ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਖੇੜਾ ਕਲਮੋਟ ਸਕੂਲ ਵਿੱਚ ਇੱਕ ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ ।

ਗੜ੍ਹਸ਼ੰਕਰ 13 ਮਾਰਚ - ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਦੇ ਕੇ ਸਰਕਾਰ ਇਹਨਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਤਤਪਰ ਹੈ। ਸਕੂਲਾਂ ਨੂੰ ਲੋੜੀਂਦੀਆਂ ਗਰਾਂਟਾਂ ਦੇ ਕੇ ਇਹਨਾਂ ਦਾ ਕਾਇਆ ਕਲਪ ਕਰਨਾ ਸਰਕਾਰ ਦੇ ਤਰਜੀਹੀ ਖੇਤਰ ਵਿੱਚ ਸ਼ਾਮਿਲ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ, ਉਚੇਰੀ ਅਤੇ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਕਲਮੋਟ ਵਿਖੇ ਸਕੂਲ ਦੇ ਸਮੁੱਚੇ ਢਾਂਚੇ ਅਤੇ ਇਮਾਰਤ ਦੇ ਨਵੀਨੀਕਰਨ ਦੇ ਪਹਿਲੇ ਪੜਾਅ ਦੇ ਉਦਘਾਟਨ ਮੌਕੇ ਕੀਤਾ।

ਗੜ੍ਹਸ਼ੰਕਰ 13 ਮਾਰਚ - ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਦੇ ਕੇ ਸਰਕਾਰ ਇਹਨਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਤਤਪਰ ਹੈ। ਸਕੂਲਾਂ ਨੂੰ ਲੋੜੀਂਦੀਆਂ ਗਰਾਂਟਾਂ ਦੇ ਕੇ ਇਹਨਾਂ ਦਾ ਕਾਇਆ ਕਲਪ ਕਰਨਾ ਸਰਕਾਰ ਦੇ ਤਰਜੀਹੀ ਖੇਤਰ ਵਿੱਚ ਸ਼ਾਮਿਲ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ, ਉਚੇਰੀ ਅਤੇ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਕਲਮੋਟ ਵਿਖੇ ਸਕੂਲ ਦੇ ਸਮੁੱਚੇ ਢਾਂਚੇ ਅਤੇ ਇਮਾਰਤ ਦੇ ਨਵੀਨੀਕਰਨ ਦੇ ਪਹਿਲੇ ਪੜਾਅ ਦੇ ਉਦਘਾਟਨ ਮੌਕੇ ਕੀਤਾ। ਉਹਨਾਂ ਇਸ ਮੌਕੇ ਸਕੂਲ ਵਿੱਚ ਇੱਕ ਕਰੋੜ ਦੀ ਲਾਗਤ ਨਾਲ ਸੰਪੰਨ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ ਤਰੱਕੀ ਦੀ ਰਾਹ ਤੇ ਹਨ ਅਤੇ ਇਹਨਾਂ ਵਿੱਚ ਲੋਕਾਂ ਦਾ ਵਿਸ਼ਵਾਸ ਵਧਿਆ ਹੈ। ਉਹਨਾਂ ਲੋਕਾਂ ਵਲੋਂ ਦੋ ਏ.ਸੀ ਕਮਰੇ ਬਣਾਉਣ ਅਤੇ ਹੋਰ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਉਪਰੰਤ ਉਨ੍ਹਾਂ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਸਮਾਗਮ ਮੌਕੇ ਡਾਕਟਰ ਸੰਜੀਵ ਗੌਤਮ, ਬਲਵਿੰਦਰ ਕੌਰ ਬੈਂਸ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਡਾ. ਕੁਲਤਰਨਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰੂਪਨਗਰ, ਐਸ.ਪੀ ਸਿੰਘ ਡਿਪਟੀ ਡੀ.ਈ.ਓ ,ਜਸਵਿੰਦਰ ਸਿੰਘ ਭੰਗਲ, ਮੁਖਤਿਆਰ ਮੁਹੰਮਦ, ਦਇਆ ਸਿੰਘ ਸੰਧੂ, ਰੋਹਿਤ ਕਾਲੀਆ, ਹਰਦੀਪ ਬੈਂਸ, ਚੇਅਰਮੈਨ ਮੰਗਤ ਰਾਮ, ਸੁਖਬੀਰ ਸਿੰਘ, ਤਰਸੇਮ ਸਿੰਘ, ਗੁਰਨਾਮ ਸਿੰਘ ਮੈਹਿੰਦਪੁਰ, ਰਾਮਪਾਲ ਸ਼ਰਮਾ, ਸ਼ਾਮ ਲਾਲ, ਬਲਜੀਤ ਸਿੰਘ ਰਾਣਾ, ਅਸਲਮ ਖਾਨ, ਸੁਧੀਰ ਸਿੰਘ ਰਾਣਾ,ਪ੍ਰੇਮ ਧੀਮਾਨ,ਅਮਰੀਕ ਸਿੰਘ ਦਿਆਲ, ਅਰਵਿੰਦ ਸ਼ਰਮਾ, ਮੀਤਕ ਸ਼ਰਮਾ, ਗੁਰਵਿੰਦਰ ਸਿੰਘ, ਬਖਸ਼ੀਸ਼ ਸਿੰਘ ਕੈਂਪਸ ਮੈਨੇਜਰ, ਰਜੇਸ਼ ਕੁਮਾਰ, ਪਲਿਵੰਦਰ ਸਿੰਘ ਸੰਧੂ, ਕੁਲਦੀਪ ਰਾਣਾ, ਪ੍ਰਿਅੰਕਾ, ਅੰਜਨਾ ਕੁਮਾਰੀ, ਸਪਨਾ ਰਾਣਾ, ਅਨੁਰਾਧਾ ਪਾਠਕ, ਸਕੂਲ ਮੈਨੇਜਿੰਗ ਕਮੇਟੀ ਮੈਂਬਰਾਨ ਸਮੇਤ ਵਿਦਿਆਰਥੀ ਹਾਜ਼ਰ ਸਨ।