ਆ ਰਹੀਆਂ ਮੁਸ਼ਕਲਾਂ ਦੂਰ ਹੋਣਗੀਆਂ ਅਤੇ ਨੌਜਵਾਨਾਂ ਲਈ ਸੁਰੱਖਿਅਤ ਅਤੇ ਸੁਵਿਧਾਜੰਕ ਮਾਹੌਲ ਬਣੇਗਾ।
ਡਿਪਟੀ ਸਪੀਕਰ ਰੌੌੜੀ ਨੇ ਕਿਹਾ ਕਿ, ਪਿੰਡਾਂ ਦੀ ਤਰੱਕੀ ਮੇਰੀ ਪਹਿਲੀ ਪ੍ਰਾਥਮਿਕਤਾ ਹੈ। ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਸੁਖ-ਸਹੂਲਤ ਲਿਆਉਣਾ ਅਤੇ ਨੌਜਵਾਨਾਂ ਲਈ ਵਧੀਆ ਮੌਕੇ ਉਪਲਬਧ ਕਰਵਾਉਣਾ ਮੇਰੀ ਜ਼ਿੰਮੇਵਾਰੀ ਹੈ। ਅੱਗੇ ਵੀ ਹਲਕੇ ਵਿੱਚ ਹਰ ਪਿੰਡ ਦੀ ਲੋੜ ਮੁਤਾਬਕ ਵਿਕਾਸ ਕਾਰਜ ਕੀਤੇ ਜਾਣਗੇ।
ਇਸ ਯਤਨ ਨਾਲ ਪਿੰਡਾਂ ਵਿੱਚ ਪਹੁੰਚ ਰਹੀ ਰੋਸ਼ਨੀ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਲੋਕਾਂ ਨੇ ਰੌੌੜੀ ਦੇ ਵਿਕਾਸਕਾਰੀ ਯਤਨਾਂ ਦੀ ਖੁਲ੍ਹ ਕੇ ਪ੍ਰਸ਼ੰਸਾ ਕੀਤੀ ਹੈ।
