ਗਣੇਸ਼ਪੁਰ ਭਾਰਟਾ ਦੀ ਸਰਪੰਚ ਤੀਰਥ ਕੌਰ ਆਪਣੇ ਸਾਥੀਆਂ ਸਮੇਤ ਵਿਧਾਇਕ ਰੌੜੀ ਦੀ ਅਗਵਾਈ 'ਚ ਆਪ 'ਚ ਸ਼ਾਮਿਲ

ਮਾਹਿਲਪੁਰ, (8 ਨਵੰਬਰ ) ਬਲਾਕ ਮਾਹਿਲਪੁਰ ਅਧੀਨ ਪਿੰਡ ਗਣੇਸ਼ਪੁਰ ਦੀ ਸਰਪੰਚ ਤੀਰਥ ਕੌਰ ਆਪਣੇ ਸਾਥੀਆਂ ਸਮੇਤ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ |

ਮਾਹਿਲਪੁਰ, (8 ਨਵੰਬਰ ) ਬਲਾਕ ਮਾਹਿਲਪੁਰ ਅਧੀਨ ਪਿੰਡ ਗਣੇਸ਼ਪੁਰ ਦੀ ਸਰਪੰਚ ਤੀਰਥ ਕੌਰ ਆਪਣੇ ਸਾਥੀਆਂ ਸਮੇਤ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ | ਪਿੰਡ ਗਣੇਸ਼ਪੁਰ ਵਿਖੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਰੌੜੀ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਸ: ਭਗਵੰਤ ਮਾਨ ਵਲੋਂ ਪੰਜਾਬ ਦੇ ਲੋਕਾਂ ਲਈ ਭ੍ਰਿਸ਼ਟਾਚਾਰ ਮੁੱਕਤ ਮਾਹੌਲ ਦਿੱਤਾ ਹੈਂ ਸੂਬੇ ਦੇ ਨੌਜਵਾਨਾਂ ਨੂੰ  ਵੱਡੀ ਗਿਣਤੀ 'ਚ ਸਰਕਾਰੀ ਨੌਕਰੀਆਂ ਦਿੱਤੀਆਂ ਜਾਂ ਰਹੀਆਂ ਹਨ | ਦੇਸ਼ ਦੇ ਵੱਡੇ ਉਦਯੋਗ ਪਤੀ ਪੰਜਾਬ 'ਚ ਨਿਵੇਸ਼ ਕਰਕੇ ਪ੍ਰੋਜੈਕਟ ਲਗਾਏ ਜਾ ਰਹੇ ਹਨ | ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੋਜਗਾਰ ਮਿਲੇਗਾ | ਆਪ 'ਚ ਸ਼ਾਮਿਲ ਹੋਏ ਸਰਪੰਚ ਤੀਰਥ ਕੌਰ ਨੇ ਕਿਹਾ ਕਿ ਵਿਧਾਇਕ ਤੇ ਡਿਪਟੀ ਸਪੀਕਰ ਹਲਕੇ ਦਾ ਵਿਕਾਸ ਨਿਰਖੱਖਤਾ ਨਾਲ ਕਰਵਾ ਰਹੇ ਹਨ ਜਿਸ ਕਰਕੇ ਸਾਡੇ ਪਿੰਡ ਵਾਸੀ ਆਪ 'ਚ ਸ਼ਾਮਿਲ ਹੋਏ ਹਨ | ਸਰਪੰਚ ਤੀਰਥ ਕੌਰ ਨੇ ਪਿੰਡ ਲਈ 10 ਲੱਖ ਗਰਾਂਟ ਦੇਣ ਤੇ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਦਾ ਧੰਨਵਾਦ ਕੀਤਾ | ਇਸ ਮੌਕੇ ਚਰਨਜੀਤ ਸਿੰਘ, ਹਰਜਿੰਦਰ ਧੰਜਲ, ਗੁਰਭਾਗ ਸਿੰਘ, ਜਸਵਿੰਦਰ ਕੌਰ, ਸੁੱਖਵਿੰਦਰ ਕੌਰ, ਸੁਖਦੇਵ ਕੌਰ, ਜਸਵੀਰ ਸਿੰਘ, ਮੋਹਣ ਸਿੰਘ, ਹਰਜੀਤ ਸਿੰਘ, ਸੁੱਖਵਿੰਦਰ ਸਿੰਘ, ਜਗਜੀਤ ਸਿੰਘ ਆਦਿ ਪਿੰਡ ਵਾਸੀ ਹਾਜ਼ਿਰ ਸਨl