ਏਰੀਅਰ ਅਦਾਇਗੀ 'ਚ ਵਿਲੰਬ ਤੇ ਨਿਰਾਸ਼ਾ, ਪੈਨਸ਼ਨਰਜ਼ ਫੈਡਰੇਸ਼ਨ ਨੇ ਪਾਵਰ ਕਾਰਪੋਰੇਸ਼ਨ ਚੇਅਰਮੈਨ ਕੋਲ ਰੱਖੀਆਂ ਮੰਗਾਂ

ਪਟਿਆਲਾ: ਅੱਜ ਮਿਤੀ 30—07—2025 ਨੂੰ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਪਹਿਲਵਾਨ ਦਾ ਇੱਕ ਵਫਦ ਬਾਬਾ ਅਮਰਜੀਤ ਸਿੰਘ ਸੂਬਾ ਪ੍ਰਧਾਨ ਜੀ ਦੀ ਅਗਵਾਈ ਹੇਠ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਮਿਲਿਆ। ਵਫਦ ਵਿੱਚ ਬਾਬਾ ਅਮਰਜੀਤ ਸਿੰਘ ਤੋਂ ਇਲਾਵਾ ਬੀ.ਐਸ. ਸੇਖੋਂ ਜਨਰਲ ਸਕੱਤਰ, ਰਾਜਿੰਦਰ ਠਾਕੁਰ ਡਿਪਟੀ ਜਨਰਲ ਸਕੱਤਰ, ਸ਼ਿਵਦੇਵ ਸਿੰਘ ਦਫਤਰ ਸਕੱਤਰ, ਪਰਮਜੀਤ ਸਿੰਘ ਕਾਨੂੰਨੀ ਸਲਾਹਕਾਰ, ਨਰੇਸ਼ ਕੁਮਾਰ ਅਤੇ ਅਕਸ਼ਦੀਪ ਸਿੰਘ ਸੀਨੀਅਰ ਲੇਖਾ ਅਫਸਰ, ਰਾਜਬੀਰ ਸਿੰਘ ਆਦਿ ਸ਼ਾਮਲ ਸਨ।

ਪਟਿਆਲਾ: ਅੱਜ ਮਿਤੀ 30—07—2025 ਨੂੰ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਪਹਿਲਵਾਨ ਦਾ ਇੱਕ ਵਫਦ ਬਾਬਾ ਅਮਰਜੀਤ ਸਿੰਘ ਸੂਬਾ ਪ੍ਰਧਾਨ ਜੀ ਦੀ ਅਗਵਾਈ ਹੇਠ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਮਿਲਿਆ। ਵਫਦ ਵਿੱਚ ਬਾਬਾ ਅਮਰਜੀਤ ਸਿੰਘ ਤੋਂ ਇਲਾਵਾ ਬੀ.ਐਸ. ਸੇਖੋਂ ਜਨਰਲ ਸਕੱਤਰ, ਰਾਜਿੰਦਰ ਠਾਕੁਰ ਡਿਪਟੀ ਜਨਰਲ ਸਕੱਤਰ, ਸ਼ਿਵਦੇਵ ਸਿੰਘ ਦਫਤਰ ਸਕੱਤਰ, ਪਰਮਜੀਤ ਸਿੰਘ ਕਾਨੂੰਨੀ ਸਲਾਹਕਾਰ, ਨਰੇਸ਼ ਕੁਮਾਰ ਅਤੇ ਅਕਸ਼ਦੀਪ ਸਿੰਘ ਸੀਨੀਅਰ ਲੇਖਾ ਅਫਸਰ, ਰਾਜਬੀਰ ਸਿੰਘ ਆਦਿ ਸ਼ਾਮਲ ਸਨ। 
ਗੱਲਬਾਤ ਦੀ ਜਾਣਕਾਰੀ ਦਿੰਦੇ ਹੋਏ ਬੀ.ਐਸ. ਸੇਖੋਂ ਜਨਰਲ ਸਕੱਤਰ ਨੇ ਦੱਸਿਆ ਕਿ ਵਫਦ ਨੇ ਚੇਅਰਮੈਨ ਅਤੇ ਡਾਇਰੈਕਟਰ ਫਾਇਨਾਸ ਦੇ ਧਿਆਨ ਵਿੱਚ ਲਿਆਦਾ ਕਿ ਮਿਤੀ 01—01—2016 ਤੋਂ ਬਾਅਦ ਸੇਵਾ ਮੁਕਤ ਹੋਏ ਪੈਨਸ਼ਨਰਜ਼ ਨੂੰ ਸੋਧੇ ਹੋਏ ਤਨਖਾਹ ਸਕੇਲਾਂ ਦਾ ਏਰੀਅਰ ਦੋ ਭਾਗਾਂ ਵਿੱਚ ਵੰਡ ਕੇ ਦਿੱਤਾ ਜਾ ਰਿਹਾ ਹੈ।
 ਇੱਕ ਤਾਂ ਜਿਹੜੇ ਕਰਮਚਾਰੀ ਕੁੱਝ ਸਮਾਂ 1—1—2016 ਤੋਂ ਬਾਅਦ ਬਤੌਰ ਰੈਗੂਲਰ ਸੇਵਾ ਕਰਦੇ ਰਹੇ ਹਨ ਅਤੇ ਦੂਜੇ ਜਿਹੜੇ ਕੁੱਝ ਮਹੀਨੇ 01—01—2016 ਤੋਂ ਬਾਅਦ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋ ਗਏ ਸਨ ਇਸ ਤਰ੍ਹਾਂ ਕਈ ਪੈਨਸ਼ਨਰਜ਼ ਦੀਆਂ ਕਿਸ਼ਤਾਂ 56 ਤੋਂ ਲੈ ਕੇ 62 ਕਿਸ਼ਤਾਂ ਬਣਦੀਆਂ ਹਨ। ਜ਼ੋ ਕਿ ਸਰਾਸਰ ਗਲਤ ਹੈ ਅਤੇ ਪੰਜਾਬ ਸਰਕਾਰ ਦੀ ਨੀਤੀ 18—02—2025 ਨੂੰ ਕੀਤੀ ਗਈ ਨੋਟੀਫਿਕੇਸ਼ਨ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ 01—01—2016 ਤੋਂ ਬਾਅਦ ਸੇਵਾ ਮੁਕਤ ਹੋਏ ਪੈਨਸ਼ਨਰਜ਼ ਨੂੰ 2 ਭਾਗਾਂ ਵਿੱਚ ਏਰੀਅਰ ਦੀ ਅਦਾਇਗੀ ਕੀਤੀ ਜਾਣੀ ਹੈ। ਪਰੰਤੂ ਪਾਵਰ ਕਾਰਪੋਰੇਸ਼ਨ ਵਿੱਚ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ। 
ਜਿਸ ਨਾਲ ਜਥੇਬੰਦੀ ਵਿੱਚ ਭਾਰੀ ਨਿਰਾਸ਼ਤਾ ਪਾਈ ਜਾ ਰਹੀ ਹੈ। ਮੌਕੇ ਤੇ ਹਾਜਰ ਚੇਅਰਮੈਨ ਸਾਹਿਬ ਨੇ ਡਾਇਰੈਕਟਰ ਵਿੱਤ ਅਤੇ ਮੁੱਖ ਲੇਖਾ ਅਫਸਰ ਹੈਡ ਕੁਆਟਰ ਨੂੰ ਆਦੇਸ਼ ਦਿੱਤੇ ਕਿ ਇਸ ਸਬੰਧੀ ਪੰਜਾਬ ਸਰਕਾਰ ਵਿੱਤ ਵਿਭਾਗ ਤੋਂ ਲਿਖਤੀ ਤੌਰ ਤੇ ਸਪਸ਼ਟੀਕਰਨ ਮੰਗਿਆ ਜਾਵੇ ਅਤੇ ਜ਼ੋ ਵੀ ਸਪਸ਼ਟੀਕਰਨ ਆਉਂਦਾ ਹੈ ਉਸ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ। ਇਸ ਦੇ ਨਾਲ ਹੀ ਵਫਦ ਨੇ ਇਹ ਵੀ ਮੰਗ ਕੀਤੀ ਕਿ 1—1—2016 ਤੋਂ ਬਾਅਦ ਸੇਵਾ ਮੁਕਤ ਹੋਏ ਪੈਨਸ਼ਨਰਜ਼ ਜਿਨ੍ਹਾਂ ਦਾ ਏਰੀਅਰ ਬਤੌਰ ਰੈਗੂਲਰ ਕਰਮਚਾਰੀ 20000 ਤੋਂ ਘੱਟ ਬਣਦਾ ਹੈ ਉਹਨਾਂ ਨੂੰ ਯਕਮੁਸ਼ਤ ਅਦਾਇਗੀ ਕੀਤੀ ਜਾਵੇ। ਇਸ ਸਬੰਧੀ ਵੀ ਚੇਅਰਮੈਨ ਸਾਹਿਬ ਨੇ ਡਾਇਰੈਕਟਰ ਵਿੱਤ ਨੂੰ ਲਿਖਤੀ ਤੌਰ ਤੇ ਪੰਜਾਬ ਸਰਕਾਰ ਵਿੱਤ ਵਿਭਾਗ ਤੋਂ ਸਪਸ਼ਟੀਕਰਨ ਲੈਣ ਲਈ ਕਿਹਾ। 
ਵਫਦ ਨੇ ਚੇਅਰਮੈਨ ਸਾਹਿਬ ਦੇ ਧਿਆਨ ਵਿੱਚ ਲਿਆਦਾ ਕਿ ਪੰਜਾਬ ਸਰਕਾਰ ਵੱਲੋਂ ਸੋਧੇ ਹੋਏ ਤਨਖਾਹ ਸਕੇਲਾਂ ਦੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਅੱਜ ਤੱਕ ਤਕਰੀਬਨ ਛੇ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰੰਤੂ ਹਾਲੇ ਤੱਕ ਸਾਰੇ ਪੈਨਸ਼ਨਰਜ਼ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਸ਼ਡਿਊਲ ਮੁਤਾਬਿਕ ਅਦਾਇਗੀ ਨਹੀਂ ਕੀਤੀ ਗਈ। ਸੀ.ਐਮ.ਡੀ. ਸਾਹਿਬ ਨੇ ਇਸ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹੋਏ ਡਾਇਰੈਕਟਰ ਵਿੱਤ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇੇ ਗਏ ਸ਼ਡਿਊਲ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਅਤੇ ਇਸ ਨੂੰ ਗੰਭੀਰਤਾ ਨਾਲ ਲਾਗੂ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਲਿਖਤੀ ਤੌਰ ਤੇ ਅਨੁਸ਼ਾਸ਼ਨਿਕ ਕਾਰਵਾਈ ਕੀਤੀ ਜਾਵੇ। 
ਵਫਦ ਨੇ ਚੇਅਰਮੈਨ ਸਾਹਿਬ ਤੋਂ ਮੰਗ ਕੀਤੀ ਕਿ ਅਗੇਤ ਆਧਾਰ ਤੇ ਨੌਕਰੀ ਲਗਾਏ ਗਏ ਆਸ਼ਰਿਤਾਂ ਜਿਨ੍ਹਾਂ ਨੇ ਪਹਿਲਾਂ ਸਿਲੇਸ਼ੀਅਮ ਲੈ ਲਿਆ ਸੀ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਵਿਆਜ ਸਮੇਤ ਸਿਲੇਸ਼ੀਅਮ ਦੀ ਰਕਮ ਜ਼ੋ ਕਿ ਕਈ ਕੇਸਾਂ ਵਿੱਚ 50 ਲੱਖ ਤੋਂ ਲੈ ਕੇ 75 ਲੱਖ ਤੱਕ ਬਣਦੀ ਹੈ ਇੱਕਦਮ ਜਮ੍ਹਾਂ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਵਫਦ ਨੇ ਮੰਗ ਕੀਤੀ ਕਿ ਸਿਲੇਸ਼ੀਅਮ ਦੀ ਰਕਮ ਉਪਰ ਬਣਦਾ ਸਾਰਾ ਵਿਆਜ ਮੁਆਫ ਕੀਤਾ ਜਾਵੇ। ਚੇਅਰਮੈਨ ਸਾਹਿਬ ਨੇ ਯਕੀਨ ਦੁਆਇਆ ਕਿ ਇਸ ਸਬੰਧੀ ਕੇਸ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ।
 ਇਸ ਤੋਂ ਇਲਾਵਾ ਵਫਦ ਵਲੋਂ ਇਹ ਵੀ ਮੰਗ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਕੁੱਝ ਸਮਾਂ ਪਹਿਲਾਂ ਗੋਡੇ ਬਦਲਣ ਅਤੇ ਅੱਖਾਂ ਦੇ ਲੈਂਜ ਬਦਲਣ ਦੇ ਰੇਟਾਂ ਵਿੱਚ ਕਾਫੀ ਵਾਧਾ ਕੀਤਾ ਗਿਆ ਹੈ ਪਰੰਤੂ ਪਾਵਰ ਕਾਰਪੋਰੇਸ਼ਨ ਵਲੋਂ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਨੋਟੀਫਿਕੇਸ਼ਨ ਨੂੰ ਅਜੇ ਤੱਕ ਆਪਣਾਇਆ ਨਹੀਂ ਗਿਆ। ਇਸ ਨੂੰ ਜਲਦੀ ਤੋਂ ਜਲਦੀ ਅਪਣਾ ਕੇ ਲਾਗੂ ਕੀਤਾ ਜਾਵੇ। ਚੇਅਰਮੈਨ ਸਾਹਿਬ ਨੇ ਮੈਨੇਜਰ ਆਈ.ਆਰ. ਅਤੇ ਭਲਾਈ ਵਿਭਾਗ ਨੂੰ ਨਿਜੀ ਤੌਰ ਤੇ ਦਿਲਚਸਪੀ ਲੈ ਕੇ ਇਸ ਸਬੰਧੀ ਕਾਰਵਾਈ ਕਰਨ ਲਈ ਕਿਹਾ ਗਿਆ।