
ਸਰੀਰਕ ਤੰਦਰੁਸਤੀ ਲਈ ਰੋਜ਼ਾਨਾ ਸੈਰ ਅਤੇ ਮਾਨਸਿਕ ਤੰਦਰੁਸਤੀ ਲਈ ਰੋਜ਼ਾਨਾ ਮੈਡੀਟੇਸ਼ਨ ਕਰਨ ਦੀ ਆਦਤ ਪਾਉਣੀ ਜ਼ਰੂਰੀ---ਸੀਮਾ ਰਾਣੀ ਬੋਧ
ਮਾਹਿਲਪੁਰ, ( 1ਫਰਵਰੀ )- ਜੈ ਭੀਮ ਕਾਰਵਾਂ ਚੈਰੀਟੇਬਲ ਸੋਸਾਇਟੀ ਰਜਿਸਟਰਡ ਮਾਹਿਲਪੁਰ ਦੀ ਪ੍ਰਧਾਨ ਸੀਮਾ ਰਾਣੀ ਬੋਧ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰੀਰਕ ਤੰਦਰੁਸਤੀ ਲਈ ਰੋਜ਼ਾਨਾ ਸੈਰ ਅਤੇ ਆਪਣੇ ਵਿਚਾਰਾਂ ਵਿੱਚੋਂ ਵੱਕਾਰਾਂ ਨੂੰ ਖ਼ਤਮ ਕਰਨ ਲਈ ਰੋਜ਼ਾਨਾ ਮੈਡੀਟੇਸ਼ਨ ( ਧਿਆਨ ਸਾਧਨਾ ) ਦਾ ਅਭਿਆਸ ਕਰਨਾ ਚਾਹੀਦਾ ਹੈ।
ਮਾਹਿਲਪੁਰ, ( 1ਫਰਵਰੀ )- ਜੈ ਭੀਮ ਕਾਰਵਾਂ ਚੈਰੀਟੇਬਲ ਸੋਸਾਇਟੀ ਰਜਿਸਟਰਡ ਮਾਹਿਲਪੁਰ ਦੀ ਪ੍ਰਧਾਨ ਸੀਮਾ ਰਾਣੀ ਬੋਧ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰੀਰਕ ਤੰਦਰੁਸਤੀ ਲਈ ਰੋਜ਼ਾਨਾ ਸੈਰ ਅਤੇ ਆਪਣੇ ਵਿਚਾਰਾਂ ਵਿੱਚੋਂ ਵੱਕਾਰਾਂ ਨੂੰ ਖ਼ਤਮ ਕਰਨ ਲਈ ਰੋਜ਼ਾਨਾ ਮੈਡੀਟੇਸ਼ਨ ( ਧਿਆਨ ਸਾਧਨਾ ) ਦਾ ਅਭਿਆਸ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਰੋਜ਼ਾਨਾ ਸੈਰ ਕਰਨ ਨਾਲ ਅਸੀਂ ਕਾਫ਼ੀ ਹੱਦ ਤੱਕ ਸਰੀਰਕ ਬਿਮਾਰੀਆਂ ਤੋਂ ਬਚ ਸਕਦੇ ਹਾਂ। ਇਸੇ ਤਰ੍ਹਾਂ ਜਿਵੇਂ ਸਰੀਰ ਦੀ ਤੰਦਰੁਸਤੀ ਲਈ ਰੋਜਾਨਾ ਸੈਰ ਅਤੇ ਯੋਗਾ ਕਰਨ ਦੀ ਲੋੜ ਹੈ ਇਸੇ ਤਰ੍ਹਾਂ ਮਨ ਦੀ ਤੰਦਰੁਸਤੀ ਲਈ ਰੋਜ਼ਾਨਾ ਧਿਆਨ ਸਾਧਨਾ ਕਰਨ ਦੀ ਸਖ਼ਤ ਲੋੜ ਹੈ। ਮਨ ਦੀ ਇਕਾਗਰਤਾ ਨਾਲ ਅਸੀਂ ਆਪਣੇ ਵਿਚਾਰਾਂ ਵਿਚੋਂ ਉਨ੍ਹਾਂ ਵਿਕਾਰਾਂ ਉੱਤੇ ਚਿੰਤਨ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਆਪਣੇ ਦਿਮਾਗ਼ ਵਿੱਚੋਂ ਬਾਹਰ ਕੱਢ ਸਕਦੇ ਹਾਂ ਜੋ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਾਨੂੰ ਪ੍ਰੇਸ਼ਾਨੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਰੋਜ਼ਾਨਾ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਆਪਣੇ ਲਈ ਵੀ ਕੱਢਣਾ ਚਾਹੀਦਾ ਹੈ। ਕੁਦਰਤ ਅਤੇ ਕੁਦਰਤ ਦੇ ਤੱਤਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਇੱਕ ਦੂਜੇ ਨਾਲ ਪ੍ਰੇਮ ਭਾਵਨਾ ਨਾਲ ਰਹਿਣਾ ਚਾਹੀਦਾ ਹੈ ਅਤੇ ਵੈਰ- ਵਿਰੋਧ ਦੀਆਂ ਭਾਵਨਾਵਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ।ਸ਼ੁੱਧ ਆਕਸੀਜਨ ਦੀ ਪ੍ਰਾਪਤੀ ਲਈ ਆਪਣੇ ਘਰਾਂ ਵਿੱਚ ਬੂਟੇ ਲਗਾਉਣੇ ਚਾਹੀਦੇ ਹਨ। ਉਨਾਂ ਕਿਹਾ ਕਿ ਭਗਵਾਨ ਬੁੱਧ ਅਨੁਸਾਰ ਸਦਾ ਹੀ ਰਹਿਣ ਵਾਲੇ ਆਕਾਸ਼ ਵਿੱਚ ਸਮੇਂ- ਸਮੇਂ ਤੇ ਪਰਿਵਰਤਨ ਹੁੰਦੇ ਰਹਿੰਦੇ ਹਨl ਮਨੁੱਖ ਦਾ ਜੀਵਨ ਧਰਤੀ, ਹਵਾ, ਪਾਣੀ ਅਤੇ ਸੂਰਜ ਦੀ ਗਰਮਾਇਸ਼ ਤੇ ਨਿਰਭਰ ਕਰਦਾ ਹੈl ਇਹਨਾਂ ਚਾਰ ਤੱਤਾਂ ਦੇ ਸੁਮੇਲ ਨਾਲ ਧਰਤੀ ਉੱਤੇ ਜੀਵਨ ਪੈਦਾ ਹੁੰਦਾ ਹੈl ਪਰਿਵਰਤਿਤ ਸ਼ੀਲ ਦੇ ਨਿਯਮ ਤਹਿਤ ਇਸੇ ਧਰਤੀ ਤੇ ਪਰਿਵਰਤਿਤ ਹੋ ਜਾਂਦਾ ਹੈl ਉਹਨਾਂ ਕਿਹਾ ਕਿ ਸਾਨੂੰ ਤਥਾਗਤ ਭਗਵਾਨ ਬੁੱਧ ਵੱਲੋ ਦਿੱਤੀਆਂ ਸਿਖਿਆਵਾਂ ਦਾ ਗੰਭੀਰਤਾ ਨਾਲ ਚਿੰਤਨ ਧਿਆਨ ਕਰਨਾ ਚਾਹੀਦਾ ਹੈl ਰੋਜ਼ਾਨਾ ਧਿਆਨ ਸਾਧਨਾ ਦੇ ਅਭਿਆਸ ਨਾਲ ਅਸੀਂ ਕੁਦਰਤ ਅਤੇ ਕੁਦਰਤ ਦੇ ਸਿਸਟਮ ਨੂੰ ਸਮਝਣ ਵਿੱਚ ਕਾਮਯਾਬ ਹੋ ਜਾਂਦੇ ਹਾਂl
