
ਮੇਲਾ ਪੰਜਾਬੀਆਂ ਦਾ' ਦੇ ਨਾਮ ਹੇਠ ਵੈਨਕੂਵਰ ਵਿੱਖੇ 'ਪੰਜਾਬੀ ਲੋਕ ਨਾਚ ਭੰਗੜੇ' ਦਾ ਆਯੋਜਨ ਕੀਤਾ ਗਿਆ
ਵੈਨਕੂਵਰ (ਕੈਨੇਡਾ)- ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਤੋਂ ਬੱਚਿਆਂ, ਬੱਚੀਆਂ, ਮੁਟਿਆਰਾਂ ਤੇ ਨੌਜਵਾਨਾਂ ਨੇ 'ਬਿਹਤਰੀਨ ਭੰਗੜੇ' ਦੀ ਪੇਸ਼ਕਾਰੀ ਰਾਹੀਂ ਦੇਖਣ ਵਾਲਿਆਂ ਨੂੰ ਆਪਣੇ ਨਾਲ-ਨਾਲ ਝੂਮਣ ਲਈ ਮਜਬੂਰ ਕਰ ਦਿੱਤਾ.
ਵੈਨਕੂਵਰ (ਕੈਨੇਡਾ)- ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਤੋਂ ਬੱਚਿਆਂ, ਬੱਚੀਆਂ, ਮੁਟਿਆਰਾਂ ਤੇ ਨੌਜਵਾਨਾਂ ਨੇ 'ਬਿਹਤਰੀਨ ਭੰਗੜੇ' ਦੀ ਪੇਸ਼ਕਾਰੀ ਰਾਹੀਂ ਦੇਖਣ ਵਾਲਿਆਂ ਨੂੰ ਆਪਣੇ ਨਾਲ-ਨਾਲ ਝੂਮਣ ਲਈ ਮਜਬੂਰ ਕਰ ਦਿੱਤਾ.
ਢੋਲ ਦੇ ਡਗੇ ਉੱਤੇ, ਜਦ ਰਵਾਇਤੀ ਸਾਜਾਂ ਨਾਲ ਲੋਕ ਬੋਲੀਆਂ ਪਾਉਦਿਆ ਮੁਟਿਆਰਾਂ ਤੇ ਗੱਬਰੂਆਂ ਨੇ ਆਪਣੇ 'ਜੋਸ਼ ਤੇ ਜਜ਼ਬੇ' ਨਾਲ ਭੰਗੜੇ ਨੂੰ ਨਵੀਆਂ ਹੀ ਬੁਲੰਦੀਆਂ ਉੱਤੇ ਪਹੁੰਚਾ ਦਿੱਤਾ. ਹੱਸੂ ਹੱਸੂ ਕਰਦੇ ਚਿਹਰਿਆਂ ਨੇ ਜਦ 'ਪੱਟਾਂ ਦੇ ਜ਼ੋਰ' ਨਾਲ ਧਰਤ ਹਿਲਾਈ ਤਾਂ ਪਤਾ ਲੱਗਦਾ ਸੀ ਕਿ ਉਹਨਾਂ ਨੇ ਇਸ ਮੁਕਾਬਲੇ ਨੂੰ ਜਿੱਤਣ ਲਈ ਦਿਨ ਰਾਤ ਮਿਹਨਤ ਕੀਤੀ ਹੈ. ਕਈ ਬੱਚੇ ਇਸ ਖਿੱਤੇ ਦੇ ਭਵਿੱਖ ਦੇ ਸਿਤਾਰੇ ਹਨ, ਜਿਹਨਾਂ ਨੂੰ ਨੱਚਦਿਆਂ ਦੇਖਕੇ ਲੱਗਿਆ ਕਿ 'ਉਹ ਭੰਗੜੇ ਲਈ ਤੇ ਭੰਗੜਾ ਉਹਨਾਂ ਲਈ' ਹੀ ਬਣਿਆ ਹੈ. ਵਿਦੇਸ਼ੀ ਧਰਤੀ ਦੇ ਜੰਮਪਲ ਇਹ ਰੋਸ਼ਨ ਸਿਤਾਰੇ ਜਿਸ 'ਸ਼ਿੱਦਤ' ਨਾਲ ਆਪਣੇ ਵਿਰਸੇ ਤੇ ਸੱਭਿਆਚਾਰ ਦੀ ਨੂੰ 'ਚਾਰ ਚੰਨ' ਲਗਾ ਰਹੇ ਹਨ ਉਹ 'ਕਾਬਿਲ-ਏ-ਤਾਰੀਫ' ਹੈ.
ਮੁਕਾਬਲਿਆਂ ਦੇ ਪ੍ਰਤੀਯੋਗੀਆਂ ਤੇ ਜੇਤੂਆਂ ਨੂੰ ਬਹੁਤ ਬਹੁਤ ਮੁਬਾਰਕਾਂ.
'ਆਤਮਾ ਬੁਢੇਆਲੀਆਂ' ਨੇ ਸਾਬਿਤ ਕੀਤਾ ਕਿ ਸਟੇਜ ਪੇਸ਼ਕਾਰੀ ਵਿੱਚ ਉਹ ਅੱਜ ਦੇ ਦੌਰ ਦੇ 'ਸਰਵਉੱਤਮ ਦੋਗਾਣਾ ਜੋੜੀ' ਕਹਾਉਣ ਦਾ ਹੱਕਦਾਰ ਹੈ. ਜਿਹਨੇ ਪਰਿਵਾਰਿਕ ਗੀਤਾਂ ਨਾਲ ਹਾਜ਼ਰੀਨ ਦਾ ਖੂਬ ਦਿਲ ਲਾਈ ਰੱਖਿਆ.'ਚੰਨੀ ਨੱਤਾਂ ਤੇ ਮੋਗੇ ਆਲਾ' ਅੱਜ ਦੀ ਨੌਜਵਾਨੀ ਦੇ ਚਹੇਤੇ ਗਾਇਕ ਨੇ, ਜਿਹਨਾਂ ਦੇ ਗਾਉਣ ਸਮੇਂ ਮੇਲੇ ਦੇ ਸਾਰੇ ਹੀ ਨੌਜਵਾਨ ਉਹਨਾਂ ਦੇ ਨਾਲ ਹੀ 'ਗਾਈ ਤੇ ਨੱਚੀ' ਗਏ. ਉਹਨਾਂ ਨੇ ਆਪਣੀ ਗਾਇਕੀ ਨਾਲ ਆਪਣੇ ਚਾਹੁੰਣ ਵਾਲਿਆਂ ਨੂੰ 'ਪੱਬਾਂ ਭਾਰ' ਹੀ ਰੱਖਿਆ.
'ਨਛੱਤਰ ਗਿੱਲ' ਨੇ ਆਪਣੀ ਲਾਜਵਾਬ ਕਲਾ ਨਾਲ ਮੇਲੇ ਨੂੰ ਸਿੱਖਰ ਉੱਤੇ ਪਹੁੰਚਾ ਦਿੱਤਾ. ਗਿੱਲ ਸਾਬ ਨੇ ਆਪਣੀ 'ਸੁਰੀਲੀ ਤੇ ਜੋਸ਼ੀਲੀ' ਗਾਇਕੀ ਨਾਲ ਸਰੋਤਿਆਂ ਨੂੰ 'ਮੰਤਰ ਮੁਗਧ' ਕਰ ਦਿੱਤਾ.
ਅਲੱਗ ਅਲੱਗ ਕਲੱਬਾ ਦੇ ਵਲੰਟੀਅਰਾਂ ਤੇ ਅਹੁਦੇਦਾਰਾਂ ਨੇ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਇਸ 'ਮੇਲਾ ਪੰਜਾਬੀਆਂ ਦਾ' ਪ੍ਰੋਗਰਾਮ ਨੂੰ ਆਪਸੀ ਤਾਲਮੇਲ ਤੇ ਸੂਝਬੂਝ ਨਾਲ ਨੇਪਰੇ ਚਾੜ੍ਹਦਿਆਂ ਅਗਲੇ ਸਾਲ ਫਿਰ ਮਿਲਣ ਦਾ 'ਵਾਇਦਾ ਕਰਦਿਆਂ ਵਿਦਾ' ਸਮੂਹ ਸੰਗਤਾਂ ਤੋਂ ਵਿਦਾ ਲਈ. ਇਸ ਤਰ੍ਹਾਂ ਇਹ ਮੇਲਾ ਆਪਣੀਆਂ ਮਿੱਠੀਆਂ ਯਾਦਾਂ ਛੱਡਦਿਆਂ ਅਗਲੇ ਸਾਲ ਦੀ ਉਡੀਕ ਲਈ ਖੁਸ਼ੀਆਂ ਬਿਖੇਰਦੀਆਂ ਸਮਾਪਤ ਹੋਇਆ
