
ਖਪਤਕਾਰ ਸੁਰਖਿਆ ਫੈਡਰੇਸ਼ਨ ਦੀ ਕਾਰਜਕਾਰਣੀ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ
ਐਸ ਏ ਐਸ ਨਗਰ , 22 ਫਰਵਰੀ -ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਐਸ ਏ ਐਸ ਨਗਰ ਦੀ ਕਾਰਜਕਾਰਣੀ ਦੀ ਇਕ ਮੀਟਿੰਗ ਪ੍ਰਧਾਨ ਇੰਜ: ਪੀ ਐਸ ਵਿਰਦੀ ਪ੍ਰੈਜ਼ੀਡੈਂਟ ਦੀ ਪ੍ਰਧਾਨਗੀ ਹੇਠ ਧਰਾਨਾ ਭਵਨ ਫੇਜ਼ 5, ਐਸ ਏ ਐਸ ਨਗਰ ਵਿਖੇ ਹੋਈ, ਜਿਸ ਵਿੱਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਕੀਤਾ ਗਿਆ।
ਐਸ ਏ ਐਸ ਨਗਰ , 22 ਫਰਵਰੀ -ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਐਸ ਏ ਐਸ ਨਗਰ ਦੀ ਕਾਰਜਕਾਰਣੀ ਦੀ ਇਕ ਮੀਟਿੰਗ ਪ੍ਰਧਾਨ ਇੰਜ: ਪੀ ਐਸ ਵਿਰਦੀ ਪ੍ਰੈਜ਼ੀਡੈਂਟ ਦੀ ਪ੍ਰਧਾਨਗੀ ਹੇਠ ਧਰਾਨਾ ਭਵਨ ਫੇਜ਼ 5, ਐਸ ਏ ਐਸ ਨਗਰ ਵਿਖੇ ਹੋਈ, ਜਿਸ ਵਿੱਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਕੀਤਾ ਗਿਆ।
ਸੰਸਥਾ ਦੇ ਜਨਰਲ ਸਕੱਤਰ ਅਸ਼ੋਕ ਪਵਾਰ ਨੇ ਦੱਸਿਆ ਕਿ ਮੀਟਿੰਗ ਵਿੱਚ,15 ਮਾਰਚ 2024 ਨੂੰ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਬਲਾਉਣ ਅਤੇ ਪ੍ਰੋਗਰਾਮ ਨਾਲ ਸਬੰਧਤ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਅਸ਼ਟਾਮ ਪੇਪਰ ਖਰੀਦਣ ਵੇਲੇ ਲੱਗਣ ਵਾਲੇ ਚਾਰਜ ਬਾਰੇ ਸਬੰਧਤ ਵਿਭਾਗ ਤੋਂ ਜਾਣਕਾਰੀ ਪ੍ਰਾਪਤ ਕਰਕੇ ਇਸ ਬਾਰੇ ਪਬਲਿਕ ਨੂੰ ਜਾਗਰੂਕ ਕੀਤਾ ਜਾਵੇ।
ਮੀਟਿੰਗ ਦੌਰਾਨ ਜਿਲ੍ਹਾ ਕੰਜਿਊਮਰ ਪ੍ਰੋਟੈਕਸ਼ਨ ਕੌਂਸਲ ਗਠਨ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਣ, ਸ਼ਹਿਰ ਵਿੱਚ ਸੜਕਾਂ ਦੀ ਮੁਰੰਮਤ ਕਰਵਾਉਣ ਅਤੇ ਸਨੈਚਿੰਗ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸਬੰਧਤ ਵਿਭਾਗਾਂ ਨੂੰ ਪੱਤਰ ਲਿਖਣ ਦਾ ਫੈਸਲਾ ਲਿਆ ਗਿਆ।
ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਪਿਛਲੇ ਲੰਬੇਸਮੇਂ ਤੋਂ ਲਮਕ ਰਹੀ ਸਿਟੀ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਨੂੰ ਪੂਰਾ ਕੀਤਾ ਜਾਵੇ, ਦੁਕਾਨਦਾਰਾਂ ਵੱਲੋਂ ਆਪਣੀ ਮਰਜ਼ੀ ਮੁਤਾਬਕ ਰੇਟ ਵਸੂਲਣ ਦੀ ਕਾਰਵਾਈ ਤੇ ਰੋਕ ਲਗਾਈ ਜਾਵੇ, ਸ਼ਹਿਰ ਵਿੱਚ ਖਾਣ ਪੀਣ ਦੇ ਸਮਾਨ ਦੀਆਂ ਵਸਤਾਂ ਦੀਆਂ ਬੰਦ ਹੋਈਆਂ ਸਰਕਾਰੀ ਦੁਕਾਨਾਂ ਨੂੰ ਮੁੜ ਚਾਲੂ ਕੀਤਾ ਜਾਵੇ, ਆਉਣ ਵਾਲੀ ਗਰਮੀ ਦੀ ਰੁੱਤ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰ ਵਿੱਚ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ, ਫੜੀ ਵਾਲਿਆਂ ਲਈ ਗਮਾਡਾ ਵੱਲੋਂ ਵੱਖ ਵੱਖ ਫੇਜਾਂ/ਸੈਕਟਰਾਂ ਵਿੱਚ ਮਿਉਂਸਪਲ ਕਾਰਪੋਰੇਸ਼ਨ ਐਸ ਏ ਐਸ ਨਗਰ ਨੂੰ ਸੌਂਪੀਆਂ ਥਾਵਾਂ ਨੂੰ ਵਿਕਸਿਤ ਕਰਕੇ ਫੜੀ ਵਾਲਿਆਂ ਨੂੰ ਅਲਾਟ ਕਰਨ ਅਤੇ ਮਾਰਕੀਟਾਂ ਦੇ ਫੁੱਟਪਾਥਾਂ ਤੋਂ ਨਾਜਾਇਜ ਕਬਜੇ ਹਟਾਉਣ ਦੀ ਮੰਗ ਕੀਤੀ ਗਈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜੈ ਸਿੰਘ ਸ਼ੈਂਹਬੀ, ਗੁਰਚਰਨ ਸਿੰਘ,ਪ੍ਰਵੀਨ ਕੁਮਾਰ ਕਪੂਰ ,ਐਸ ਐੈਸ ਗਰੇਵਾਲ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਸਿਆਣ, ਸੋਹਣ ਲਾਲ ਸ਼ਰਮਾ, ਜਗਪਿੰਦਰ ਸਿੰਘ ਖੋਖਰ, ਰਾਜਿੰਦਰ ਸਿੰਘ, ਐਨ ਐਸ ਛਾਬੜਾ, ਕੁਲਵਿੰਦਰ ਸਿੰਘ, ਰੁਪਿੰਦਰ ਕੌਰ ਨਾਗਰਾ, ਸੁਰਜੀਤ ਕੌਰ ਸ਼ਾਮਲ ਸਨ।
