ਪਤਨੀ ਤੋ ਤੰਗ ਆਕੇ ਨੌਜਵਾਨ ਨੇ ਇੰਗਲੈਂਡ ਚ ਕੀਤੀ ਆਤਮਹੱਤਿਆ
ਮੌੜ ਮੰਡੀ,16 ਮਾਰਚ- ਪਿੰਡ ਸੰਦੋਹਾ ਦੇ ਤੇਜਿੰਦਰ ਸਿੰਘ ਨੇ ਆਪਣੀ ਪਤਨੀ ਤੋ ਤੰਗ ਆਕੇ ਇੰਗਲੈਂਡ ਵਿੱਚ ਆਤਮਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਤੇਜਿੰਦਰ ਸਿੰਘ ਨੇ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਕੇ ਆਪਣੀ ਪਤਨੀ ਮਨਜੀਤ ਕੌਰ ਨੂੰ ਇੰਗਲੈਂਡ ਭੇਜਿਆ ਸੀ। ਉਸਤੋ ਬਾਅਦ ਉਸਨੇ ਵੀ ਉਥੇ ਜਾਣਾ ਸੀ ਪਰ ਉਸਦੀ ਪਤਨੀ ਨੇ ਉਸਨੂੰ ਕਿਹਾ ਕਿ ਹੁਣ ਉਸਨੂੰ ਉਸਦੀ ਲੋੜ ਨਹੀਂ ਤੇ ਉਸਦੇ ਨਾਲ ਉਸਦਾ ਕੋਈ ਲੈਣਾ ਦੇਣਾ ਨਹੀ|

ਉਹ ਲਵਪਰੀਤ ਸਿੰਘ ਨਾ ਦੇ ਨੌਜਵਾਨ ਨਾਲ ਰਹਿ ਰਹੀ ਹੈ। ਪਰ ਤੇਜਿੰਦਰ ਸਿੰਘ ਨੇ ਸੋਚਿਆ ਕਿ ਉਹ ਇੰਗਲੈਂਡ ਜਾਕੇ ਉਸਨੂੰ ਆਪਣੇ ਵੱਲ ਕਰ ਲਵੇਗਾ| ਪਰ ਇੰਗਲੈਂਡ ਪਹੁੰਚਣ ਤੇ ਉਸਦੀ ਪਤਨੀ ਨੇ ਉਸਨੂੰ ਬੁਲਾਇਆ ਵੀ ਨਾ ਤੇ ਇਸ ਗੱਲ ਤੋ ਦੁਖੀ ਹੋ ਕੇ ਨੌਜਵਾਨ ਤੇਜਿੰਦਰ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਕੱਲ ਤੇਜਿੰਦਰ ਸਿੰਘ ਦੀ ਮ੍ਰਿਤਕ ਦੇਹ ਭਾਰਤ ਪਹੁੰਚ ਗਈ ਸੀ। ਇਸ ਸੰਬੰਧ ਵਿੱਚ ਅੱਜ ਪੀੜਿਤ ਪਰਿਵਾਰ ਨੇ ਪਿੰਡ ਵਾਸੀਆਂ ਤੇ ਭਾਰਤੀ ਕਿਸਾਨ ਯੂਨੀਅਨ ਦੇ ਨਾਲ ਥਾਣੇ ਦਾ ਘਿਰਾਓ ਕਰਕੇ ਧਰਨਾ ਲਗਾਇਆ ਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ।ਪੀੜਿਤ ਪਰਿਵਾਰ ਨੇ ਦੋਸ਼ ਲਗਾਇਆ ਕਿ ਪਹਿਲਾਂ ਪੁਲਿਸ ਨੇ ਦੋਸ਼ੀਆਂ ਤੇ ਪਰਚਾ ਕਰਨ ਚ ਨਾਂਹ ਕਰ ਦਿੱਤੀ ਸੀ ਤੇ ਕਿਹਾ ਕਿ ਇਸ ਸੰਬੰਧ ਚ ਕੋਈ ਪਰਚਾ ਨਹੀ ਹੁੰਦਾ ਤੇ ਕਿਹਾ ਕਿ ਇਹ ਓਥੋਂ ਦੀ ਸਰਕਾਰ ਹੀ ਕਰ ਸਕਦੀ ਹੈ।
ਪੀੜਿਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਆਤਮਹੱਤਿਆ ਕਰਨ ਵਾਲੇ ਤੇਜਿੰਦਰ ਸਿੰਘ ਨੂੰ ਮਰਨ ਲਈ ਮਜ਼ਬੂਰ ਕਰਨ ਵਾਲੇ ਦੋਸ਼ੀਆਂ ਤੇ ਪਰਚਾ ਕਰਕੇ ਜੇਲ ਭੇਜਿਆ ਜਾਵੇ ਤੇ ਤੇਜਿੰਦਰ ਸਿੰਘ ਦੀ ਪਤਨੀ ਨੂੰ ਡਿਪੋਰਟ ਕੀਤਾ ਜਾਵੇ। ਐੱਸ ਐੱਚ ਓ ਮੌੜ ਪਰਮਵੀਰ ਸਿੰਘ ਨੇ ਪੀੜਿਤ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਕਿ ਦੋਸ਼ੀਆਂ ਤੇ ਜਲਦੀ ਕਾਰਵਾਈ ਕੀਤੀ ਜਾਵੇਗੀ।