ਖੇੜਾ ਕਲਮੋਟ-ਭੱਲੜੀ ਪੱਕਾ ਪੁਲ ਬਣਨ ਨਾਲ਼ ਲੋਕਾਂ ਦੀ ਚਿਰੋਕਣੀ ਮੰਗ ਹੋਵੇਗੀ ਪੂਰੀ

ਗੜ੍ਹਸ਼ੰਕਰ - ਖੇੜਾ ਕਲਮੋਟ ਤੋਂ ਭੱਲੜੀ ਤੱਕ ਪੱਕੇ ਪੁਲ਼ ਦੀ ਉਸਾਰੀ ਦੇ ਐਲਾਨ ਤੋਂ ਬਾਅਦ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਸੰਬੰਧੀ ਇਲਾਕੇ ਦੇ ਮੋਹਤਬਰਾਂ ਵਲੋਂ ਆਵਾਜਾਈ ਲਈ ਬਣਾਏ ਆਰਜ਼ੀ ਪੁਲ ਕੋਲ਼ ਇਕੱਠੇ ਹੋ ਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂ ਵੰਡੇ ਤੇ ਕੈਬਨਿਟ ਮੰਤਰੀ ਸ ਹਰਜੋਤ ਸਿੰਘ ਬੈਂਸ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤਾ। ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਜ਼ਾਦੀ ਦੇ 75 ਸਾਲਾਂ ਬਾਅਦ ਇਹ ਪੁਲ ਬਣਨ ਜਾ ਰਿਹਾ ਹੈ।

 ਅੱਜ ਤੱਕ ਦੀਆਂ ਸਰਕਾਰਾਂ ਦੇ ਇਸ ਇਲਾਕੇ ਤੋਂ ਚੁਣੇ ਨੁੰਮਾਇੰਦਿਆਂ ਨੇ ਲਾਰਿਆਂ ਤੋਂ ਇਲਾਵਾ ਹੋਰ ਕੁੱਝ ਨਹੀਂ ਦਿੱਤਾ। ਸਥਾਨਕ ਲੋਕ ਲੰਬੇ ਸਮੇਂ ਤੋਂ ਹਰ ਸਾਲ ਲੱਖਾਂ ਰੁਪਏ ਖਰਚ ਕੇ ਆਰਜ਼ੀ ਪੁਲ਼ ਉਸਾਰਦੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਪੁਲ਼ ਬਣਨ ਨਾਲ ਬੀਤ ਇਲਾਕੇ ਦੇ 37 ਪਿੰਡਾਂ ਨੂੰ ਵੀ ਨੰਗਲ, ਊਨਾ ਤੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਤੇ ਪਿੰਡ ਭੱਲੜੀ, ਸਹਿਜੋਵਾਲ, ਦਇਆਪੁਰ, ਮਜ਼ਾਰੀ, ਨਾਨਗਰਾਂ, ਭਲਾਣ ਤੇ ਹੋਰ ਦਰਜਨਾਂ ਪਿੰਡਾਂ ਦਾ ਸਫ਼ਰ ਜੋ ਕਿ  ਗੁਰਦੁਆਰਾ ਖੇੜਾ ਸਾਹਿਬ ਲਈ ਸੰਗਤਾਂ ਨੂੰ 25 ਕਿਲੋਮੀਟਰ ਤਹਿ ਕਰਕੇ ਜਾਣਾ ਪੈਂਦਾ ਸੀ ਤੋਂ ਘੱਟ ਕੇ ਪੰਜ ਕਿਲੋਮੀਟਰ ਰਹਿ ਜਾਵੇਗਾ ਤੇ ਹਿਮਾਚਲ ਦੇ ਟੋਲ ਟੈਕਸ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ। ਇਸ ਮੌਕੇ ਤੇ ਬਲਾਕ ਪ੍ਰਧਾਨ ਰੋਕੀ ਚੌਧਰੀ  ਸੁਖਸਾਲ, ਜਸਵਿੰਦਰ ਸਿੰਘ ਬਿੰਦੀ ਭੰਗਲ, ਰਕੇਸ਼ ਵਰਮਾ ਭਲੜੀ, ਸ਼ੋਸ਼ਲ ਮੀਡੀਆ ਪ੍ਰਧਾਨ ਰੋਹਨ ਵਰਮਾ ਭਲੜੀ, ਤਰਸੇਮ ਸੈਣੀ ਬਲਾਕ ਪ੍ਰਧਾਨ ਬੇਲਾ ਧਿਆਨੀ, ਹਰਜਿੰਦਰ ਸਿੰਘ ਭੰਗਲ, ਅਸ਼ਵਨੀ ਕੁਮਾਰ ਨਾਨਗਰਾਂ, ਮੋਹਣ ਲਾਲ ਸੁਖਸਾਲ, ਗੁਰਨਾਮ ਸਿੰਘ ਕੁਲਗਰਾਂ, ਦਿਲਜੀਤ ਸਿੰਘ ਹਾਜੀਪੁਰ ਚਤਰ ਸਿੰਘ ਮਹਿੰਦਪੁਰ, ਟੀ.ਸੀ ਗੋਲਣੀ, ਗੁਰਮੁਖ ਸਿੰਘ, ਸੁਖਬੀਰ ਸਿੰਘ, ਅਜੈਬ ਸਿੰਘ ਮੈਹਿੰਦਪੁਰੀ, ਸੰਜੀਵ ਕੁਮਾਰ ਲੋਅਰ ਮਜਾਰੀ, ਟਿੱਕਾ ਬੈਂਸਪੁਰ, ਜੋਗਿੰਦਰ ਸਿੰਘ ਭਲੜੀ, ਸੁਖਦੇਵ ਸਿੰਘ ਭੱਲੜੀ, ਸਤਪਾਲ ਮੇਜਰ, ਹਰਜਾਪ ਭਾਲੜੂ, ਪਰਮਜੀਤ ਸਿੰਘ ਭੱਲੜੀ, ਪੰਮਾ ਅਣਖੀ, ਬਲਵੀਰ ਸਿੰਘ ਹੈਪੀ ਸੈਜੋਵਾਲ ਦੀਪ ਝਾਂਗਰਾ ਸੀਨੀਅਰ ਯੂਥ ਆਗੂ, ਮੁਖਤਿਆਰ ਮੁਹੰਮਦ ਖੇੜਾ ਕਲਮੋਟ, ਗੁਰਨਾਮ ਸਿੰਘ ਭੁੱਲਰ ਭਲੜੀ, ਰਛਪਾਲ ਸਿੰਘ ਕੈਲਾ, ਡਾਕਟਰ ਹਰਮੇਸ਼, ਜਸਵਿੰਦਰ ਸਿੰਘ ਮੈਹਿੰਦਪੁਰੀ ਤੇ ਹੋਰ ਅਨੇਕਾਂ ਇਲਾਕਾ ਨਿਵਾਸੀ ਹਾਜ਼ਰ ਸਨ।