
ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਡੇਰਾ ਬਾਪੂ ਗੰਗਾ ਦਾਸ ਜੀ ਦੇ ਦਰਬਾਰ ਤੇ ਮੱਥਾ ਟੇਕ ਕੇ ਲਿਆ ਅਸ਼ੀਰਵਾਦ
ਮਾਹਿਲਪੁਰ, (7 ਦਸੰਬਰ) ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਡੇਰਾ ਬਾਪੂ ਗੰਗਾ ਦਾਸ ਜੀ ਦੇ ਦਰਬਾਰ ਮਾਹਿਲਪੁਰ ਪਹੁੰਚ ਕੇ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਮਾਹਿਲਪੁਰ, (7 ਦਸੰਬਰ) ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਡੇਰਾ ਬਾਪੂ ਗੰਗਾ ਦਾਸ ਜੀ ਦੇ ਦਰਬਾਰ ਮਾਹਿਲਪੁਰ ਪਹੁੰਚ ਕੇ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਡੇਰਾ ਬਾਪੂ ਗੰਗਾ ਦਾਸ ਜੀ ਦੇ ਮੁਖ ਸੇਵਾਦਾਰ ਮਨਦੀਪ ਸਿੰਘ ਬੈਂਸ, ਮਾਸਟਰ ਅੱਛਰ ਕੁਮਾਰ ਜੋਸ਼ੀ, ਅਮਰਜੀਤ ਸਿੰਘ ਭਿੰਦਾ ਵੱਲੋ ਵਿਜੇ ਸਾਂਪਲਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਫੱਕਰਾ ਦੇ ਡੇਰੇ ਤੇ ਪਹੁੰਚ ਕੇ ਮਨ ਖੁਸ਼ ਹੁੰਦਾ ਹੈ। ਉਨ੍ਹਾ ਦੇ ਅਸ਼ੀਰਵਾਦ ਨਾਲ ਹੀ ਹਰ ਮੁਕਾਮ ਹਾਸਿਲ ਹੁੰਦਾ ਹੈ।
