
ਮੁਹਾਲੀ ਪੁਲੀਸ ਦੇ ਸੀ ਆਈ ਏ ਸਟਾਫ ਵਲੋਂ 100 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ
ਐਸ ਏ ਐਸ ਨਗਰ, 26 ਮਾਰਚ - ਸੀ ਆਈ ਏ ਸਟਾਫ ਮੁਹਾਲੀ ਕੈਂਪ ਐਟ ਖਰੜ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਦੀ ਟੀਮ ਵੱਲੋ ਇੱਕ ਦੋਸੀ ਨੂੰ ਗ੍ਰਿਫਤਾਰ ਕਰਕੇ 100 ਗ੍ਰਾਮ ਹੈਰੋਇੰਨ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਐਸ ਏ ਐਸ ਨਗਰ, 26 ਮਾਰਚ - ਸੀ ਆਈ ਏ ਸਟਾਫ ਮੁਹਾਲੀ ਕੈਂਪ ਐਟ ਖਰੜ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਦੀ ਟੀਮ ਵੱਲੋ ਇੱਕ ਦੋਸੀ ਨੂੰ ਗ੍ਰਿਫਤਾਰ ਕਰਕੇ 100 ਗ੍ਰਾਮ ਹੈਰੋਇੰਨ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਪੁਲੀਸ ਵਲੋਂ ਐਸ ਐਸ ਪੀ ਡਾ. ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾ ਵਿਰੁੱਧ ਚਲਾਈ ਮੁਹਿਮ ਦੌਰਾਨ ਐਸ ਪੀ ਇਨਵੇਸਟੀਗੇਸ਼ਨ ਜੋਤੀ ਯਾਦਵ ਅਤੇ ਡੀ ਐਸ ਪੀ ਸ੍ਰੀ ਹਰਸਿਮਰਨ ਸਿੰਘ ਦੀ ਨਿਗਰਾਨੀ ਹੇਠ ਕੀਤੀ ਜਾਣ ਵਾਲੀ ਕਾਰਵਾਈ ਦੇ ਤਹਿਤ ਸੀ ਆਈ ਏ ਸਟਾਫ ਦੀ ਪੁਲੀਸ ਪਾਰਟੀ ਵਲੋਂ ਟੀ. ਡੀ. ਆਈ ਸਿਟੀ ਦੇ ਗੇਟ ਨੇੜੇ ਨਾਕਾਬੰਦੀ ਦੌਰਾਨ ਪੈਦਲ ਆ ਰਹੇ ਇੱਕ ਮੋਨੇ ਨੌਜਵਾਨ ਦੀ ਸ਼ੱਕ ਦੇ ਆਧਾਰ ਤੇ ਸਰਸਰੀ ਚੈਕਿੰਗ ਕਰਨ ਦੌਰਾਨ ਉਸਤੋਂ 100 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਹੈ।
ਉਹਨਾਂ ਦੱਸਿਆ ਕਿ ਇਸ ਸੰਬੰਧੀ ਉਕਤ ਵਿਅਕਤੀ ਵਿਕਰਮ ਉਰਫ ਵਿੱਕੀ ਵਾਸੀ ਪਿੰਡ ਖਿਲਚੀਆ, ਜਿਲ੍ਹਾ ਫਿਰੋਜਪੁਰ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੀ ਧਾਰਾ 21-61-85 ਤਹਿਤ ਥਾਣਾ ਬਲੋਗੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਮ੍ਹਣੇ ਅਆਈ ਹੈ ਕਿ ਵਿਕਰਮ ਉਰਫ ਵਿੱਕੀ ਦੀ ਉਮਰ ਕਰੀਬ 27 ਸਾਲ ਹੈ ਅਤੇ ਸ਼ਾਦੀਸ਼ੁਦਾ ਨਹੀਂ ਹੈ। ਵਿਕਰਮ ਉਰਫ ਵਿੱਕੀ ਨੇ 5 ਵੀ ਕਲਾਸ ਤੱਕ ਦੀ ਪੜਾਈ ਕੀਤੀ ਹੈ ਅਤੇ ਇਸ ਸਮੇਂ ਗ੍ਰੀਨ ਇੰਨਕਲੇਵ ਟੀ ਡੀ ਆਈ ਸਿਟੀ ਵਿਖੇ ਕਿਰਾਏ ਤੇ ਰਹਿੰਦਾ ਹੈ।
ਬੁਲਾਰੇ ਅਨੁਸਾਰ ਇਹ ਵਿਅਕਤੀ ਪੈਸੇ ਕਮਾਉਣ ਦੇ ਲਾਲਚ ਵਿੱਚ ਫਿਰੋਜਪੁਰ ਤੋਂ ਹੈਰੋਇਨ ਲਿਆ ਕੇ ਖਰੜ ਅਤੇ ਮੁਹਾਲੀ ਦੇ ਏਰੀਆ ਵਿੱਚ ਸਪਲਾਈ ਕਰਦਾ ਸੀ। ਉਸਦੇ ਖਿਲਾਫ ਪਹਿਲਾ ਵੀ ਐਨ ਡੀ ਪੀ ਐਸ ਐਕਟ ਤਹਿਤ ਮੁੱਕਦਮੇ ਦਰਜ ਹਨ। ਉਹਨਾਂ ਕਿਹਾ ਕਿ ਇਸ ਵਿਅਕਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲੀਸ ਰਿਮਾਡ ਹਾਸਲ ਕੀਤਾ ਗਿਆ ਹੈ ਅਤੇ ਉਸਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਕਿਸ ਤੋਂ ਲੈ ਕੇ ਆਉਦਾ ਹੈ ਅਤੇ ਅੱਗੇ ਕਿਸ ਕਿਸ ਵਿਅਕਤੀਆਂ ਨੂੰ ਸਪਲਾਈ ਕਰਦਾ ਹੈ ਤਾਂ ਜੋ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਿਆ ਜਾ ਸਕੇ।
