ਜ਼ਿਲਾ ਰੈਡ ਕਰਾਸ ਸੋਸਾਇਟੀ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ, 50 ਤੋਂ ਵੱਧ ਯੂਨਿਟ ਖੂਨ ਇਕੱਠਾ
ਪਟਿਆਲਾ 15, ਜੁਲਾਈ- ਜਿਲਾ ਰੈਡ ਕਰਾਸ ਸੋਸਾਇਟੀ ਹਮੇਸ਼ਾ ਹੀ ਲੋਕ ਭਲਾਈ ਦੇ ਕੰਮ ਕਰ ਰਹੀ ਹੈ। ਸਮੇਂ—ਸਮੇਂ ਤੇ ਅੰਗਹੀਣ ਵਿਅਕਤੀਆਂ ਦੇ ਲਈ ਕੰਮ ਕਰ ਰਹੀ ਹੈ। ਜਿਸ ਨਾਲ ਅੰਗਠੀਣ ਵਿਅਕਤੀਆਂ ਨੂੰ ਨਵੀਂ ਜਿੰਦਗੀ ਮਿਲਦੀ ਹੈ ਅਤੇ ਉਹ ਆਪਣਾ ਕਾਰੋਬਾਰ ਵੀ ਕਰ ਸਕਦੇ ਹਨ। ਇਸੀ ਤਰ੍ਹਾਂ ਲੋਕਾਂ ਦੀ ਜਿੰਦਗੀ ਬਚਾਉਣ ਲਈ ਖੂਨਦਾਨ ਕੈਂਪ ਵੀ ਲਗਾਏ ਜਾਂਦੇ ਹਨ। ਜਿਸ ਨਾਲ ਵੀ ਜਿੰਦਗੀ ਬਚਾਉਣ ਦਾ ਕੰਮ ਹੁੰਦਾ ਹੈ।

13 ਜੁਲਾਈ ਨੂੰ ਐਸ.ਐਸ.ਟੀ. ਨਗਰ ਸਾਈ ਮੰਦਿਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਲਾਇਨਜ਼ ਕਲੱਬ ਸੁਪਰੀਮ ਨੇ ਵੀ ਭਾਗ ਲਿਆ। ਰੈਡ ਕਰਾਸ ਵਲੋਂ ਹਰੇਕ ਖੂਨਦਾਨੀ ਦਾ ਹੌਂਸਲਾ ਅਫਜਾਈ ਕੀਤੀ। ਸਕੱਤਰ ਪ੍ਰਿਤਪਾਲ ਸਿੱਧੂ ਦੀ ਅਗਵਾਈ ਵਿੱਚ ਰੈਡ ਕਰਾਸ ਸੋਸਾਇਟੀ ਦੇ ਅਵੇਤਨੀ ਮੀਤ ਪ੍ਰਧਾਨ ਅਤੇ ਵਿਜੇ ਕੁਮਾਰ ਗੋਇਲ ਪੈਟਰਨ ਵੀ ਹਾਜਰ ਸਨ। ਇਸ ਤੋਂ ਇਲਾਵਾ ਜ਼ਸਪ੍ਰੀਤ ਸਿੰਘ ਵੀ ਹਾਜਰ ਸਨ।
ਵਿਜੇ ਕੁਮਾਰ ਗੋਇਲ ਨੇ ਦੱਸਿਆ ਕਿ ਇਹ ਕੈਂਪ ਵਿੱਚ 50 ਤੋਂ ਉਪਰ ਖੂਨਦਾਨ ਕੀਤਾ ਗਿਆ। ਜ਼ੋ ਸ਼ਲਾਘਾਯੋਗ ਹੈ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ। ਇਸ ਅਵਸਰ ਤੇ ਸ੍ਰੀ ਕੁੰਦਨ ਗੋਗੀਆ ਮੇਅਰ ਵੀ ਹਾਜਰ ਸਨ। ਇਸ ਮੌਕੇ ਪੀ.ਡੀ. ਗੁਪਤਾ ਅਤੇ ਧੀਰਜ ਚਲਾਣਾ ਵੀ ਹਾਜਰ ਸਨ।