ਵੈਟਨਰੀ ਯੂਨੀਵਰਸਿਟੀ ਵਿਖੇ ਯੁਵਾ ਸੰਵਾਦ - ਇੰਡੀਆ@2047 ਦਾ ਆਯੋਜਨ
ਲੁਧਿਆਣਾ 22 ਫਰਵਰੀ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਯੁਵਾ ਸੰਵਾਦ - ਇੰਡੀਆ@2047 ‘ਭਾਰਤ ਦੇ ਪੰਜ ਪ੍ਰਣ - ਯੁਵਾ ਸੰਵਾਦ ਵਿਚਾਰ ਚਰਚਾ’ ਕਰਵਾਈ ਗਈ। ਇਸ ਵਿਚ ਯੂਨੀਵਰਸਿਟੀ ਦੇ ਕਾਲਜਾਂ ਦੇ 150 ਵਰਲੰਟੀਅਰਾਂ ਨੇ ਹਿੱਸਾ ਲਿਆ। ਇਨ੍ਹਾਂ ’ਚੋਂ ਚੁਣੇ 30 ਨੌਜਵਾਨਾਂ ਨੇ 2047 ਵਿਚ ਆਪਣੇ ਸੁਪਨਿਆਂ ਦੇ ਭਾਰਤ ਸੰਬੰਧੀ ਵਿਚਾਰ ਜ਼ਾਹਰ ਕੀਤੇ। ਭਾਰਤ ਦੇ ਪੰਜ ਪ੍ਰਣ ਦਾ ਨਾਅਰਾ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਸੀ। ਇਸ ਮੁਕਾਬਲੇ ਦੇ ਤਿੰਨ ਜੇਤੂ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੇ ਮੰਤਰੀ, ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਹਸਤਾਖ਼ਰੀ ਪ੍ਰਮਾਣ ਪੱਤਰ ਦਿੱਤੇ ਜਾਣਗੇ। ਇਸੇ ਮੰਤਰਾਲੇ ਦੀ ਸਰਪ੍ਰਸਤੀ ਅਧੀਨ ਇਹ ਆਯੋਜਨ ਕੀਤਾ ਗਿਆ।

ਡਾ. ਨਿਧੀ ਸ਼ਰਮਾ, ਸੰਯੋਜਕ ਨੇ ਇਸ ਮੌਕੇ ਸੱਦੇ ਮਹਿਮਾਨ ਡਾ. ਸਵਰਨਦੀਪ ਸਿੰਘ ਹੁੰਦਲ, ਸਾਬਕਾ ਵਿਭਾਗ ਮੁਖੀ, ਪੀ ਏ ਯੂ ਨੂੰ ਜੀ ਆਇਆਂ ਕਿਹਾ। ਡਾ. ਹੁੰਦਲ ਨੇ ਪੰਜ ਪ੍ਰਣ ਸੰਬੰਧੀ ਪ੍ਰਭਾਵਸ਼ਾਲੀ ਗੱਲ ਕਰਦਿਆਂ ਕਿਹਾ ਕਿ ਵਿਕਸਤ ਭਾਰਤ ਦੇ ਟੀਚੇ, ਗੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਆਉਣਾ, ਆਪਣੇ ਵਿਰਸੇ ਤੇ ਵਿਰਾਸਤ ’ਤੇ ਮਾਣ, ਏਕਤਾ ਤੇ ਇਕਜੁੱਟਤਾ ਅਤੇ ਬਤੌਰ ਨਾਗਰਿਕ ਸਾਡੀਆਂ ਜ਼ਿੰਮੇਵਾਰੀਆਂ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ, ਸ਼੍ਰੀ ਨਾਰੇਂਦਰ ਮੋਦੀ ਨੇ ਅਜ਼ਾਦੀ ਦਿਵਸ ’ਤੇ ਭਾਸ਼ਣ ਦਿੰਦਿਆਂ ਅੰਮ੍ਰਿਤ ਮਹੋਤਸਵ ਤੋਂ ਅੰਮ੍ਰਿਤ ਕਾਲ ਵਿਚ ਪ੍ਰਵੇਸ਼ ਦੀ ਦ੍ਰਿਸ਼ਟੀ ਨੂੰ ਉਜਾਗਰ ਕੀਤਾ ਸੀ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਵਿਚਾਰ ਰੱਖਣ ਲਈ ਇਹ ਬੜਾ ਸੁਚੱਜਾ ਮੰਚ ਪ੍ਰਾਪਤ ਹੋਇਆ ਹੈ ਅਤੇ ਰਾਸ਼ਟਰ ਨਿਰਮਾਣ ਵਿਚ ਉਨ੍ਹਾਂ ਦੀ ਭੂਮਿਕਾ ਅਹਿਮ ਹੈ। ਡਾ. ਬਲਬੀਰ ਬਗੀਚਾ ਸਿੰਘ ਅਤੇ ਡਾ. ਸਿਮਰਨ ਨੇ ਬਤੌਰ ਨਿਰਣਾਇਕ ਵਿਦਿਆਰਥੀਆਂ ਦੇ ਭਾਸ਼ਣਾਂ ਦਾ ਮੁਲਾਂਕਣ ਕੀਤਾ। ਭਾਸ਼ਣ ਮੁਕਾਬਲੇ ਵਿਚ ਪਹਿਲਾ ਸਥਾਨ ਅੰਤਰਿਕਸ਼ ਗੌਤਮ, ਡੇਅਰੀ ਸਾਇੰਸ ਕਾਲਜ, ਦੂਜਾ ਆਦਿਤਯ ਬੱਗਾ, ਵੈਟਨਰੀ ਸਾਇੰਸ ਕਾਲਜ ਅਤੇ ਤੀਸਰਾ ਇਨਾਮ ਦਰਸ਼ਿਕਾ ਕੁਮਾਵਤ, ਐਨੀਮਲ ਬਾਇਓਤਕਨਾਲੋਜੀ ਨੂੰ ਪ੍ਰਾਪਤ ਹੋਇਆ।