
ਦਸੂਹਾ 'ਚ ਬੀਕਾਨੇਰ ਸਵੀਟਸ ਦੀ ਦੂਜੀ ਬ੍ਰਾਂਚ ਦਾ ਸ਼ਾਨਦਾਰ ਉਦਘਾਟਨ, ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਦਿੱਤੀ ਸ਼ਿਰਕਤ
ਹੁਸ਼ਿਆਰਪੁਰ/ਦਲਜੀਤ ਅਜਨੋਹਾ: ਦਸੂਹਾ ਦੇ ਪ੍ਰਸਿੱਧ ਵਿਜੇ ਮਾਲ ਸਿਟੀ ਸੈਂਟਰ ਵਿੱਚ ਬੀਕਾਨੇਰ ਸਵੀਟਸ ਦੀ ਦੂਜੀ ਬ੍ਰਾਂਚ ਦਾ ਸ਼ਾਨਦਾਰ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਦਸੂਹਾ ਦੇ ਵਿਧਾਇਕ ਸਰਦਾਰ ਕਰਮਵੀਰ ਸਿੰਘ ਘੁੰਮਣ ਨੇ ਸ਼ਾਮਿਲ ਹੋਏ।
ਹੁਸ਼ਿਆਰਪੁਰ/ਦਲਜੀਤ ਅਜਨੋਹਾ: ਦਸੂਹਾ ਦੇ ਪ੍ਰਸਿੱਧ ਵਿਜੇ ਮਾਲ ਸਿਟੀ ਸੈਂਟਰ ਵਿੱਚ ਬੀਕਾਨੇਰ ਸਵੀਟਸ ਦੀ ਦੂਜੀ ਬ੍ਰਾਂਚ ਦਾ ਸ਼ਾਨਦਾਰ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਦਸੂਹਾ ਦੇ ਵਿਧਾਇਕ ਸਰਦਾਰ ਕਰਮਵੀਰ ਸਿੰਘ ਘੁੰਮਣ ਨੇ ਸ਼ਾਮਿਲ ਹੋਏ।
ਇਸ ਸਮਾਰੋਹ ਵਿੱਚ ਖ਼ਾਸ ਤੌਰ 'ਤੇ ਮੁਕੇਸ਼ ਰੰਜਨ, ਮੈਨੇਜਿੰਗ ਡਾਇਰੈਕਟਰ ਐਮ.ਆਰ.ਸੀ ਇਨਫ਼ਰਾਕੋਨ ਲਿਮਟਿਡ, ਅਤੇ ਵਿਜੇ ਮਾਲ ਸਿਟੀ ਸੈਂਟਰ ਦਸੂਹਾ ਦੇ ਮੈਨੇਜਿੰਗ ਡਾਇਰੈਕਟਰ ਵਿਜੇ ਸ਼ਰਮਾ ਹਾਜ਼ਰ ਰਹੇ। ਨਾਲ ਹੀ ਐਮ.ਸੀ. ਸੋਨੂ ਖਾਲਸਾ, ਮਾਰਕੀਟ ਕਮੇਟੀ ਦਸੂਹਾ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ, ਬੀਕਾਨੇਰ ਸਵੀਟਸ ਤੋਂ ਮਨੋਹਰ ਰਾਜਪੁਰੋਹਿਤ, ਸਮਾਜ ਸੇਵੀ ਅਤੇ ਸੀਨੀਅਰ ਪੱਤਰਕਾਰ ਸੰਜੀਵ ਕੁਮਾਰ, ਮੁਕੇਸ਼ ਕੁਮਾਰ (ਲੱਡੂ) ਸਮੇਤ ਕਈ ਹੋਰ ਨਾਮਵਰ ਸ਼ਕਸੀਅਤਾਂ ਵੀ ਮੌਜੂਦ ਸਨ।
ਇਸ ਮੌਕੇ ਬੀਕਾਨੇਰ ਸਵੀਟਸ ਦੇ ਪ੍ਰਬੰਧਨ ਵੱਲੋਂ ਸਾਰੇ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਮਿਠਾਈਆਂ ਦੀਆਂ ਵੱਖ-ਵੱਖ ਵਰਾਇਟੀਆਂ ਦੀ ਝਲਕ ਵੀ ਪੇਸ਼ ਕੀਤੀ ਗਈ। ਸਮਾਰੋਹ ਦੌਰਾਨ ਸਾਰੇ ਮਹਿਮਾਨਾਂ ਨੇ ਨਵੀਂ ਬ੍ਰਾਂਚ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਨੂੰ ਸ਼ਹਿਰ ਲਈ ਇੱਕ ਸ਼ਾਨਦਾਰ ਵਪਾਰਕ ਪਹਿਲ ਕਿਹਾ।
ਇਸ ਮੌਕੇ ਮੁੱਖ ਮਹਿਮਾਨ ਸਰਦਾਰ ਕਰਮਵੀਰ ਸਿੰਘ ਘੁੰਮਣ ਨੇ ਆਪਣੇ ਸੰਦੇਸ਼ ਵਿਚ ਕਿਹਾ, “ਬੀਕਾਨੇਰ ਸਵੀਟਸ ਵਰਗੀ ਮਸ਼ਹੂਰ ਤੇ ਭਰੋਸੇਯੋਗ ਮਿਠਾਈ ਬ੍ਰਾਂਡ ਦਾ ਦਸੂਹਾ ਵਿੱਚ ਵਿਸਥਾਰ ਹੋਣਾ ਬਹੁਤ ਹੀ ਲਾਏਕ-ਤਾਰੀਫ਼ ਹੈ। ਇਹ ਨਾ ਸਿਰਫ਼ ਵਪਾਰਕ ਤੌਰ 'ਤੇ, ਸਗੋਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਿੱਚ ਵੀ ਯੋਗਦਾਨ ਪਾਵੇਗਾ। ਮੈਂ ਬੀਕਾਨੇਰ ਸਵੀਟਸ ਦੀ ਟੀਮ ਨੂੰ ਦਿਲੋਂ ਵਧਾਈ ਦਿੰਦਾ ਹਾਂ ਅਤੇ ਭਵਿੱਖ ਵਿੱਚ ਹੋਰ ਤਰੱਕੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।”
ਸਥਾਨਕ ਨਿਵਾਸੀਆਂ ਨੇ ਵੀ ਨਵੀਂ ਬ੍ਰਾਂਚ ਦੇ ਖੁਲ੍ਹਣ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਇਸ ਨੂੰ ਸੁਆਦ ਅਤੇ ਗੁਣਵੱਤਾ ਦੇ ਨਵੇਂ ਮਾਪਦੰਡ ਵਜੋਂ ਸਵੀਕਾਰ ਕੀਤਾ।
