ਪੰਜਾਬ: ਸਾਧੂ-ਸੰਤਾਂ ਦੀ ਧਰਤੀ ‘ਤੇ ਆਪਸੀ ਭਾਈਚਾਰੇ ਦੀ ਮਿਸਾਲ

ਹੁਸ਼ਿਆਰਪੁਰ- ਪੰਜਾਬ ਇੱਕ ਐਸੀ ਪਵਿੱਤਰ ਧਰਤੀ ਹੈ ਜਿੱਥੇ ਸੰਤਾਂ, ਸਾਧੂਆਂ, ਪੀਰਾਂ ਅਤੇ ਫਕੀਰਾਂ ਦੀ ਪਰੰਪਰਾ ਨੇ ਸਦਾ ਸਮਾਜ ਨੂੰ ਸ਼ਾਂਤੀ, ਏਕਤਾ ਅਤੇ ਪਿਆਰ ਦਾ ਸੁਨੇਹਾ ਦਿੱਤਾ ਹੈ। ਇਸੇ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਬਿਹਾਲਾ ਵਿਖੇ ਹੋਏ ਦਰਬਾਰ ਹਜ਼ਰਤ ਮਸਤ ਬਾਬਾ ਬੋਦੀਆਂ ਵਾਲੇ ਵਿਖੇ ਮੇਂਬਰ ਲੋਕ ਸਭਾ ਡਾ. ਰਾਜ ਕੁਮਾਰ ਚੱਬੇਵਾਲ ਨੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਅਤੇ ਕਿਹਾ ਕਿ ਐਸੇ ਪਵਿੱਤਰ ਸਥਾਨਾਂ ਨਾਲ ਜੁੜਣਾ ਇਕ ਸੋਭਾਗੇ ਦੀ ਗੱਲ ਹੁੰਦੀ ਹੈ।

ਜੋੜ ਮੇਲੇ ਦੇ ਇਸ ਪਵਿੱਤਰ ਮੌਕੇ ‘ਤੇ ਸ਼ਰਧਾਲੂ ਸੰਗਤ ਵੱਲੋਂ ਭਾਰੀ ਗਿਣਤੀ ਵਿਚ ਹਾਜ਼ਰੀ ਭਰੀ ਗਈ। ਡਾ. ਚੱਬੇਵਾਲ ਨੇ ਕਿਹਾ ਕਿ ਪੰਜਾਬ ਦੀ ਸਭਿਆਚਾਰਕ ਵਿਰਾਸਤ ਆਪਸੀ ਭਾਈਚਾਰੇ ਅਤੇ ਸਦਭਾਵਨਾ ‘ਤੇ ਆਧਾਰਿਤ ਹੈ। ਇਥੇ ਲੋਕ ਜਾਤ-ਪਾਤ, ਧਰਮ ਅਤੇ ਵਰਗ ਤੋਂ ਉਪਰ ਉੱਠ ਕੇ ਇਕ-ਦੂਜੇ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਜੋੜ ਮੇਲੇ ਸਿਰਫ ਧਾਰਮਿਕ ਆਸਥਾ ਦੇ ਪ੍ਰਤੀਕ ਨਹੀਂ, ਸਗੋਂ ਇਹ ਸਮਾਜਿਕ ਏਕਤਾ ਅਤੇ ਰਿਵਾਇਤ ਦਾ ਪ੍ਰਤੀਕ ਵੀ ਹਨ। ਇਹ ਮੇਲੇ ਲੋਕਾਂ ਨੂੰ ਜੋੜਣ ਦਾ ਕੰਮ ਕਰਦੇ ਹਨ।
ਸਾਂਸਦ ਨੇ ਕਿਹਾ ਕਿ ਸੰਤ-ਮਹਾਤਮਾ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਦਿਸ਼ਾ ਦੇ ਰਹੀਆਂ ਹਨ ਅਤੇ ਸਾਨੂੰ ਆਪਸੀ ਪਿਆਰ, ਸਹਿਯੋਗ ਅਤੇ ਸੇਵਾ ਭਾਵਨਾ ਨਾਲ ਜੀਣ ਦੀ ਪ੍ਰੇਰਣਾ ਦਿੰਦੀ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸਮਾਜ ਵਿੱਚ ਫੈਲ ਰਹੀਆਂ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਬਚੇ ਰਹਿਣ ਅਤੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ। ਡਾ. ਚੱਬੇਵਾਲ ਨੇ ਮੇਲੇ ਦੇ ਸਫਲ ਆਯੋਜਨ ਲਈ ਗ੍ਰਾਮ ਪੰਚਾਇਤ ਅਤੇ ਆਯੋਜਕ ਕਮੇਟੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜੇਹੇ ਸਮਾਗਮਾਂ ਰਾਹੀਂ ਪੰਜਾਬ ਦੀ ਸਾਂਝੀ ਵਿਰਾਸਤ ਹੋਰ ਵੀ ਮਜ਼ਬੂਤ ਹੁੰਦੀ ਹੈ।