ਬਲਜਿੰਦਰ ਮਾਨ ਦੀ ਵਰਤਕ ਪੁਸਤਕ 'ਗਿਆਨ ਦੇ ਗਹਿਣੇ ' ਖਾਲਸਾ ਕਾਲਜ ਮਾਹਿਲਪੁਰ ਵਿੱਚ ਜਾਰੀ

ਮਾਹਿਲਪੁਰ - ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ (ਇਕਾਈ ਮਾਹਿਲਪੁਰ) ਦੇ ਸਹਿਯੋਗ ਨਾਲ ਕਰਵਾਏ ਸਾਹਿਤਕ ਸਮਾਰੋਹ ਮੌਕੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਦੀ ਵਾਰਤਕ ਪੁਸਤਕ ‘ਗਿਆਨ ਦੇ ਗਹਿਣੇ’ ‘ਦਾ ਲੋਕ ਅਰਪਣ ਅਤੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ।

ਮਾਹਿਲਪੁਰ  - ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ (ਇਕਾਈ ਮਾਹਿਲਪੁਰ) ਦੇ ਸਹਿਯੋਗ ਨਾਲ ਕਰਵਾਏ ਸਾਹਿਤਕ ਸਮਾਰੋਹ ਮੌਕੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਦੀ ਵਾਰਤਕ ਪੁਸਤਕ ‘ਗਿਆਨ  ਦੇ ਗਹਿਣੇ’ ‘ਦਾ ਲੋਕ ਅਰਪਣ ਅਤੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਸ਼ਿਰਕਤ ਕੀਤੀ। ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਸਿੱਖ ਵਿੱਦਿਅਕ ਕੌਂਸਲ ਦੇ ਸਕੱਤਰ ਪ੍ਰੋ ਅਪਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬੈਂਸ,ਕੁਲਵਿੰਦਰ ਸਿੰਘ ਜੰਡਾ, ਪਿ੍ਰੰ ਡਾ. ਪਰਵਿੰਦਰ ਸਿੰਘ,ਡਾ. ਧਰਮਪਾਲ ਸਾਹਿਲ, ਲੇਖਕ ਬਲਜਿੰਦਰ ਮਾਨ ਅਤੇ ਪਿ੍ਰੰ ਜਗਮੋਹਨ ਸਿੰਘ ਬੱਡੋਂ ਹਾਜ਼ਰ ਹੋਏ। 
ਸਮਾਰੋਹ ਦੇ ਆਰੰਭ ਮੌਕੇ ਕਾਲਜ ਦੇ ਪਿ੍ਰੰ ਪਰਵਿੰਦਰ ਸਿੰਘ ਨੇ  ਸਵਾਗਤੀ ਸ਼ਬਦ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੇ ਸਮਾਰੋਹਾਂ ਦਾ ਹਿੱਸਾ ਬਣ ਕੇ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਦਾ ਸੱਦਾ ਦਿੱਤਾ। ਸਮਾਰੋਹ ਦੇ ਮੁੱਖ ਬੁਲਾਰੇ ਵੱਜੋਂ ਹਾਜ਼ਰ ਲੇਖਕ ਡਾ ਧਰਮਪਾਲ ਸਾਹਿਲ ਨੇ ਕਿਹਾ ਕਿ ਇਹ ਪੁਸਤਕ ਗਿਆਨ, ਵਿਗਿਆਨ, ਸਾਹਿਤ ਅਤੇ ਸਮਾਜ ਦੇ ਵੱਖ ਵੱਖ ਸਰੋਕਾਰਾਂ ਨਾਲ ਜੁੜੀ ਜੁੜੀ ਹੈ ਜਿਹੜਾ ਹਰ ਵਰਗ ਦੇ ਪਾਠਕਾਂ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਕਿਤਾਬ ਚੰਗਾ ਸਮਾਜ  ਸਿਰਜਣ ਦਾ ਸੁਨੇਹਾ ਦਿੰਦੀ ਖੂਬਸੂਰਤ ਵਾਰਤਕ ਸ਼ੈਲੀ ਦਾ ਪ੍ਰਗਟਾਵਾ ਵੀ ਕਰਦੀ ਹੈ।
 ਇਸ ਮੌਕੇ ਪੰਜਾਬੀ ਵਿਭਾਗ ਦੇ ਮੁੱਖੀ ਡਾ ਜੇ ਬੀ ਸੇਖੋਂ ਨੇ ਬਲਜਿੰਦਰ ਮਾਨ ਦੀ ਸੰਪਾਦਨਾ ਹੇਠ 1995 ਤੋਂ ਛੱਪ ਰਹੇ ਬਾਲ ਮੈਗਜ਼ੀਨ ‘ਨਿੱਕੀਆਂ ਕਰੂੰਬਲਾਂ’ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਲਹਿੰਦੇ ਪੰਜਾਬ ਵਿੱਚ 1996 ਤੋਂ ਅਸ਼ਰਫ ਸੁਹੇਲ ‘ਪੰਖੇਰੂ’ ਮੈਗਜ਼ੀਨ ਅਤੇ ਚੜ੍ਹਦੇ ਪੰਜਾਬ ਵਿੱਚ ਬਲਜਿੰਦਰ ਮਾਨ ਆਪਣੇ ਮੈਗਜ਼ੀਨ ਨਾਲ ਪੰਜਾਬੀ ਬਾਲ ਸੰਸਾਰ ਨੂੰ ਵੱਡਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਡਾ. ਬਲਵੀਰ ਕੌਰ ਨੇ ਲੋਕ ਅਰਪਣ ਹੋਈ ਪੁਸਤਕ ਬਾਰੇ ਗੱਲ ਕਰਦਿਆਂ ਬਲਜਿੰਦਰ ਮਾਨ ਵੱਲੋਂ ਨਿਭਾਈਆਂ ਜਾ ਰਹੀਆਂ ਹੋਰ ਬਾਲ ਸਾਹਿਤਕ, ਬਾਲ ਸੱਭਿਆਚਾਰ, ਵਿੱਦਿਅਕ,ਸਮਾਜਿਕ, ਸਾਹਿਤਕ, ਸੱਭਿਆਚਾਰਕ ਅਤੇ ਖੇਡ ਜਿੰਮੇਵਾਰੀਆਂ ਬਾਰੇ ਵਿਚਾਰ ਪੇਸ਼ ਕੀਤੇ। ਪ੍ਰੋ ਅਜੀਤ ਲੰਗੇਰੀ ਨੇ ਇਸ ਪੁਸਤਕ ਨੂੰ ਡਾ.ਜੰਗ ਬਹਾਦਰ ਗੋਇਲ ਦੀ ਪੁਸਤਕ ਸਾਹਿਤ ਸੰਜੀਵਨੀ ਦੇ ਬਰਾਬਰ ਰੱਖਦਿਆਂ ਕਿਹਾ ਕਿ ਹਰ ਪਾਠਕ ਨੂੰ ਇਹ ਦੋ ਪੁਸਤਕਾਂ ਜ਼ਰੂਰ ਪੜ੍ਨੀਆਂ ਚਾਹੀਦੀਆਂ ਹਨ। 
ਮੁੱਖ ਮਹਿਮਾਨ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਪ੍ਰਬੰਧਕਾਂ ਨੂੰ ਅਜਿਹੇ ਸਮਾਰੋਹ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਚੰਗੀਆਂ ਸੰਸਥਾਵਾਂ ਅਜਿਹੇ ਸਮਾਰੋਹ ਰਚਾ ਕੇ ਵਿਦਿਆਰਥੀਆਂ ਦਾ ਅਸਲ ਮਾਰਗ ਦਰਸ਼ਨ ਕਰਦੀਆਂ ਹਨ। ਪੁਸਤਕ ਲੇਖਕ ਨੇ ਆਪਣੇ ਵਿਦਿਆਰਥੀ ਜੀਵਨ (ਸੰਨ 84 ਤੋਂ 86  ਖਾਲਸਾ ਕਾਲਜ ਮਾਹਿਲਪੁਰ) ਦੀਆਂ ਕੁਝ ਮਹੱਤਵਪੂਰਨ ਘਟਨਾਵਾਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ ਜਿਨਾਂ ਨੇ ਉਸ ਦੇ ਜੀਵਨ ਨੂੰ ਪਲਟਾ ਮਾਰਿਆ ਤੇ ਉੱਚੀਆਂ ਪ੍ਰਾਪਤੀਆਂ ਦੇ ਰਾਹੇ ਪਾਇਆ l
 ਕੌਂਸਲ ਦੇ ਸਕੱਤਰ ਪ੍ਰੋ ਅਪਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਉਨ੍ਹਾਂ ਮਾਨ ਨੂੰ ਪੁਸਤਕ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਸੰਸਥਾ ਵਿੱਚੋਂ ਪੜ੍ਹ ਕੇ ਸਾਹਿਤ ਖੇਤਰ ਵਿੱਚ ਚੰਗਾ ਨਾਮ ਖੱਟਣ ਵਾਲੇ ਵਿਦਿਆਰਥੀਆਂ ਨੂੰ ਯਾਦ ਕੀਤਾ। ਇਸ ਮੌਕੇ  ਦਵਿੰਦਰ ਸਿੰਘ ਬਾਹੋਵਾਲ, ਲੇਖਕ ਵਿਜੇ ਬੰਬੇਲੀ, ਪਿ੍. ਸੁਰਜੀਤ ਸਿੰਘ, ਬਹਾਦਰ ਸਿੰਘ ਕੰਵਲ, ਪਰਮਾਨੰਦ ਬ੍ਰਹਮਪੁਰੀ, ਪਿ੍.ਸੁਰਿੰਦਰਪਾਲ ਸਿੰਘ ਪਰਦੇਸੀ, ਬੁੱਧ ਸਿੰਘ ਨਡਾਲੋਂ, ਰਾਮ ਤੀਰਥ ਪਰਮਾਰ, ਬੱਗਾ ਸਿੰਘ ਆਰਟਿਸਟ, ਚੈਂਚਲ ਸਿੰਘ ਬੈਂਸ,ਅਮਰਜੀਤ ਸਿੰਘ, ਸੁਖਮਨ ਸਿੰਘ ਆਰਟਿਸਟ, ਡਾ. ਰਾਕੇਸ਼ ਕੁਮਾਰ, ਰੁਪਿੰਦਰਜੋਤ ਸਿੰਘ, ਪਿ੍. ਸਰਬਜੀਤ ਸਿੰਘ, , ਬਲਦੇਵ ਸਿੰਘ ਲੈਕਚਰਾਰ, ਜੀਵਨ ਚੰਦੇਲੀ, ਰਵਿੰਦਰ ਬੰਗੜ, ਪੁਸਤਕ ਪ੍ਰੇਮੀ ਬਲਦੇਵ ਸਿੰਘ ਬੰਗਾ, ਸ਼ਾਇਰ ਰਮੇਸ਼ ਬੇਧੜਕ ਪ੍ਰੋ.ਤਜਿੰਦਰ ਸਿੰਘ ਆਦਿ ਸਮੇਤ ਪੰਜਾਬੀ ਵਿਭਾਗ ਦੇ ਪ੍ਰੋ ਡਾ ਪ੍ਰਭਜੋਤ ਕੌਰ, ਪ੍ਰੋ ਜਸਦੀਪ ਕੌਰ , ਪ੍ਰੋ ਅਸ਼ੋਕ ਕੁਮਾਰ ਸਮੇਤ ਕਾਲਜ ਦੇ ਵਿਦਿਆਰਥੀ ਭਰਵੀਂ ਗਿਣਤੀ ਵਿੱਚ ਹਾਜ਼ਰ ਸਨ।