ਫਿਲਮ ‘‘ਗੋਲਡ ਮੈਡਲ ਦਾ ਦਹੇਜ`` ਦੀ ਸਕ੍ਰੀਨਿੰਗ ਦੇ ਮੌਕੇ ਅਵੀਨਾਸ਼ ਰਾਏ ਖੰਨਾ, ਅਸ਼ੋਕ ਪੁਰੀ ਅਤੇ ਕਲਾਕਾਰਾਂ ਨੂੰ ਸਨਮਾਨਤ ਕੀਤਾ ਗਿਆ

ਹੁਸ਼ਿਆਰਪੁਰ- ਐਸ.ਡੀ.ਕਾਲਜ ਹੁਸ਼ਿਆਰਪੁਰ ਦੇ ਐਡੀਟੋਰੀਅਮ ਵਿੱਚ ਅਸ਼ੋਕ ਪੁਰੀ ਦੁਆਰਾ ਨਿਰਦੇਸ਼ਤ ਫਿਲਮ ‘‘ਗੋਲਡ ਮੈਡਲ ਦਾ ਦਹੇਜ`` ਜਿਸ ਦੀ ਕਹਾਣੀ ਅਵੀਨਾਸ਼ ਰਾਏ ਖੰਨਾ ਜੀ ਨੇ ਲਿਖੀ ਹੈ, ਦੀ ਸਕ੍ਰੀਨਿੰਗ ਕੀਤੀ ਗਈ। ਇਸ ਮੌਕੇ ਤੇ ਅਵੀਨਾਸ਼ ਰਾਏ ਖੰਨਾ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੇਮਾ ਸ਼ਰਮਾ, ਸੈਕਟਰੀ ਸ਼੍ਰੀ ਗੋਪਾਲ, ਖਜਾਨਚੀ ਪ੍ਰਮੋਦ ਸ਼ਰਮਾ ਅਤੇ ਪ੍ਰਿੰਸੀਪਲ ਡਾ.ਸਵੀਤਾ ਗੁਪਤਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਸਕ੍ਰੀਨਿੰਗ ਪ੍ਰੋਗਰਾਮ ਦੇ ਸੰਚਾਲਕ ਫਿਲਮ ਦੇ ਨਿਰਦੇਸ਼ਕ ਅਸ਼ੋਕ ਪੁਰੀ ਅਤੇ ਪ੍ਰੋਫੈਸਰ ਪ੍ਰਸ਼ਾਂਤ ਸੇਠੀ ਸਨ।

ਫਿਲਮ ਦੀ ਕਹਾਣੀ ਦਾਜ ਦੀ ਲਾਹਨਤ ਗਰੀਬੀ ਅਤੇ ਨੇਤਰਹੀਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੁਆਲੇ ਘੰੁੰਮਦੀ ਹੈ। ਇਸ ਮੌਕੇ ਤੇ ਫਿਲਮ ਵਿੱਚ ਰੋਸ਼ਨੀ (ਨੈਂਸੀ ਅਰੋੜਾ), ਵਿਕਰਮਜੀਤ (ਅਜੈ ਸਹਿਦੇਵ), ਇੰਸਪੈਕਟਰ (ਰਮੇਸ਼ ਕੁਮਾਰ), ਡਾ.ਬਾਲੀ (ਐਮ.ਜਮੀਲ ਬਾਲੀ) ਅਤੇ ਨੇਤਾ (ਅਸ਼ੋਕ ਪੁਰੀ) ਦਰਸ਼ਕਾਂ ਦੇ ਰੁ-ਬ-ਰੂ ਹੋਏ। ਫਿਲਮ ਦੇ ਕਹਾਣੀਕਾਰ ਅਵੀਨਾਸ਼ ਰਾਏ ਖੰਨਾ ਨੇ ਫਿਲਮ ਦੇ ਪ੍ਰਦਰਸ਼ਨ ਉਪਰੰਤ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਇਸ ਲਾਹਨਤ ਤੋਂ ਦੂਰ ਰਹਿਣ ਲਈ ਪੇ੍ਰਰਿਤ ਕੀਤਾ। 
ਉਨ੍ਹਾਂ ਇਸ ਮੌਕੇ ਤੇ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਕਲਾਕਾਰ ਅਸ਼ੋਕ ਪੁਰੀ ਨੂੰ ਇਸ ਕਹਾਣੀ ਦੇ ਸਫਲਤਾਪੂਰਕ ਨਿਰਮਾਣ ਲਈ ਮੁਬਾਰਕਬਾਦ ਦਿੱਤੀ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਡਾ.ਮਨਜੀਤ ਕੌਰ, ਡਾ.ਮੋਨਿਕਾ, ਡਾ.ਗੁਰਚਰਨ, ਡਾ.ਸਚਿਨ, ਪ੍ਰੋਫੈਸਰ ਪ੍ਰਭਕਿਰਨ, ਪੋ੍ਰਫੈਸਰ ਮਨਪ੍ਰੀਤ ਅਤੇ ਪ੍ਰੋ.ਨੇਹਾ ਦਾ ਵਿਸ਼ੇਸ਼ ਯੋਗਦਾਨ ਰਿਹਾ।
 ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ.ਸਵੀਤਾ ਗੁਪਤਾ, ਪ੍ਰਧਾਨ ਹੇਮਾ ਸ਼ਰਮਾ, ਸੈਕਟਰੀ ਸ਼੍ਰੀ ਗੋਪਾਲ ਅਤੇ ਖਜਾਨਚੀ ਪ੍ਰਮੋਦ ਸ਼ਰਮਾ ਨੇ ਸ਼੍ਰੀ ਅਵੀਨਾਸ਼ ਰਾਏ ਖੰਨਾ, ਨਿਰਦੇਸ਼ਕ ਅਸ਼ੋਕ ਪੁਰੀ, ਕਲਾਕਾਰ ਡਾ.ਐਮ.ਜਮੀਲ ਬਾਲੀ, ਨੈਂਸੀ ਅਰੋੜਾ, ਅਜੈ ਸਹਿਦੇਵ ਅਤੇ ਰਮੇਸ਼ ਕੁਮਾਰ ਨੂੰ ਸਨਮਾਨਤ ਕੀਤਾ।