
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਟੀਮ ਨੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਲਗਾਇਆ ਖੂਨ ਦਾਨ ਕੈਂਪ
ਪਟਿਆਲਾ, 18 ਅਕਤੂਬਰ -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਨਮ ਦਿਨ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਟੀਮ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸਮਾਣਾ ਤੋਂ ਆਏ 72 ਖੂਨਦਾਨੀਆਂ ਨੇ ਸਵੈ ਇੱਛੁਕ ਖੂਨਦਾਨ ਕੀਤਾ।
ਪਟਿਆਲਾ, 18 ਅਕਤੂਬਰ -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਨਮ ਦਿਨ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਟੀਮ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸਮਾਣਾ ਤੋਂ ਆਏ 72 ਖੂਨਦਾਨੀਆਂ ਨੇ ਸਵੈ ਇੱਛੁਕ ਖੂਨਦਾਨ ਕੀਤਾ।
ਇਸ ਮੌਕੇ ਹਰਜਿੰਦਰ ਸਿੰਘ ਜੌੜਾਮਾਜਰਾ ਤੇ ਗੁਰਦੇਵ ਸਿੰਘ ਟਿਵਾਣਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੇ ਜਨਮ ਦਿਨ ਮੌਕੇ ਸੂਬੇ ਭਰ ਵਿੱਚ ਖੂਨਦਾਨ ਕੈਂਪ ਲਗਾਏ ਗਏ ਹਨ ਇਸੇ ਤਰ੍ਹਾਂ ਸਮਾਣਾ ਹਲਕੇ ਦੇ ਖੂਨਦਾਨੀਆਂ ਵੱਲੋਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਵਿੱਚ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਨਮ ਦਿਨ ਮੌਕੇ ਸੂਬੇ ਭਰ ਵਿੱਚ ਸੱਤ ਹਜ਼ਾਰ ਦੇ ਕਰੀਬ ਯੂਨਿਟ ਇਕੱਠੇ ਕਰਨ ਲਈ 138 ਖੂਨਦਾਨ ਕੈਂਪ ਲਗਾਏ ਗਏ ਸਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਸੂਬਾ ਵਾਸੀਆਂ ਨੇ ਸਵੈ ਇੱਛਾ ਨਾਲ ਖੂਨਦਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਜਨਮ ਦਿਨ 'ਤੇ ਲੱਗੇ ਖੂਨਦਾਨ ਕੈਂਪ ਸਮਾਜ ਨੂੰ ਇੱਕ ਚੰਗਾ ਸੁਨੇਹਾ ਪ੍ਰਦਾਨ ਕਰ ਰਹੇ ਹਨ ਕਿਉਂਕਿ ਖੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ ਜੋ ਕਿਸੇ ਲੋੜਵੰਦ ਦੀ ਜ਼ਿੰਦਗੀ ਨੂੰ ਬਚਾਅ ਸਕਦਾ ਹੈ ਅਤੇ ਅਜਿਹੇ ਉਪਰਾਲੇ ਸਮਾਜ ਵਿੱਚ ਸਕਾਰਾਤਮਕ ਪ੍ਰਭਾਵ ਲਿਆਉਂਦੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਵੈ ਇੱਛਾ ਨਾਲ ਖੂਨਦਾਨ ਕਰਨ ਆਏ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤਾ ਗਿਆ ਹੈ ਦਾਨ ਇੱਕ ਵਿਅਕਤੀ ਦੀ ਨਹੀਂ ਸਗੋਂ ਉਸ ਵਿਅਕਤੀ ਨਾਲ ਜੁੜੇ ਉਸ ਦੇ ਪਰਿਵਾਰਕ ਮੈਂਬਰਾਂ ਲਈ ਵੀ ਵਰਦਾਨ ਹੋਵੇਗਾ।
ਇਸ ਮੌਕੇ ਅੰਮ੍ਰਿਤ ਤਲਵੰਡੀ ਜਤਿੰਦਰ ਝੰਡ ਗੋਪਾਲ ਕ੍ਰਿਸ਼ਨ ਬਿੱਟੂ ਦੀਪਕ ਬਧਵਾ ਨਿਸ਼ਾਨ ਚੀਮਾ ਸੁਖਚੈਨ ਸੁਨੈਨਾ ਮਿੱਤਲ ਅਮਰੀਕ ਹਰਮੇਸ਼ ਸਿੰਘ ਰਣਜੀਤ ਵਿਰਕ ਮਨਿੰਦਰ ਡਕਾਲਾ ਲਖਵਿੰਦਰ ਸਿੰਘ ਜਸਵੀਰ ਸਿੰਘ ਅਤੇ ਅਜੈਬ ਸਿੰਘ ਸਮੇਤ ਵੱਡੀ ਗਿਣਤੀ ਖੂਨਦਾਨੀ ਮੌਜੂਦ ਸਨ।
