ਤਨਖਾਹ ਨਾ ਮਿਲਣ 'ਤੇ ਭੜਕੇ PRTC ਮੁਲਾਜ਼ਮ, ਪਟਿਆਲਾ 'ਚ ਸਾਂਝੀ ਐਕਸ਼ਨ ਕਮੇਟੀ ਵੱਲੋਂ ਵਿਸ਼ਾਲ ਰੋਸ ਮੁਜ਼ਾਹਰਾ

ਪਟਿਆਲਾ : 25 ਜੁਲਾਈ : ਅੱਜ ਪਟਿਆਲਾ ਵਿਖੇ ਪੀ.ਆਰ.ਟੀ.ਸੀ. ਦੇ ਮੁੱਖ ਦਫਤਰ ਦੇ ਸਾਹਮਣੇ ਏਟਕ, ਇੰਟਕ, ਕਰਮਚਾਰੀ ਦਲ, ਐਸ.ਸੀ.ਬੀ.ਸੀ. ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਤੇ ਆਧਾਰਤ ਕੰਮ ਕਰਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਰੋਸ ਭਰਪੂਰ ਵਿਸ਼ਾਲ ਮੁਜਾਹਰਾ ਕੀਤਾ ਗਿਆ। ਕਿਉਂਕਿ ਪੀ.ਆਰ.ਟੀ.ਸੀ. ਵਲੋਂ ਆਪਣੇ ਰੈਗੂਲਰ ਮੁਲਾਜਮਾਂ ਨੂੰ 25 ਤਾਰੀਖ ਹੋਣ ਦੇ ਬਾਵਜੂਦ ਵੀ ਜੂਨ ਮਹੀਨੇ ਦੀ ਤਨਖਾਹ ਵਰਕਰਾਂ ਦੇ ਖਾਤਿਆਂ ਵਿੱਚ ਨਹੀਂ ਪਾਈ ਗਈ।

ਇਹ ਆਰਥਕ ਜੁਲਮ ਪੰਜਾਬ ਦੀ ਆਮ ਆਦਮੀ ਦੇ ਨਾਂ ਤੇ ਬਣੀ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ। ਜਿਸਦਾ ਹੀ ਸਿੱਟਾ ਹੈ ਕਿ ਵਰਕਰਾਂ ਨੂੰ ਤਨਖਾਹ ਮਹੀਨਾ—ਮਹੀਨਾ ਲੇਟ ਮਿਲ ਰਹੀ ਹੈ। ਬਾਕੀ ਨਾ ਪੇ ਕਮਿਸ਼ਨ ਦਾ ਬਕਾਇਆ ਦਿੱਤਾ ਜਾ ਰਿਹਾ ਹੈ ਨਾ ਹੀ ਮੈਡੀਕਲ ਬਿੱਲਾਂ ਦੇ ਪੈਸੇ ਮਿਲਦੇ ਹਨ ਨਾ ਹੀ ਅਨੇਕਾ ਤਰ੍ਹਾਂ ਦੇ ਬਕਾਏ ਦਿੱਤੇ ਜਾ ਰਹੇ ਹਨ। ਨਾ ਹੀ ਐਲ.ਟੀ.ਸੀ. ਦਿੱਤੀ ਜਾ ਰਹੀ ਹੈ। ਨਾ ਹੀ ਡੀ.ਏ. ਦੀਆਂ ਕਿਸ਼ਤਾਂ ਦਾ ਏਰੀਅਰ ਦਿੱਤਾ ਜਾ ਰਿਹਾ ਹੈ।
 ਸੇਵਾ ਮੁਕਤ ਕਰਮਚਾਰੀਆਂ ਦੇ ਸੇਵਾ ਮੁਕਤੀ ਉਪਰੰਤ ਮਿਲਣ ਵਾਲੀਆਂ ਅਦਾਇਗੀਆਂ ਨਹੀਂ ਕੀਤੀਆਂ ਜਾ ਰਹੀਆਂ। ਪ੍ਰਾਈਵੇਟ ਬਸ ਲਾਬੀ ਦੇ ਦਬਾਅ ਥੱਲੇ ਸਰਕਾਰੀ ਖੇਤਰ ਦੀ ਟਰਾਂਸਪੋਰਟ ਵਿੱਚ ਬੱਸਾਂ ਪਾਉਣ ਨਹੀਂ ਦਿੱਤੀਆਂ ਜਾ ਰਹੀਆਂ। ਪੰਜਾਬ ਸਰਕਾਰ ਵੱਲੋਂ ਸੋਧੇ ਹੋਏ ਟੀ.ਏ. ਰੇਟ ਲਾਗੂ ਨਹੀਂ ਕੀਤੇ ਜਾ ਰਹੇ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਕਾਨੂੰਨੀ ਤੌਰ ਤੇ ਮੰਨੀਆਂ ਪਰਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਵਰਕਰਾਂ ਦੀਆਂ ਤਰੱਕੀਆਂ ਨੂੰ ਲਟਕਾਕੇ ਰੱਖਿਆ ਹੋਇਆ ਹੈ।
ਵਰਕਰਾਂ ਦੇ ਅਥਾਹ ਗੁੱਸੇ ਦਾ ਸਪਸ਼ਟ ਤੌਰ ਤੇ ਝਲਕਦੇ ਰੋਸ ਮੁਜਾਹਰੇ ਨੂੰ ਸਰਵ ਸ੍ਰੀ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਅਤੇ ਮੈਂਬਰਾਨ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖਟੜਾ, ਗੁਰਜੰਟ ਸਿੰਘ, ਮੁਹੰਮਦ ਖਲੀਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਨਖਾਹ ਸਮੇਂ ਸਿਰ ਨਾ ਮਿਲਣ ਦੀ ਸਿੱਧੀ ਜਿੰਮੇਵਾਰੀ ਅਦਾਰੇ ਦੇ ਚੇਅਰਮੈਨ ਸ੍ਰੀ ਰਣਯੋਧ ਸਿੰਘ ਹਡਾਣਾ ਦੇ ਸਿਰ ਆਉਂਦੀ ਹੈ। ਜਿਹੜੇ ਕਿ ਬਣਦੇ 700 ਕਰੋੜ ਵਿਚੋਂ ਤਨਖਾਹ ਲਈ ਪੈਸੇ ਨਹੀਂ ਹਾਸਲ ਕਰਵਾ ਸਕਦੇ। ਸਰਕਾਰ ਦੇ ਪੰਜ ਛੇ ਸਿਆਸੀ ਨੁਮਾਇੰਦੇ ਪੀ.ਆਰ.ਟੀ.ਸੀ. ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਨਿਯੁਕਤ ਕੀਤੇ ਹੋਏ ਹਨ। ਪਰ ਉਹਨਾਂ ਸਭਨਾ ਦੀ ਕਾਰਗੁਜਾਰੀ ਅਦਾਰੇ ਪ੍ਰਤੀ ਸਿਰਫ ਦੇ ਬਰਾਬਰ ਹੈ। 
ਮੁੱਖ ਆਗੂਆਂ ਤੋਂ ਇਲਾਵਾ ਜਿਹਨਾ ਹੋਰ ਆਗੂਆਂ ਨੇ ਮੁਜਾਹਰਾਕਾਰੀਆਂ ਨੂੰ ਸੰਬੋਧਨ ਕੀਤਾ ਉਹਨਾਂ ਵਿੱਚ ਸਰਵ ਸ੍ਰੀ ਗੰਡਾ ਸਿੰਘ, ਦਲਜੀਤ ਸਿੰਘ, ਉਤਮ ਸਿੰਘ ਬਾਗੜੀ ਅਤੇ ਨਸੀਬ ਚੰਦ ਸ਼ਾਮਲ ਸਨ। ਸਟੇਜ਼ ਸਕੱਤਰ ਦੇ ਤੌਰ ਤੇ ਸੁਖਦੇਵ ਰਾਮ ਸੁੱਖੀ ਨੇ ਮੰਚ ਸੰਚਾਲਨ ਕੀਤਾ। ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਇੱਕ ਦੋ ਦਿਨ ਉਡੀਕ ਕਰਨ ਉਪਰੰਤ ਅਗਲੇ ਸਖਤ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।