
ਆਈ ਲੀਗ ਦਾ ਮੁਕਾਬਲਾ ਐਜ਼ਵਲ ਐਫ ਸੀ ਨੇ ਜਿੱਤਿਆ
ਮਾਹਿਲਪੁਰ- ਮਿਨਰਵਾ ਕਲੱਬ ਦੇ ਸੀਈਓ ਰਣਜੀਤ ਬਜਾਜ ਵੱਲੋਂ ਮਾਹਿਲਪੁਰ ਦੇ ਕੋਚ ਅਲੀ ਹਸਨ ਸਟੇਡੀਅਮ ਨੂੰ ਆਪਣੀ ਹੋਮ ਗਰਾਊਂਡ ਬਣਾਇਆ ਹੋਇਆ ਹੈ। ਇੱਥੇ ਆਈ ਲੀਗ ਦੇ ਮੁਕਾਬਲੇ ਖੇਡੇ ਜਾ ਰਹੇ ਹਨ। ਇੱਥੇ ਖੇਡੇ ਗਏ ਇੱਕ ਦਿਲਚਸਪ ਮੁਕਾਬਲੇ ਵਿੱਚ ਐਜ਼ਵਲ ਐਫ ਸੀ ਦੇ ਖਿਡਾਰੀਆਂ ਨੇ ਆਪਣੀ ਤਕਨੀਕੀ ਅਤੇ ਸ਼ਾਨਦਾਰ ਖੇਡ ਸਦਕਾ ਸਿਫ਼ਰ ਦੇ ਮੁਕਾਬਲੇ ਦੋ ਗੋਲਾਂ ਨਾਲ ਦਿੱਲੀ ਕਲੱਬ ਨੂੰ ਪਛਾੜ ਦਿੱਤਾ।
ਮਾਹਿਲਪੁਰ- ਮਿਨਰਵਾ ਕਲੱਬ ਦੇ ਸੀਈਓ ਰਣਜੀਤ ਬਜਾਜ ਵੱਲੋਂ ਮਾਹਿਲਪੁਰ ਦੇ ਕੋਚ ਅਲੀ ਹਸਨ ਸਟੇਡੀਅਮ ਨੂੰ ਆਪਣੀ ਹੋਮ ਗਰਾਊਂਡ ਬਣਾਇਆ ਹੋਇਆ ਹੈ। ਇੱਥੇ ਆਈ ਲੀਗ ਦੇ ਮੁਕਾਬਲੇ ਖੇਡੇ ਜਾ ਰਹੇ ਹਨ। ਇੱਥੇ ਖੇਡੇ ਗਏ ਇੱਕ ਦਿਲਚਸਪ ਮੁਕਾਬਲੇ ਵਿੱਚ ਐਜ਼ਵਲ ਐਫ ਸੀ ਦੇ ਖਿਡਾਰੀਆਂ ਨੇ ਆਪਣੀ ਤਕਨੀਕੀ ਅਤੇ ਸ਼ਾਨਦਾਰ ਖੇਡ ਸਦਕਾ ਸਿਫ਼ਰ ਦੇ ਮੁਕਾਬਲੇ ਦੋ ਗੋਲਾਂ ਨਾਲ ਦਿੱਲੀ ਕਲੱਬ ਨੂੰ ਪਛਾੜ ਦਿੱਤਾ।
ਮੁਕਾਬਲੇ ਦੇ ਸ਼ੁਰੂ ਹੁੰਦਿਆਂ ਹੀ ਦਿੱਲੀ ਐਫ ਸੀ ਦੇ ਤੇਜ਼ ਤਰਾਰ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਆਰੰਭ ਕੀਤਾ। ਪਰ ਕੁਝ ਸਮੇਂ ਬਾਅਦ ਹੀ ਐਜ਼ਵਲ ਐਫ ਸੀ ਦੇ ਖਿਡਾਰੀ ਦਿੱਲੀ ਐਫ ਸੀ ਤੇ ਹਾਵੀ ਹੋਣ ਲੱਗ ਪਏ। ਪਹਿਲੇ ਹਾਫ ਦੇ 37 ਵੇਂ ਮਿੰਟ 'ਚ ਐਜ਼ਵਲ ਐਫ ਸੀ 1-0 ਨਾਲ ਅੱਗੇ ਹੋ ਗਈ। ਦਿੱਲੀ ਫੁੱਟਬਾਲ ਕਲੱਬ ਨੇ ਵਿਰੋਧੀ ਟੀਮ ਤੇ ਹੱਲੇ ਤਾਂ ਬਹੁਤ ਬੋਲੇ ਪਰ ਬਾਲ ਨੂੰ ਗੋਲ ਵਿੱਚ ਬਦਲਣ 'ਚ ਸਫ਼ਲ ਨਹੀਂ ਹੋ ਸਕੇ। ਦੂਸਰੇ ਹਾਫ ਦੇ 70ਵੇਂ ਮਿੰਟ ਵਿੱਚ ਐਜ਼ਵਲ ਐਫ ਸੀ ਦੂਜਾ ਗੋਲ ਕਰਨ ਵਿੱਚ ਸਫ਼ਲ ਹੋ ਗਈ। ਦੋਨੋਂ ਟੀਮਾਂ ਇੱਕ ਦੂਜੇ ਤੇ ਲਗਾਤਾਰ ਹੱਲੇ ਬੋਲਦੀਆਂ ਰਹੀਆਂ।
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਅਜਿਹੇ ਆਯੋਜਨ ਨਵੀਂ ਪਨੀਰੀ ਨੂੰ ਸਹੀ ਦਿਸ਼ਾ ਪ੍ਰਧਾਨ ਕਰਦੇ ਹਨ। ਉਹਨਾਂ ਪ੍ਰਬੰਧਕਾਂ ਨੂੰ ਸ਼ਾਬਾਸ਼ ਦਿੰਦਿਆਂ ਪ੍ਰਸ਼ਾਸਨ ਵੱਲੋਂ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਦਿੱਤਾ। ਪ੍ਰਧਾਨਗੀ ਮੰਡਲ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ, ਲੈਫਟੀਨੈਂਟ ਜਨਰਲ ਇਕਬਾਲ ਸਿੰਘ ਸਿੰਘਾ , ਪ੍ਰਿੰ. ਡਾਕਟਰ ਪਰਵਿੰਦਰ ਸਿੰਘ, ਐਸ ਪੀ ਸ਼ਵਿੰਦਰਜੀਤ ਸਿੰਘ ਬੈਂਸ, ਡਾ. ਪਰਮਪ੍ਰੀਤ ਕੈਂਡੋਵਾਲ, ਮਾਸਟਰ ਬਨਿੰਦਰ ਸਿੰਘ, ਰੋਸ਼ਨਜੀਤ ਸਿੰਘ ਪਨਾਮ, ਤਰਲੋਚਨ ਸਿੰਘ ਸੰਧੂ, ਕੁੰਦਨ ਸਿੰਘ ਸੱਜਣ ਅਤੇ ਮੈਡਮ ਹਿਨਾ ਬਜਾਜ ਸ਼ਾਮਿਲ ਹੋਏ।
ਮੰਚ ਸੰਚਲਨ ਕਰਦਿਆਂ ਖੇਡ ਲੇਖਕ ਬਲਜਿੰਦਰ ਮਾਨ ਨੇ ਇਲਾਕੇ ਵੱਲੋਂ ਰਣਜੀਤ ਬਜਾਜ ਅਤੇ ਮੈਡਮ ਹਿਨਾ ਬਜਾਜ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਕਿ ਉਹਨਾਂ ਨੇ ਮਾਹਿਲਪੁਰ ਵਿੱਚ ਆਈ ਲੀਗ ਦਾ ਪ੍ਰਬੰਧ ਕਰਕੇ ਮਾਹਿਲਪੁਰ ਦੇ ਫੁੱਟਬਾਲ ਦੇ ਪੱਧਰ ਨੂੰ ਉਚੇਰਾ ਕਰਨ ਦਾ ਸ਼ਾਨਦਾਰ ਉਪਰਾਲਾ ਕੀਤਾ ਹੈ। ਜਿਸ ਵਾਸਤੇ ਪੂਰਾ ਇਲਾਕਾ ਉਨ੍ਹਾਂ ਦਾ ਧੰਨਵਾਦੀ ਹੈ। ਉਹਨਾਂ ਇਹ ਵੀ ਉਮੀਦ ਜਿਤਾਈ ਕਿ ਉਹਨਾਂ ਵੱਲੋਂ ਫੁੱਟਬਾਲ ਦੀ ਨਰਸਰੀ ਨੂੰ ਮੁੜ ਤੋਂ ਸੁਰਜੀਤ ਕੀਤਾ ਜਾਵੇਗਾ।
ਇਸ ਮੌਕੇ ਆਈ ਲੀਗ ਦੇ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਵੱਲੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਲੈਫਟੀਨੈਂਟ ਜਨਰਲ ਇਕਬਾਲ ਸਿੰਘ ਸਿੰਘਾ, ਭਾਰਤ ਦਾ ਸਭ ਤੋਂ ਮਹਿੰਗਾ ਫੁੱਟਬਾਲਰ ਅਨਵਰ ਅਲੀ, ਓਲੰਪੀਅਨ ਜਰਨੈਲ ਸਿੰਘ ਕਮੇਟੀ ਗੜ੍ਹਸ਼ੰਕਰ ਦੇ ਐਕਟਿੰਗ ਪ੍ਰੈਜੀਡੈਂਟ ਹਰਵਿੰਦਰ ਸਿੰਘ ਬਾਠ, ਗਾਇਕ ਦਾ ਕੋਪ ਯਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਹਰਭਜਨ ਸਿੰਘ ਕਲੱਬ ਵੱਲੋਂ ਰਣਜੀਤ ਬਜਾਜ ਅਤੇ ਹੀਨਾ ਬਜਾਜ ਦਾ ਵਿਸ਼ੇਸ਼ ਸਨਮਾਨ ਪ੍ਰਧਾਨ ਕੁਲਵੰਤ ਸਿੰਘ ਸੰਘਾ ਅਤੇ ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ ਨੇ ਕੀਤਾ। ਗਾਇਕ ਦਾ ਕੋਪ ਯਾਰ ਨੇ ਵੀ ਇੱਕ ਗੀਤ ਨਾਲ ਰੌਣਕ ਲਾਈ।
ਇਸ ਮੌਕੇ ਪੁੱਜੇ ਦੂਰ ਨੇੜੇ ਦੇ ਉੱਘੇ ਦਰਸ਼ਕਾਂ ਵਿੱਚ ਹਰਨੰਦਨ ਸਿੰਘ ਖਾਬੜਾ, ਚੈਂਚਲ ਸਿੰਘ ਬੈਂਸ, ਬੱਗਾ ਸਿੰਘ ਆਰਟਿਸਟ, ਜਗਵਿੰਦਰ ਸਿੰਘ, ਸੁਰਿੰਦਰ ਪਾਲ ਸ਼ਰਮਾ, ਪ੍ਰੋਫੈਸਰ ਸਰਵਣ ਸਿੰਘ, ਕੋਚ ਆਸਿਮ ਹਸਨ, ਹਰਮਨਜੋਤ ਸਿੰਘ ਖਾਬੜਾ, ਡਾਕਟਰ ਰਣਜੀਤ ਸਿੰਘ ਖੱਖ ਅਮਨਦੀਪ ਸਿੰਘ ਬੈਂਸ, ਰਾਜਵਿੰਦਰ ਸਿੰਘ ਦਿਓਲ, ਪ੍ਰਿੰਸੀਪਲ ਗੁਰਾਂ ਦਾਸ,ਅਜਮੇਰ ਸਿੰਘ , ਸੁਮਿਤ,ਜਮਸ਼ੇਰ ਸਿੰਘ ਤੰਬੜ ਸਮੇਤ ਖੇਡ ਪ੍ਰੇਮੀ, ਫੁੱਟਬਾਲਰ ਕੋਚ ਅਤੇ ਵਿਦਿਆਰਥੀ ਬਹੁ ਗਿਣਤੀ ਵਿੱਚ ਹਾਜ਼ਰ ਹੋਏ। ਮੈਡਮ ਹਿਨਾ ਬਜਾਜ ਨੇ ਸਭ ਸਹਿਯੋਗੀਆਂ ਦਾ ਧੰਨਵਾਦ ਕੀਤਾ।
