ਮਨੁੱਖਤਾ ਦੇ ਭਲੇ ਲਈ ਖ਼ੂਨ ਦਾਨ ਵੱਡਾ ਉਪਰਾਲਾ : ਹਰਜਸ਼ਨ ਪਠਾਣਮਾਜਰਾ

ਸਨੌਰ, 1 ਜਨਵਰੀ - ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤੀਸਰਾ ਖੂਨਦਾਨ ਕੈਂਪ ਹਲਕਾ ਸਨੌਰ ਦੇ ਪਿੰਡ ਸਿਰ ਕੱਪੜਾ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਵਾਸੀਆਂ ਵੱਲੋਂ ਲਗਾਇਆ ਗਿਆ, ਜਿਸ ਵਿੱਚ ਉਚੇਚੇ ਤੌਰ 'ਤੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ|

ਪਠਾਣਮਾਜਰਾ ਦੇ ਸਪੁੱਤਰ ਹਰਜਸ਼ਨ ਸਿੰਘ ਪਠਾਣਮਾਜਰਾ ਪਹੁੰਚੇ ਅਤੇ ਇਸ ਮੌਕੇ ਉਨ੍ਹਾਂ ਕੈਂਪ ਦੀ ਸ਼ੁਰੂਆਤ ਆਪਣਾ ਖੂਨਦਾਨ ਕਰਕੇ ਕੀਤੀ। ਇਸ ਮੌਕੇ ਉਹਨਾਂ ਕਿਹਾ ਹੈ ਕਿ ਖੂਨਦਾਨ ਮਨੁੱਖਤਾ ਲਈ  ਵਰਦਾਨ ਹੈ ਜੋ ਕਿ ਹਰ ਇੱਕ ਇਨਸਾਨ ਨੂੰ ਕਰਨਾ ਚਾਹੀਦਾ ਹੈ । ਅੱਜ ਦੇ ਸਮੇਂ ਵਿੱਚ ਖੂਨਦਾਨ ਕੈਂਪ ਵੱਖ-ਵੱਖ ਸੰਸਥਾਵਾਂ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਲਗਾਇਆ ਜਾ ਰਿਹਾ ਹੈ  ਜੋ ਕਿ ਇਹ ਵੱਡਾ ਉਪਰਾਲਾ ਹੈ, ਇਸ ਲਈ ਇਹੋ ਜਿਹੇ ਕੈਂਪ ਲਗਾਉਣਾ ਸ਼ਲਾਘਾਯੋਗ ਕਦਮ ਹੈ। ਹਰਜਸ਼ਨ ਪਠਾਣਮਾਜਰਾ ਨੇ ਖ਼ੂਨ ਦਾਨ ਕਰਨ ਵਾਲਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਸਰਟੀਫਕੇਟ ਤਕਸੀਮ ਕੀਤੇ।
ਇਸ ਕੈਂਪ ਦੌਰਾਨ ਬਲਾਕ ਸੰਮਤੀ ਦੇ ਚੇਅਰਮੈਨ ਗੁਰਮੀਤ ਸਿੰਘ ਬਿੱਟੂ, ਮਨਿੰਦਰ ਸਿੰਘ ਫਰਾਂਸਵਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਸੁਰਿੰਦਰਪਾਲ ਸ਼ਰਮਾ, ਜਨਕ ਰਾਜ ਵਰਮਾ, ਬਹਾਦਰ ਸਿੰਘ ਬੁੱਟਰ, ਪੁਸ਼ਵਿੰਦਰ ਸਿੰਘ, ਗੁਰਤੇਜ ਸਿੰਘ, ਮਹਿੰਦਰ ਪਾਲ ਸਿੰਘ, ਹਰਦਿੱਤ ਸਿੰਘ ਫੋਜੀ, ਹਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਉਜਾਗਰ ਸਿੰਘ, ਵਰਿੰਦਰ ਸਿੰਘ, ਹਰਬੰਸ ਸਿੰਘ, ਹਰਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।