ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਹਸਤਕਾਰਾਂ ਤੇ ਕਾਰੀਗਰਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ

ਗੜ੍ਹਸ਼ੰਕਰ / ਨਵਾਂਸ਼ਹਿਰ - ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਜਿਲੇ ਦੇ ਛੋਟੇ ਹਸਤਕਾਰਾਂ ਤੇ ਕਾਰੀਗਰਾਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸਕੀਮ ਅਧੀਨ ਵੱਧ ਤੋ ਵੱਧ ਲਾਭ ਲੈਣ ਦੀ ਅਪੀਲ ਕੀਤੀ ਗਈ ਹੈ।

ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਜਿਲੇ ਦੇ ਛੋਟੇ ਹਸਤਕਾਰਾਂ ਤੇ ਕਾਰੀਗਰਾਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸਕੀਮ ਅਧੀਨ ਵੱਧ ਤੋ ਵੱਧ ਲਾਭ ਲੈਣ ਦੀ ਅਪੀਲ 

ਕੀਤੀ ਗਈ ਹੈ। ਇਸ ਸਕੀਮ ਦਾ ਮੁੱਖ ਮੰਤਵ ਛੋਟੇ ਕਾਰੀਗਰਾਂ ਅਤੇ ਹਸਤਕਾਰਾਂ ਨੂੰ ਵਿੱਤੀ ਸਹਾਇਤਾ ਅਤੇ ਹੁਨਰ ਸਿਖਲਾਈ ਦੇ ਕੇ ਉਨ੍ਹਾਂ ਦੇ ਹੁਨਰ ਨੂੰ ਪ੍ਰਮਾਣਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ 

ਤਰਖਾਣ, ਰਾਜ ਮਿਸਤਰੀ, ਦਰਜੀ, ਨਾਈ, ਧੋਬੀ, ਮੂਰਤੀਕਾਰ, ਖਿਡੌਣੇ ਬਣਾਉਣ ਵਾਲੇ, ਘੁਮਿਆਰ, ਮੋਚੀ, ਮਾਲਾ ਬਣਾਉਣ ਵਾਲੇ ਕਾਰੀਗਰ ਲਾਭ ਲੈ ਸਕਦੇ ਹਨ।ਇਸ ਸਕੀਮ ਅਧੀਨ  120 ਘੰਟੇ ਤੱਕ ਦੀ ਮੁਫਤ ਹੁਨਰ 

ਸਿਖਲਾਈ ਮਗਰੋ 15 ਹਜ਼ਾਰ ਤੱਕ ਦੀ ਰਾਸ਼ੀ ਕਿੱਤੇ ਨਾਲ ਸਬੰਧਤ ਟੂਲ ਕਿੱਟਾਂ ਲਈ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਹੁਨਰ ਸਿਖਲਾਈ ਦੌਰਾਨ 500 ਪ੍ਰਤੀ ਦਿਨ ਦੇ ਹਿਸਾਬ ਨਾਲ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।ਉਨ੍ਹਾਂ 

ਦੱਸਿਆ ਕਿ ਹੁਨਰ ਸਿਖਲਾਈ ਪੂਰੀ ਕਰਨ ਉਪਰੰਤ ਕਾਰੀਗਰਾਂ ਨੂੰ 5 ਫੀਸਦੀ ਵਿਆਜ ‘ਤੇ 3 ਲੱਖ ਰੁਪਏ ਤੱਕ ਦਾ ਕਰਜਾ ਦੋ ਕਿਸ਼ਤਾਂ ਵਿੱਚ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕੋਈ ਵੀ 

ਪੇਂਡੂ ਜਾਂ ਸ਼ਹਿਰੀ ਕਾਰੀਗਰ, ਜਿਸ ਦੀ ਉਮਰ 18 ਸਾਲ ਤੋ ਵੱਧ ਹੋਵੇ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ ‘ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਜਾਂ ਵਧੇਰੇ ਜਾਣਕਾਰੀ ਲਈ ਪੰਜਾਬ ਹੁਨਰ ਵਿਕਾਸ 

ਮਿਸ਼ਨ ਦੀ ਟੀਮ ਨਾਲ ਕਮਰਾ ਨੰਬਰ 413, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਫਤਰ ਨਵਾਂਸ਼ਹਿਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।