
ਡੇਂਗੂ ਦੇ ਨਵੇਂ ਵੈਰੀਅੰਟ ਤੋਂ ਲੋਕ ਹੋ ਰਹੇ ਪ੍ਰੇਸ਼ਾਨ, ਬੁਖ਼ਾਰ ਲੱਥਣ ਮਗਰੋਂ ਵੀ ਘਟਦੇ ਨੇ ਪਲੇਟਲੈੱਟਸ
ਪਟਿਆਲਾ, 30 ਅਕਤੂਬਰ : ਇਨ੍ਹੀਂ ਦਿਨੀਂ ਡੇਂਗੂ ਬੁਖ਼ਾਰ ਦਾ ਨਵਾਂ ਵੈਰੀਅੰਟ ਡੀ-2 ਲੋਕਾਂ ਲਈ ਬੇਹੱਦ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ।
ਪਟਿਆਲਾ, 30 ਅਕਤੂਬਰ : ਇਨ੍ਹੀਂ ਦਿਨੀਂ ਡੇਂਗੂ ਬੁਖ਼ਾਰ ਦਾ ਨਵਾਂ ਵੈਰੀਅੰਟ ਡੀ-2 ਲੋਕਾਂ ਲਈ ਬੇਹੱਦ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਡੇਂਗੂ ਦੇ ਇਸ ਵੈਰੀਅੰਟ ਦੇ ਅਸਰ ਵਾਲੇ ਮਰੀਜ਼ ਦਾ ਬੁਖ਼ਾਰ ਤਿੰਨ ਦਿਨਾਂ ਬਾਦ ਉਤਰ ਜਾਂਦਾ ਹੈ ਤੇ ਉਹ ਖ਼ੁਦ ਨੂੰ ਸਿਹਤਯਾਬ ਸਮਝਣ ਲਗਦਾ ਹੈ ਪਰ ਮਰੀਜ਼ ਦੇ ਪਲੇਟਲੈੱਟਸ ਅਚਾਨਕ ਘਟਣ ਲੱਗ ਜਾਂਦੇ ਹਨ ਤੇ ਜੇ ਇਹ ਪਲੇਟਲੈੱਟਸ 40 ਹਜ਼ਾਰ ਤੋਂ ਘੱਟ ਹੋ ਜਾਣ ਤਾਂ ਸਥਿਤੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਮੁਤਾਬਿਕ ਇਹ ਵੈਰੀਅੰਟ 2019 ਵਿੱਚ ਆ ਗਿਆ ਸੀ ਤੇ ਮੱਛਰ 'ਤੇ ਸਰਵੇ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਵੈਰੀਅੰਟ ਤੋਂ ਪ੍ਰਭਾਵਿਤ ਮਰੀਜ਼ਾਂ ਵਿਚਲੇ ਲੱਛਣਾਂ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਮਰੀਜ਼ ਦੇ ਨੱਕ ਤੇ ਮਸੂੜਿਆਂ ਵਿੱਚੋਂ ਖ਼ੂਨ ਆਉਣ ਲੱਗਦਾ ਹੈ, ਲੈਟਰਿਨ ਜਾਂ ਉਲਟੀ ਵਿੱਚ ਖ਼ੂਨ ਆ ਸਕਦਾ ਹੈ ਜਾਂ ਚਮੜੀ 'ਤੇ ਗੂੜ੍ਹੇ ਨੀਲੇ ਜਾਂ ਕਾਲੇ ਰੰਗ ਦੇ ਨਿਸ਼ਾਨ ਵੀ ਇਸਦਾ ਲੱਛਣ ਹੋ ਸਕਦਾ ਹੈ। ਜੇ ਪਟਿਆਲਾ ਵਿੱਚ ਡੇਂਗੂ ਕੇਸਾਂ ਦੀ ਗੱਲ ਕਰੀਏ ਤਾਂ ਹੁਣ ਤਕ 749 ਮਰੀਜ਼ ਇਸਦੀ ਲਪੇਟ ਵਿੱਚ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ 92 ਐਕਟਿਵ ਮਰੀਜ਼ ਹਨ, 5 ਵਿਅਕਤੀਆਂ ਦੀ ਡੇਂਗੂ ਕਾਰਨ ਮੌਤ ਹੋਈ ਹੈ।
