ਮਾਮਲਾ ਬਠੋਈ ਕਲਾਂ ਵਿਖੇ ਪੰਚਾਇਤੀ ਜਮੀਨ ਦਾ
ਪਟਿਆਲਾ : ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਵੱਲੋਂ ਦਿੱਤੇ ਗਏ ਭਰੋਸੇ ਦੇ ਬਾਵਜੂਦ ਪਿੰਡ ਬਠੋਈ ਕਲਾਂ ਦੇ ਐਸ.ਸੀ. ਭਾਈਚਾਰੇ ਦੀ 1/3 ਹਿੱਸੇ ਦੀ ਪੰਚਾਇਤੀ ਸ਼ਾਮਲਾਟ ਜਮੀਨ ਦਾ ਕਬਜਾ ਪ੍ਰਸ਼ਾਸ਼ਨ ਵਲੋਂ ਨਾ ਦੁਵਾਉਣ ਅਤੇ ਕਿਸਾਨ ਜਥੇਬੰਦੀ ਦੀ ਸਹਿ ਤੇ ਜਮੀਨ ਤੇ ਨਜਾਇਜ ਕਬਜਾਧਾਰੀਆਂ ਵੱਲੋਂ ਮਜਦੂਰਾਂ, ਐਸ.ਸੀ. ਭਾਈਚਾਰੇ ਨੂੰ ਜਾਤੀਸੂਚਕ ਗਾਲਾਂ ਕੱਢ ਬੁਰੀ ਤਰ੍ਹਾਂ ਨਾਲ ਇਨ੍ਹਾਂ ਦੀ ਮਾਰਕੁੱਟ ਕਰਨ ਵਾਲੇ ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਨਾ ਕੀਤੇ ਜਾਣ ਤੇ ਪਿੰਡ ਦੀ ਧਰਮਸ਼ਾਲਾ ਵਿਖੇ ਐਸ.ਸੀ. ਭਾਈਚਾਰੇ ਵਲੋਂ ਕੀਤੀ ਗਈ ਵਿਸ਼ਾਲ ਜਨ ਸਭਾ ਦੌਰਾਨ 18 ਅਗਸਤ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦਫਤਰ ਤੇ ਰੋਸ ਵਜੋਂ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ ਕੀਤਾ ਗਿਆ।

ਜਨ ਸਭਾ ਵਿੱਚ ਪੰਜਾਬ ਦੀਆਂ ਦਲਿਤ ਵਰਗ ਨਾਲ ਸਬੰਧਤ ਵੱਖ—ਵੱਖ ਸਮਾਜਿਕ, ਰਾਜਨੀਤਿਕ, ਧਾਰਮਿਕ ਇਨਸਾਫ ਪਸੰਦ ਅਤੇ ਅੰਬੇਡਕਰਵਾਦੀ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਅਜੈਬ ਸਿੰਘ ਬਠੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ, ਦਰਸ਼ਨ ਸਿੰਘ ਮੈਣ ਯੂਥ ਵਿੰਗ ਪ੍ਰਧਾਨ ਵਾਲਮੀਕਿ ਤੀਰਥ ਅੰਮ੍ਰਿਤਸਰ, ਡਾ. ਦਲਜੀਤ ਸਿੰਘ ਚੌਹਾਨ ਸੂਬਾ ਪ੍ਰਧਾਨ, ਰਾਜ ਸਿੰਘ ਟੋਡਰਵਾਲ ਪ੍ਰਧਾਨ ਜਬਰ ਜੁਲਮ ਵਿਰੋਧੀ ਫਰੰਟ ਅਤੇ ਅਵਤਾਰ ਸਿੰਘ ਸਹੋਤਾ ਪ੍ਰਧਾਨ ਜਮੀਨ ਅਧਿਕਾਰ ਸੰਘਰਸ਼ ਮੋਰਚਾ ਅਤੇ ਗੁਰਦੀਪ ਸਿੰਘ ਕਾਲੀ ਖੰਨਾ ਵਲੋਂ ਸਾਂਝੇ ਤੌਰ ਤੇ ਕਿਹਾ ਗਿਆ ਕਿ ਬੀਤੇ ਦਿਨੀ ਬਠੋਈ ਕਲਾਂ ਵਿਖੇ ਪੰਚਾਇਤੀ ਸ਼ਾਮਲਾਟ ਜਮੀਨ ਦੀ ਬੋਲੀ ਬਾਅਦ ਬੀ.ਡੀ.ਪੀ.ਓ. ਦਫ਼ਤਰ ਵਿੱਚ ਕੁੱਝ ਜਨਰਲ ਵਰਗ ਦੇ ਲੋਕਾਂ ਵਲੋਂ ਪ੍ਰਸ਼ਾਸ਼ਨ ਅਧਿਕਾਰੀਆਂ ਦੀ ਹਾਜਰੀ ਵਿੱਚ ਐਸ.ਸੀ. ਭਾਈਚਾਰੇ ਦੇ ਲੋਕਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਜਾਤੀ ਸੂਚਕ ਗਾਲਾਂ ਕੱਢ ਜਲੀਲ ਕੀਤਾ ਗਿਆ ਸੀ। ਜਿਸ ਸਬੰਧ ਵਿੱਚ ਦੋਸ਼ੀਆਂ ਤੇ ਸਖਤ ਕਾਰਵਾਈ ਅਤੇ ਐਸ.ਸੀ. ਭਾਈਚਾਰੇ ਨੂੰ ਉਨ੍ਹਾਂ ਦੇ ਹਿੱਸੇ ਦੇ ਜਮੀਨ ਦੇ ਕਬਜੇ ਦਵਾਉਣ ਲਈ ਪ੍ਰਸ਼ਾਸ਼ਨ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਮੰਗ ਪੱਤਰ ਵੀ ਦਿੱਤੇ ਗਏ ਸਨ।
ਨਤੀਜੇ ਵਜੋਂ 11 ਨਾਮਜਦ ਦੋਸ਼ੀਆਂ ਵਿਰੁੱਧ ਐਸ.ਸੀ. ਐਸ.ਟੀ. ਅਧੀਨ ਮਾਮਲੇ ਦਰਜ ਹੋਣ ਦੇ ਬਾਵਜੂਦ ਅੱਜ ਤੱਕ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੋਈ ਅਤੇ ਨਾਂ ਹੀ ਪੰਚਾਇਤੀ ਜਮੀਨ ਦੇ ਕਬਜੇ ਲੈ ਕੇ ਦਿੱਤੇ ਗਏ। ਜਦੋਂ ਕਿ ਸਾਢੇ 11 ਲੱਖ ਰੁਪਏ ਐਸ.ਸੀ. ਭਾਈਚਾਰੇ ਵਲੋਂ ਸਰਕਾਰੀ ਬੋਲੀ ਦੀ ਫੀਸ ਪਹਿਲਾਂ ਤੋਂ ਜਮ੍ਹਾਂ ਕਰਵਾਈ ਜਾ ਚੁੱਕੀ ਹੈ। ਸੰਵਿਧਾਨਿਕ ਤੌਰ ਤੇ ਜਿਹੜੇ ਅਧਿਕਾਰ ਅਨੁਸੂਚਿਤ ਜਾਤੀ ਨੂੰ ਦਿੱਤੇ ਗਏ ਹਨ ਉਨ੍ਹਾਂ ਦੀ ਪ੍ਰਾਪਤੀ ਕਰਵਾਉਣ ਵਿੱਚ ਸਰਕਾਰ ਫੇਲ ਸਾਬਤ ਹੋਈ ਹੈ।
ਇਸ ਬੇਇਨਸਾਫੀ ਨੂੰ ਲੈ ਕੇ ਦਲਿਤ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਦਲਿਤ ਭਾਈਚਾਰੇ, ਜੱਥੇਬੰਦੀਆਂ ਨੂੰ 18 ਅਗਸਤ ਨੂੰ ਡਿਪਟੀ ਕਮਿਸ਼ਨਰ ਦਫਤਰ ਵਿਖੇ ਧਰਨੇ ਵਿੱਚ ਸ਼ਾਮਲ ਹੋਣ ਦੀ ਪੁਰਜੋਰ ਅਪੀਲ ਕੀਤੀ ਹੈ। ਇਸ ਮੌਕੇ ਕਾਮਰੇਡ ਹਰੀ ਸਿੰਘ, ਸ਼ਮਸ਼ੇਰ ਸਿੰਘ ਨੂਰਖੇੜੀਆਂ, ਸਤਿਗੁਰ ਸਿੰਘ ਸਾਬਕਾ ਸਰਪੰਚ, ਮੁਖਤਿਆਰ ਸਿੰਘ, ਨਾਇਬ ਸਿੰਘ, ਵਿਕਰਮਜੀਤ ਸਿੰਘ, ਸੁੱਚਾ ਸਿੰਘ, ਕਰਮਜੀਤ ਕੌਰ ਪੰਚ, ਜ਼ਸਪਾਲ ਕੌਰ ਪੰਚ, ਦੀਪੂ ਬਾਲੀ, ਕਰਨ ਰਾਜਪੂਤ, ਆਦਿ ਹਾਜਰ ਸਨ।