ਹੱਕ ਸੱਚ ਦੇ ਪਹਿਰੇਦਾਰ ਗਵਰਨਰ ਸਤਿਆਪਾਲ ਮਲਿਕ ਦਾ ਵਿਛੋੜਾ ਦੇਸ਼ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ- ਤਲਵਿੰਦਰ ਹੀਰ

ਹੁਸ਼ਿਆਰਪੁਰ- ਦੇਸ਼ ਦੇ ਕਿਸਾਨਾਂ ਤੇ ਓਲੰਪੀਅਨ ਪਹਿਲਵਾਨ ਬੇਟੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੇ ਉੱਚੇ ਸੁੱਚੇ ਕਿਰਦਾਰ ਦੇ ਮਾਲਕ ਸਾਬਕਾ ਗਵਰਨਰ ਸਤਿਆਪਾਲ ਮਲਿਕ ਬੀਤੇ ਦਿਨ ਦਿੱਲੀ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਸਦੀਵੀ ਵਿਛੋੜਾ ਦੇ ਗਏ ਜਿਸ ਨਾਲ ਦੇਸ਼ ਦੇ ਇਨਸਾਫ਼ਪਸੰਦ ਮਿਹਨਤਕਸ਼ ਲੋਕਾਂ ਅੰਦਰ ਸੋਗ ਦੀ ਲਹਿਰ ਹੈ।

ਦੇਸ਼ ਨੂੰ ਮੌਜੂਦਾ ਸੰਕਟਮਈ ਸਥਿਤੀ ਚੋਂ ਕੱਢਣ ਲਈ ਮਲਿਕ ਸਾਹਿਬ ਵਰਗੇ ਕਹਿਣੀ ਤੇ ਕਰਨੀ ਦੇ ਪੂਰੇ ਤੇ ਲੋਕਾਂ ਦੇ ਦੁੱਖ ਦਰਦ ਨੂੰ ਸਮਝਣ ਵਾਲੇ ਸੂਝਵਾਨ ਸਿਆਸੀ ਆਗੂਆਂ ਦੀ ਸਖ਼ਤ  ਜ਼ਰੂਰਤ ਸੀ। ਪਰ ਹਕੂਮਤ ਦੇ ਨਸ਼ੇ 'ਚ  ਅੰਨੇ ਹਾਕਮਾਂ ਨੇ ਉਨਾਂ ਦੇ ਦਿੱਤੇ ਸਹੀ ਸਲਾਹ ਅਨੁਸਾਰ ਮਸਲੇ ਸੁਲਝਾਉਣ ਦੀ ਥਾਂ ਉਨਾਂ ਨੂੰ ਹੀ ਸਰਕਾਰੀ ਏਜੰਸੀਆਂ ਰਾਹੀਂ ਪ੍ਰੇਸ਼ਾਨ ਕੀਤਾ ਜੋ ਕਿ ਬਹੁਤ ਹੀ ਨਿੰਦਣਯੋਗ ਤੇ ਮੰਦਭਾਗਾ ਹੈ।
ਅੱਜ ਇਲਾਕਾ ਮਾਹਿਲਪੁਰ ਦੇ ਸੰਯੁਕਤ ਕਿਸਾਨ ਮੋਰਚੇ ਦੇ ਸਮੱਰਥਕਾਂ ਵਲੋਂ ਉਨਾਂ ਦੀ ਮੌਤ ਤੇ ਡੂੰਘੇ ਦੁੱਖ ਤੇ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।