ਕੌਮਾਂਤਰੀ ਸ਼ਾਇਰ "ਕੰਵਰ ਇਕਬਾਲ ਸਿੰਘ" ਦੀ ਝੋਲੀ ਪਵੇਗਾ ਪਲੇਠਾ "ਸੁਰਿੰਦਰਪਾਲ ਸਿੰਘ ਸੰਧੂ" ਯਾਦਗਾਰੀ ਪੁਰਸਕਾਰ
ਪੈਗਾਮ ਏ ਜਗਤ (ਕਪੂਰਥਲਾ) - ਸਮਰੱਥ ਸ਼ਾਇਰ ਸੁਰਿੰਦਰਪਾਲ ਸਿੰਘ ਸੰਧੂ ਜੋ ਕਿ (ਡਿਪਟੀ ਸੈਕਟਰੀ ਪੰਜਾਬ ਸਕੂਲ ਸਿੱਖਿਆ ਬੋਰਡ ਚੰਡੀਗੜ੍ਹ) ਜਿਹੇ ਵੱਕਾਰੀ ਅਹੁਦੇ ਤੋਂ ਬੇਦਾਗ਼ ਸੇਵਾ ਮੁਕਤ ਹੋ ਕੇ ਕੁਝ ਵਰ੍ਹੇ ਪਹਿਲਾਂ ਹੀ ਇਸ ਫ਼ਾਨੀ ਸੰਸਾਰ ਤੋਂ ਵਿਦਾ ਹੋ ਗਏ ਹਨ ! ਪਰਿਵਾਰ ਸਮੇਤ ਕੈਨੇਡਾ ਵੱਸਦੇ ਉਹਨਾਂ ਦੇ ਹੋਣਹਾਰ ਸਪੁੱਤਰ ਐਡਵੋਕੇਟ "ਗੁਰਤੇਜ ਸਿੰਘ ਸੰਧੂ" ਨੇ ਉਨ੍ਹਾਂ ਦੀ ਯਾਦ ਨੂੰ ਜਿਉਂਦਿਆਂ ਰੱਖਣ ਵਾਸਤੇ ਹਰ ਸਾਲ "ਸੁਰਿੰਦਰਪਾਲ ਸਿੰਘ ਸੰਧੂ" ਯਾਦਗਾਰੀ ਐਵਾਰਡ ਦੇਣ ਦਾ ਐਲਾਨ ਕੀਤਾ ਹੈ !

"ਗੁਰਤੇਜ ਸਿੰਘ ਸੰਧੂ" ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਸਾਡੇ ਪਰਿਵਾਰ ਨੇ ਇਹ ਫੈਸਲਾ ਕੀਤਾ ਹੈ ਕਿ ਮੇਰੇ ਪਿਤਾ ਜੀ ਦੀ ਯਾਦ ਵਿੱਚ ਦਿੱਤਾ ਜਾਣ ਵਾਲਾ ਪਲੇਠਾ ਯਾਦਗਾਰੀ ਐਵਾਰਡ ਵਿਸ਼ਵ ਪ੍ਰਸਿੱਧ ਸ਼ਾਇਰ ਅਤੇ ਗੀਤਕਾਰ ਕੰਵਰ ਇਕਬਾਲ ਸਿੰਘ ਕਪੂਰਥਲਾ ਦੀ ਝੋਲੀ ਵਿੱਚ ਪਾਇਆ ਜਾਵੇ, ਇਸ ਐਵਾਰਡ ਵਿੱਚ ਨਕਦ ਰਾਸ਼ੀ, ਦੁਸ਼ਾਲਾ ਅਤੇ ਸਨਮਾਨ ਚਿੰਨ ਸ਼ਾਮਿਲ ਹੋਣਗੇ, ਉਨ੍ਹਾਂ ਦੱਸਿਆ ਕਿ ਪਿਛਲੇ 30 ਪੈਂਤੀ ਸਾਲਾਂ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਆਪਣੀਂ ਵਿਲੱਖਣ ਸ਼ਾਇਰੀ ਅਤੇ ਬਾ-ਤਰਨੁੰਮ ਪੇਸ਼ਕਾਰੀ ਸਦਕਾ ਪੂਰੀ ਦੁਨੀਆਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ, ਉਨ੍ਹਾਂ ਦੀਆਂ ਇਨ੍ਹਾਂ ਪ੍ਰਾਪਤੀਆਂ ਸਦਕਾ ਹੀ ਸਾਡੇ ਪਰਿਵਾਰ ਨੇ "ਸੰਧੂ ਯਾਦਗਾਰੀ" ਪਲੇਠਾ ਐਵਾਰਡ ਉਨ੍ਹਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ !
ਸਿਰਜਣਾ ਕੇਂਦਰ (ਰਜਿ.) ਦੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਦੱਸਿਆ ਕਿ ਸਿਰਜਣਾ ਕੇਂਦਰ ਮਾਣਮੱਤਾ ਹੈ ਜੋ ਕਿ ਸੁਰਿੰਦਰ ਪਾਲ ਸਿੰਘ ਸੰਧੂ ਯਾਦਗਾਰੀ ਪਲੇਠਾ ਐਵਾਰਡ ਕੇਂਦਰ ਦੇ ਮੌਜੂਦਾ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਪ੍ਰਦਾਨ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਸੰਧੂ ਸਾਹਿਬ ਪਿਛਲੇ ਤਕਰੀਬਨ 30 ਸਾਲਾਂ ਤੋ ਸਿਰਜਣਾ ਕੇਂਦਰ ਦੇ ਸੀਨੀਅਰ ਮੈਂਬਰ ਅਤੇ ਅਹੁਦੇਦਾਰ ਰਹੇ ਹਨ ! ਉਨ੍ਹਾਂ ਦੇ ਪਰਿਵਾਰ ਵੱਲੋਂ ਇਹ ਸਮਾਗਮ ਮਿਤੀ 4 ਫਰਵਰੀ 2024 ਦਿਨ ਐਤਵਾਰ ਨੂੰ ਸਵੇਰੇ 10 ਵਜੇ ਸਿਰਜਣਾ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿੱਚ ਕਰਵਾਇਆ ਜਾ ਰਿਹਾ ਹੈ ! ਸੰਧੂ ਸਾਹਿਬ ਦੇ ਹੋਣਹਾਰ ਫਰਜੰਦ ਐਡਵੋਕੇਟ ਗੁਰਤੇਜ ਸਿੰਘ ਸੰਧੂ ਅਤੇ ਮਹੇਸ਼ ਇੰਦਰ ਸਿੱਧੂ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਕਪੂਰਥਲੇ ਇਹ ਸਮਾਗਮ ਰਚਾਉਣ ਲਈ ਆ ਰਹੇ ਹਨ !
ਕਾਰਜਕਾਰਨੀ ਕਮੇਟੀ ਵਿੱਚ ਸ਼ਾਮਿਲ ਡਾ.ਅਵਤਾਰ ਸਿੰਘ ਭੰਡਾਲ, ਪ੍ਰਿੰ. ਕੇਵਲ ਸਿੰਘ ਰਤੜਾ, ਆਸ਼ੂ ਕੁਮਰਾ, ਮਲਕੀਤ ਸਿੰਘ ਮੀਤ ਅਤੇ ਸਹਾਇਕ ਮੀਡੀਆ ਇੰਚਾਰਜ ਰਜਨੀ ਵਾਲੀਆ ਆਦਿ ਨੇ ਸਾਂਝੇ ਤੌਰ ਤੇ ਜਾਰੀ ਕੀਤੇ ਪ੍ਰੈੱਸ ਨੋਟ ਵਿੱਚ ਜ਼ਿਕਰ ਕੀਤਾ ਹੈ ਕਿ ਜਿੱਥੇ ਸਮਾਗਮ ਵਿੱਚ ਸੰਧੂ ਸਾਹਿਬ ਬਾਰੇ, ਉਨ੍ਹਾਂ ਦੀ ਸ਼ਾਇਰੀ ਅਤੇ ਸ਼ਖ਼ਸੀਅਤ ਦੇ ਨਾਲ਼-ਨਾਲ਼ ਸਨਮਾਨ ਪ੍ਰਾਪਤ ਕਰਨ ਵਾਲੀ ਅਦਬੀ ਸ਼ਖ਼ਸੀਅਤ ਅਤੇ ਉਨ੍ਹਾਂ ਦੀ ਸ਼ਾਇਰੀ ਬਾਰੇ ਗੱਲਾਂ ਹੋਣਗੀਆਂ ਓਥੇ ਹੀ ਹਾਜ਼ਰ ਚੋਣਵੇਂ ਕਵੀਆਂ ਦਾ ਇੱਕ ਕਵੀ-ਦਰਬਾਰ ਵੀ ਕਰਵਾਇਆ ਜਾਵੇਗਾ ! ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ ਹੈ !