ਗੜਸ਼ੰਕਰ ਪੁਲਿਸ ਵੱਲੋਂ ਦੇਸੀ ਪਿਸਤੌਲ ਅਤੇ ਜ਼ਿੰਦਾ ਰੌਂਦ ਸਹਿਤ ਇੱਕ ਕਾਬੂ
ਗੜ੍ਹਸ਼ੰਕਰ, 20 ਜਨਵਰੀ- ਗੜਸ਼ੰਕਰ ਪੁਲਿਸ ਵੱਲੋਂ ਅੱਜ ਇੱਕ ਵਿਅਕਤੀ ਨੂੰ ਇੱਕ ਦੇਸੀ ਪਿਸਤੌਲ ਤੇ ਇਕ ਜਿੰਦਾ ਕਾਰਤਸੂ ਸਿਹਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ।
ਗੜ੍ਹਸ਼ੰਕਰ, 20 ਜਨਵਰੀ- ਗੜਸ਼ੰਕਰ ਪੁਲਿਸ ਵੱਲੋਂ ਅੱਜ ਇੱਕ ਵਿਅਕਤੀ ਨੂੰ ਇੱਕ ਦੇਸੀ ਪਿਸਤੌਲ ਤੇ ਇਕ ਜਿੰਦਾ ਕਾਰਤਸੂ ਸਿਹਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ।
ਗੜਸ਼ੰਕਰ ਪੁਲਿਸ ਸਟੇਸ਼ਨ ਤੋਂ ਇਨਚਾਰਜ ਬਲਜਿੰਦਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿੰਡ ਚੱਕ ਰੌਤਾਂ ਤੋਂ ਰੋਡ ਮਜ਼ਾਰਾ ਸਾਈਡ ਉੱਪਰ ਦੁਰਾਨੇ ਗਸ਼ਤ ਏਐਸਆਈ ਕੌਸ਼ਲ ਚੰਦਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸ਼ੱਕ ਪੈਣ ਤੇ ਜਦ ਇੱਕ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ, ਜੋ ਕਿ ਪੈਦਲ ਆ ਰਿਹਾ ਸੀ ਤਾਂ ਉਸਦੇ ਡੱਬ ਵਿੱਚੋਂ ਇੱਕ ਦੇਸੀ ਪਿਸਤੌਲ ਅਤੇ ਜ਼ਿੰਦਾ ਰੌਂਦ ਸਹਿਤ 32 ਬੋਰ ਬਰਾਮਦ ਕੀਤਾ ਗਿਆ।
ਦੁਰਾਨੇ ਪੁੱਛ ਗਿੱਛ ਇਸ ਵਿਅਕਤੀ ਨੇ ਆਪਣਾ ਨਾਮ ਗੁਰਨੂਰ ਸਿੰਘ ਉਰਫ ਗੋਰੀ ਪੁੱਤਰ ਪਰਮਜੀਤ ਸਿੰਘ ਵਾਸੀ ਕੁੱਕੜ ਮਜ਼ਾਰਾ ਥਾਣਾ ਗੜਸ਼ੰਕਰ ਦੱਸਿਆ| ਜਿਸ ਦੇ ਖਿਲਾਫ ਗੜਸ਼ੰਕਰ ਪੁਲਿਸ ਵਿੱਚ ਅਧੀਨ ਧਾਰਾ 25, 54, 59 ਆਰਮ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ।