ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਇਕ ਹੋਰ ਵਫਾਦਾਰ ਸਿਪਾਹੀ ਵਿੱਛੜ ਗਿਆ

ਨਵਾਂਸ਼ਹਿਰ - ਅੱਜ ਬਸਪਾ ਦੇ ਬਾਨੀ ਸਾਹਿਬ ਕਾਂਸੀ ਰਾਮ ਵੇਲੇ ਦੇ ਕੱਟੜ ਵਰਕਰ ਤੇ ਸਮਰਥਕ ਸਰਦਾਰ ਬੰਤ ਸਿੰਘ ਉਮਰ 65 ਸਾਲ ਸਾਬਕਾ ਪੰਚ ਪਿੰਡ ਮਾਹਮਦਪੁਰ ਕੁੱਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਸਵੇਰੇ 11-40 ਵਜੇ ਆਖਰੀ ਸਾਂਹ ਲਿਆ। ਸਰਦਾਰ ਬੰਤ ਸਿੰਘ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਘਾਟਾ ਪਿਆ ਉਥੇ ਬਹੁਜਨ ਸਮਾਜ ਪਾਰਟੀ ਨੂੰ ਵੀ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਨਵਾਂਸ਼ਹਿਰ - ਅੱਜ ਬਸਪਾ ਦੇ ਬਾਨੀ ਸਾਹਿਬ ਕਾਂਸੀ ਰਾਮ ਵੇਲੇ ਦੇ ਕੱਟੜ ਵਰਕਰ ਤੇ ਸਮਰਥਕ ਸਰਦਾਰ ਬੰਤ ਸਿੰਘ ਉਮਰ 65 ਸਾਲ ਸਾਬਕਾ ਪੰਚ ਪਿੰਡ ਮਾਹਮਦਪੁਰ ਕੁੱਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਸਵੇਰੇ 11-40 ਵਜੇ ਆਖਰੀ ਸਾਂਹ ਲਿਆ। ਸਰਦਾਰ ਬੰਤ ਸਿੰਘ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਘਾਟਾ ਪਿਆ ਉਥੇ ਬਹੁਜਨ ਸਮਾਜ ਪਾਰਟੀ ਨੂੰ ਵੀ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਬਸਪਾ ਆਗੂਆਂ ਵੱਲੋਂ ਸਰਦਾਰ ਬੰਤ ਸਿੰਘ ਦੀ ਮ੍ਰਿਤਕ ਦੇਹ ਉਪਰ ਪਾਰਟੀ ਦਾ ਝੰਡਾਂ ਪਾਇਆ ਗਿਆ। ਬਸਪਾ  ਦੇ ਸੀਨੀਅਰ ਆਗੂ ਸਰਦਾਰ ਜੋਗਿੰਦਰ ਸਿੰਘ ਸਾਬਕਾ ਸਰਪੰਚ ਅਲੀਪਰ ਖਾਲਸਾ, ਗੁਰਜੀਤ ਸਿੰਘ ਮਾਹਮਦਪੁਰ, ਨੌਰੰਗ ਸਿੰਘ, ਬਹਾਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਾਹਮਦਪੁਰ, ਅਮਰਜੀਤ ਸਿੰਘ ਫੌਜੀਂ, ਕੇਸਰ ਸਿੰਘ, ਦਲਵਾਰਾ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ ਦਰਸੀ ਸਾਰੇ ਨਿਵਾਸੀ ਮਾਹਮਦਪੁਰ, ਸਾਰੇ ਰਿਸ਼ਤੇਦਾਰ ਤੇ ਮਿੱਤਰ, ਸੱਜਣ ਤੇ ਨਗਰ ਦੀਆ ਸੰਗਤਾਂ ਸਮੇਤ ਪਾਰਟੀ ਵਰਕਰ ਪਰਿਵਾਰ ਦੇ ਇਸ ਦੁੱਖ ਵਿੱਚ ਸਾਮਲ ਹੋਏ ।