ਪੀ ਐਮ ਸ਼੍ਰੀ ਸਰਕਾਰੀ ਹਾਈ ਸਮਾਰਟ ਸਕੂਲ ਬੀਰਮਪੁਰ ਦੇ ਵਿਦਿਆਰਥੀਆਂ ਪਾਸ ਕੀਤਾ ਐਨ ਐਮ ਐਮ ਐਸ ਪੇਪਰ
ਗੜ੍ਹਸ਼ੰਕਰ, 01 ਅਪ੍ਰੈਲ- ਪੀ ਐਮ ਸ਼੍ਰੀ ਸਰਕਾਰੀ ਹਾਈ ਸਮਾਰਟ ਸਕੂਲ ਬੀਰਮਪੁਰ ਵਿਖੇ ਹੈਡਮਾਸਟਰ ਸ੍ਰੀ ਸੁਖਵਿੰਦਰ ਕੁਮਾਰ ਨੇ ਦੱਸਿਆ ਕੀ ਪੀ ਐਮ ਸ਼੍ਰੀ ਸਰਕਾਰੀ ਹਾਈ ਸਮਾਰਟ ਸਕੂਲ ਬੀਰਮਪੁਰ ਦੀ ਦੇ 05 ਵਿਦਿਆਰਥੀਆਂ ਸਪਨਾ ਪੁੱਤਰੀ ਸ਼੍ਰੀ ਪ੍ਰਿਥੀ ਚੰਦ, ਨਵਜੋਤ ਕੌਰ ਪੁੱਤਰੀ ਸ਼੍ਰੀ ਦਲਜੀਤ ਸਿੰਘ, ਕਿਰਨਦੀਪ ਪੁੱਤਰੀ ਸ਼੍ਰੀ ਕ੍ਰਿਸ਼ਨ ਲਾਲ, ਮਨਪ੍ਰੀਤ ਪੁੱਤਰੀ ਸ਼੍ਰੀ ਕ੍ਰਿਸ਼ਨ ਕੁਮਾਰ, ਅਤੇ ਪੂਨਮ ਪੁੱਤਰੀ ਸ਼੍ਰੀ ਬ੍ਰਿਜ ਮੋਹਨ ਨੇ ਐਨ ਐਮ ਐਮ ਐਸ ਪੇਪਰ ਪਾਸ ਕੀਤਾ ਹੈ।

ਜਿਸ ਵਿੱਚ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਕੁੱਲ 48000 ਰੁਪਏ ਦਾ ਵਜੀਫਾ ਨੌਵੀਂ ਤੋਂ ਬਾਰਵੀਂ ਤੱਕ ਦੀ ਪੜ੍ਹਾਈ ਲਈ ਪ੍ਰਾਪਤ ਹੋਵੇਗਾ। ਵਿਦਿਆਰਥੀਆਂ ਨੂੰ ਸਕੂਲ ਸਟਾਫ ਵਲੋਂ ਵਧਾਈਆਂ ਦਿੱਤੀਆਂ ਗਈਆਂ। ਹੈਡ ਮਾਸਟਰ ਸੁਖਵਿੰਦਰ ਕੁਮਾਰ ਨੇ ਇਸਦਾ ਸਿਹਰਾ ਸਕੂਲ ਸਟਾਫ ਦੀ ਮਹਿਨਤ ਨੂੰ ਦਿੱਤਾ।
ਹੈਡਮਾਸਟਰ ਸੁਖਵਿੰਦਰ ਕੁਮਾਰ ਨੇ ਸਟਾਫ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਇਸ ਮੌਕੇ , ਸ਼੍ਰੀਮਤੀ ਰਜਨੀ, ਸ਼੍ਰੀ ਸੁਰਿੰਦਰ ਦੁਗਲ ਸਰਪੰਚ ਬੀਰਮਪੁਰ, ਅਸ਼ੋਕ ਕੁਮਾਰ ਸਰਪੰਚ ਪਿੰਡ ਸੌਲੀ, ਸਮੂਹ ਸਟਾਫ ਹਾਜ਼ਰ ਸਨ।