ਦਰਸ਼ਨ ਸਿੰਘ ਮੱਟੂ ਦੀ ਮੌਜੂਦਗੀ 'ਚ ਇਨਕਲਾਬ ਸੇਵਾ ਸੁਸਾਇਟੀ ਵੱਲੋਂ ਕੈਂਸਰ ਪੀੜਤ ਪਰਿਵਾਰ ਦੀ ਕੀਤੀ ਆਰਥਿਕ ਸਹਾਇਤਾ
ਗੜ੍ਹਸ਼ੰਕਰ 23 ਅਗਸਤ- ਗੜ੍ਹਸ਼ੰਕਰ ਦੇ ਵਾਰਡ ਨੰਬਰ 01, ਮੁਹੱਲਾ ਜੋੜਿਆ ਦਾ ਨਿਵਾਸੀ ਸ਼ਮੀ ਪੁੱਤਰ ਲੇਟ ਮਨਹੋਰ ਲਾਲ ਜੋਕਿ ਕੈਂਸਰ ਪੀੜਤ ਹੈ ਅਤੇ ਉਸ ਦਾ ਇਲਾਜ ਟਾਟਾ ਹੋਮੀਭਾਵਾ ਕੈਂਸਰ ਹਸਪਤਾਲ ਮੁੱਲਾਪੁਰ ਗਰੀਬ ਦਾਸ ਵਿਖੇ ਚੱਲ ਰਿਹਾ ਹੈ। ਪਰ ਆਰਥਿਕ ਪੱਖੋਂ ਪਰਿਵਾਰ ਦੀ ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸਬੰਧੀ ਜਦੋਂ ਇਨਕਲਾਬ ਸੇਵਾ ਸੁਸਾਇਟੀ ਰਾਜਪੁਰ ਭਾਈਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨਬੀ ਅਸਟ੍ਰੇਲੀਆ ਅਤੇ ਜਸਕਰਨ ਸਿੰਘ ਕਨੇਡਾ ਦੇ ਵਿਸ਼ੇਸ਼ ਸਹਿਯੋਗ ਨਾਲ ਪਰਿਵਾਰ ਦੀ ਮਦਦ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਕਲਾਬ ਸੇਵਾ ਸੁਸਾਇਟੀ ਰਾਜਪੁਰ ਭਾਈਆਂ ਵਲੋਂ ਸੁਖਪਾਲ ਸਿੰਘ, ਗੁਰਦੀਪ ਸਿੰਘ ਅਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਦੀ ਮੌਜੂਦਗੀ ਵਿੱਚ ਪਰਿਵਾਰ ਨੂੰ ਆਰਥਿਕ ਸਹਾਇਤਾ ਭੇਂਟ ਕੀਤੀ ਗਈ ਹੈ। ਇਸ ਮੌਕੇ ਦਰਸ਼ਨ ਸਿੰਘ ਮੱਟੂ ਨੇ ਇਨਕਲਾਬ ਸੇਵਾ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਂਸਰ ਦਾ ਇਲਾਜ ਬਹੁਤ ਹੀ ਮਹਿੰਗਾ ਹੈ।
ਜਿਸ ਨਾਲ ਪਰਿਵਾਰਾਂ ਦੀ ਆਰਥਿਕ ਹਾਲਤ ਡਾਵਾਂ-ਡੋਲ ਹੋ ਜਾਂਦੀ ਹੈ। ਇਸ ਲਈ ਹੋਰ ਦਾਨੀ ਸੱਜਣਾਂ ਨੂੰ ਵੀ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਸਵੀਰ ਸਿੰਘ ਮਾਨ, ਸੋਨੂੰ ਗੜ੍ਹਸ਼ੰਕਰ, ਜੁਗਿੰਦਰ ਸਿੰਘ ਕੁੱਲੇਵਾਲ, ਹਰਕ੍ਰਿਸ਼ਨ ਸਿੰਘ ਗੰਗੜ ਆਦਿ ਵੀ ਹਾਜ਼ਰ ਸਨ।