
ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ।
ਨਵਾਂਸ਼ਹਿਰ - ਮਨੁੱਖੀ ਅਧਿਕਾਰ ਜਾਗਰਤੀ ਮੰਚ ਸੁਸਾਇਟੀ ਨਵਾਂਸ਼ਹਿਰ ਦੇ ਪ੍ਰਧਾਨ ਵਾਸਦੇਵ ਪਰਦੇਸੀ ਨੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਕਿਹਾ ਕਿ ਮਨੁੱਖ ਧਰਤੀ 'ਤੇ ਜਨਮ ਲੈਂਦਿਆਂ ਹੀ ਮਨੁੱਖੀ ਅਧਿਕਾਰਾਂ ਅਤੇ ਸੁਤੰਤਰਤਾਵਾਂ ਦਾ ਪਾਤਰ ਹੋ ਜਾਦਾ ਹੈ ਜਿਨ੍ਹਾਂ ਨੂੰ ਮਾਣਦੇ ਹੋਏ ਉਹ ਆਪਣਾ ਜੀਵਨ ਖੁਸ਼ੀ ਖੇੜੇ ਨਾਲ ਸ਼ਾਂਤੀ-ਪੂਰਵਕ ਬਤੀਤ ਕਰਕੇ ਗੁਜਾਰਦਾ ਹੈ।
ਨਵਾਂਸ਼ਹਿਰ - ਮਨੁੱਖੀ ਅਧਿਕਾਰ ਜਾਗਰਤੀ ਮੰਚ ਸੁਸਾਇਟੀ ਨਵਾਂਸ਼ਹਿਰ ਦੇ ਪ੍ਰਧਾਨ ਵਾਸਦੇਵ ਪਰਦੇਸੀ ਨੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਕਿਹਾ ਕਿ ਮਨੁੱਖ ਧਰਤੀ 'ਤੇ ਜਨਮ ਲੈਂਦਿਆਂ ਹੀ ਮਨੁੱਖੀ ਅਧਿਕਾਰਾਂ ਅਤੇ ਸੁਤੰਤਰਤਾਵਾਂ ਦਾ ਪਾਤਰ ਹੋ ਜਾਦਾ ਹੈ ਜਿਨ੍ਹਾਂ ਨੂੰ ਮਾਣਦੇ ਹੋਏ ਉਹ ਆਪਣਾ ਜੀਵਨ ਖੁਸ਼ੀ ਖੇੜੇ ਨਾਲ ਸ਼ਾਂਤੀ-ਪੂਰਵਕ ਬਤੀਤ ਕਰਕੇ ਗੁਜਾਰਦਾ ਹੈ। ਕੇਵਲ ਜਨਮ ਲਏ ਵਿਅਕਤੀਆਂ ਨੂੰ ਹੀ ਮਨੁੱਖੀ ਅਧਿਕਾਰਾਂ ਦੀ ਲੋੜ ਨਹੀਂ ਹੈ, ਬਲਕਿ ਮਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਨੂੰ ਵੀ ਜਨਮ ਲੈ ਕੇ ਵਿਸ਼ਵ ਵਿੱਚ ਵਿਚਰਨ ਦਾ ਅਧਿਕਾਰ ਹੈ, ਪਰ ਮੰਦੇਭਾਗੀ ਕਈ ਦੇਸਾਂ ਵਿੱਚ ਇੱਥੋਂ ਤੱਕ ਕਿ ਭਾਰਤ ਵਿੱਚ ਵੀ ਭਰੂਣ ਹੱਤਿਆ ਨੇ ਮਨੁੱਖਤਾ ਨੂੰ ਕਲੰਕਿਤ ਕਰ ਦਿੱਤਾ ਹੈ ਬਾਵਜੂਦ ਇਸ ਗੱਲ ਦੇ ਕਿ ਸਰਕਾਰ ਨੇ ਭਰੂਣ ਹੱਤਿਆ ਨੂੰ ਗ਼ੈਰਕਨੂੰਨੀ ਦੱਸਦੇ ਹੋਏ ਇਸ ਦੇ ਵਿਰੁੱਧ ਕਨੂੰਨ ਪਾਸ ਕਰਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਹੈ।ਮਾਨਵ ਅਧਿਕਾਰਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 10 ਦਸੰਬਰ, 1948 ਨੂੰ ਮਾਨਵ-ਅਧਿਕਾਰਾ ਦਾ ਵਿਸ਼ਵ-ਵਿਆਪੀ ਘੋਸ਼ਣਾ ਪੱਤਰ ਜਾਰੀ ਕੀਤਾ ਸੀ।ਮਨੁੱਖੀ ਅਧਿਕਾਰਾ ਦੀ ਪਾਲਣਾ ਕਰਾਉਣ ਲਈ ਅਤੇ ਨਾਗਰਿਕਾਂ ਨੂੰ ਇਨਸਾਫ਼ ਦਿਵਾਉਣ ਲਈ ਬਹੁਤ ਸਾਰੇ ਦੇਸਾਂ ਵਿੱਚ ਮਨੁੱਖੀ ਅਧਿਕਾਰ ਆਯੋਗ ਸਥਾਪਿਤ ਕੀਤੇ ਗਏ ਹਨ ਜਿਵੇਂ ਕਿ ਭਾਰਤ ਵਿੱਚ ਰਾਜ ਪੱਧਰ 'ਤੇ ਰਾਜ ਮਨੁੱਖੀ ਅਧਿਕਾਰ ਆਯੋਗ (ਅਧਿਕਾਰ ਕਮਿਸ਼ਨ) ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਜੱਜ ਅਤੇ ਕਨੂੰਨ ਦਾ ਗਿਆਨ ਰੱਖਣ ਵਾਲੇ 4-5 ਮੈਂਬਰ ਹੁੰਦੇ ਹਨ। ਇਹਨਾਂ ਆਯੋਗਾਂ ਤੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੋਂ ਪੀੜ੍ਹਤ ਵਿਅਕਤੀ ਨਿਆਂ ਦੀ ਮੰਗ ਕਰ ਸਕਦੇ ਹਨ ਜਾਂ ਆਯੋਗ ਆਪਣੇ-ਆਪ ਵੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਦੇਸ਼ ਦੇ ਸਕਦੇ ਹਨ।
ਮਨੁੱਖੀ ਅਧਿਕਾਰ ਜਾਗਰਤੀ ਮੰਚ ਸੁਸਾਇਟੀ ਨਵਾਂਸ਼ਹਿਰ ਦੇ ਪ੍ਰਧਾਨ ਵਾਸਦੇਵ ਪਰਦੇਸੀ ਨੇ ਕਿਹਾ ਕਿ ਅਧਿਕਾਰਾਂ ਦੇ ਨਾਲ ਨਾਲ ਸਾਨੂੰ ਆਪਣੇ ਫਰਜ਼ਾ ਪ੍ਰਤੀ ਵੀ ਜਿੰਮੇਵਾਰੀ ਸਮਝਣੀ ਹੋਵੇਗੀ।
