ਗਊ ਮਾਤਾ ਦੀ 51 ਜੋਤਾਂ ਦੀ ਵਿਸ਼ੇਸ਼ ਆਰਤੀ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 22 ਫਰਵਰੀ - ਗਊ ਗ੍ਰਾਸ ਸੇਵਾ ਸਮਿਤੀ ਵੱਲੋਂ ਚਲਾਏ ਜਾਂਦੇ ਗਊ ਹਸਪਤਾਲ ਅਤੇ ਗਊਸ਼ਾਲਾ ਫੇਜ਼-1, ਮੁਹਾਲੀ ਵਿਚ ਬੀਤੀ ਸ਼ਾਮ ਗਊ ਮਾਤਾ ਦੀ 51 ਜੋਤਾਂ ਦੀ ਵਿਸ਼ੇਸ਼ ਆਰਤੀ ਦਾ ਆਯੋਜਨ ਕੀਤਾ ਗਿਆ।

ਐਸ ਏ ਐਸ ਨਗਰ, 22 ਫਰਵਰੀ - ਗਊ ਗ੍ਰਾਸ ਸੇਵਾ ਸਮਿਤੀ ਵੱਲੋਂ ਚਲਾਏ ਜਾਂਦੇ ਗਊ ਹਸਪਤਾਲ ਅਤੇ ਗਊਸ਼ਾਲਾ ਫੇਜ਼-1, ਮੁਹਾਲੀ ਵਿਚ ਬੀਤੀ ਸ਼ਾਮ ਗਊ ਮਾਤਾ ਦੀ 51 ਜੋਤਾਂ ਦੀ ਵਿਸ਼ੇਸ਼ ਆਰਤੀ ਦਾ ਆਯੋਜਨ ਕੀਤਾ ਗਿਆ।

ਸਮਿਤੀ ਦੇ ਪ੍ਰਧਾਨ ਸ਼ੀਸ਼ਪਾਲ ਗਰਗ ਨੇ ਦੱਸਿਆ ਕਿ ਇਸ ਵਾਰ ਦੀ ਆਰਤੀ ਮਹਾਜਨ ਪਰਿਵਾਰ ਵੱਲੋਂ ਕਰਵਾਈ ਗਈ, ਜਿਸ ਵਿੱਚ ਸ਼ਾਮਿਲ ਸਾਰੇ ਭਗਤਾਂ ਨੇ ਗਉ ਮਾਤਾ ਦਾ ਗੁਣਗਾਣ ਕੀਤਾ ਅਤੇ ਸਮੂਹਿਕ ਰੂਪ ਨਾਲ ਗਊ ਮਾਤਾ ਦੀ ਆਰਤੀ ਕੀਤੀ। ਉਹਨਾਂ ਦੱਸਿਆ ਕਿ ਸ਼ਾਸ਼ਤਰਾਂ ਵਿੱਚ ਗਊ ਦੀ ਪੂਜਾ, ਸੇਵਾ ਅਤੇ ਉਨ੍ਹਾਂ ਲਈ ਦਾਨ ਕਰਨਾ ਪਰਮ ਪੁੰਨ ਦਾ ਕੰਮ ਮੰਨਿਆ ਗਿਆ ਹੈ। ਇਸ ਦਿਨ ਗਊ ਨੂੰ ਹਰਾ ਚਾਰਾ ਖਿਲਾਉਣ ਨਾਲ ਸਾਰੇ ਪ੍ਰਕਾਰ ਦੇ ਕਸ਼ਟਾਂ ਤੋਂ ਮੁਕਤੀ ਮਿਲ ਜਾਂਦੀ ਹੈ। ਗਰਗ ਨੇ ਦੱਸਿਆ ਕਿ ਭਗਤਾਂ ਵੱਲੋਂ ਹਰ ਬੁਧਵਾਰ ਨੂੰ ਹਸਪਤਾਲ ਵਿੱਚ ਗਊ ਮਾਤਾ ਦੀ ਵਿਸ਼ੇਸ਼ ਆਰਤੀ ਕਰਵਾਈ ਜਾਂਦੀ ਹੈ।