ਗਾਇਕ ਸੁੱਖਾ ਸਾਧੋਵਾਲੀਏ ਦਾ 'ਵਾਸਤਾ' ਗੀਤ ਦਾ ਪੋਸਟਰ ਡਿਪਟੀ ਸਪੀਕਰ ਰੋੜੀ ਨੇ ਕੀਤਾ ਰਿਲੀਜ਼

ਗਾਇਕੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਨਾਉਣ ਵਾਲਾ ਗਾਇਕ ਸੁੱਖਾ ਸਾਧੋਵਾਲੀਆ ਆਪਣੇ ਸਰੋਤਿਆਂ ਲਈ 'ਸਡੇ ਬਿਨਾ' ਗੀਤ ਤੋ ਬਾਅਦ 'ਵਾਸਤਾ' ਲੈ ਕੇ ਹਾਜ਼ਰ ਹੋਇਆਂ ਹੈ ਜੋ 30 ਅਗੱਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਗੜ੍ਹਸ਼ੰਕਰ :  ਗਾਇਕੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਨਾਉਣ ਵਾਲਾ ਗਾਇਕ ਸੁੱਖਾ ਸਾਧੋਵਾਲੀਆ ਆਪਣੇ ਸਰੋਤਿਆਂ ਲਈ 'ਸਡੇ ਬਿਨਾ' ਗੀਤ ਤੋ ਬਾਅਦ  'ਵਾਸਤਾ' ਲੈ ਕੇ ਹਾਜ਼ਰ ਹੋਇਆਂ ਹੈ ਜੋ 30 ਅਗੱਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਪੋਸਟਰ ਅੱਜ ਹਲਕਾ ਵਿਧਾਇਕ ਅਤੇ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਜੈ ਕ੍ਰਿਸ਼ਨ ਸਿੰਘ ਰੋੜੀ ਵਲੋ ਆਪਣੇ ਸਥਾਨਕ ਦਫਤਰ ਗੜ੍ਹਸ਼ੰਕਰ ਵਿਖੇ ਰਿਲੀਜ਼ ਕੀਤਾ ਗਿਆ । ਇਸ ਮੌਕੇ ਰੋੜੀ ਨੇ ਕਿਹਾ ਕਿ ਸੁੱਖਾ ਸਾਧੋਵਾਲੀਆ ਵਲੋ ਅਕਸਰ ਸਮਾਜ ਨੂੰ ਸੇਧ ਦੇਣ ਵਾਲੇ ਹੀ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਜੋ ਇੱਕ ਸ਼ਲਾਘਾਯੋਗ ਕਦਮ ਹੈ । ਇਸ ਮੌਕੇ ਉਹਨਾਂ ਸੁੱਖਾ ਸਾਧੋਵਾਲ਼ੀਏ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਲੋੜ ਹੈ ਸਾਫ ਸੁਥਰੀ ਗਾਇਕੀ ਦੀ ਤਾਂ ਜੋ ਪੰਜਾਬ ਦਾ ਅਮੀਰ ਸੱਭਿਆਚਾਰ ਕਾਇਮ ਰੱਖਿਆਂ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆ  ਸੁੱੱਖਾ ਸਾਧੋਵਾਲ ਨੇ ਦੱਸਿਆ ਕਿ ਉਹ ਇੱਕ ਵਾਰ ਫਿਰ ਆਪਣੇ ਸਰੋਤਿਆਂ ਲਈ ਸਮਾਜਿਕ ਕੁਰੀਤੀਆਂ ਨੂੰ ਦਰਸਾਉਦਾ ਨਸ਼ੇ ਨਾਲ ਸਬੰਧਤ 'ਵਾਸਤਾ' ਗੀਤ ਲੈ ਕੇ ਹਾਜ਼ਰ ਹੋਇਆ ਅਤੇ ਆਸ ਹੈ ਕਿ ਸਰੋਤੇ ਪਹਿਲਾ ਵਾਗ ਹੀ ਪਿਆਰ ਦੇਣਗੇ । ਇਸ  ਗੀਤ ਨੂੰ ਰਛਪਾਲ ਪਾਲੀ ਸਾਧੋਵਾਲ ਨੇ ਆਪਣੀ ਕਲਮ ਨਾਲ ਸ਼ਿੰਗਾਰਿਆਂ ਹੈ ਅਤੇ ਸੰਗੀਤ ਦਾ ਮਿਊਜਿਕਫੈਕਟਰੀ ਵਲੋ ਦਿੱਤਾ ਗਿਆ ਹੈ। ਇਸ ਮੌਕੇ ਉਹਨਾਂ ਨਾਲ ਸਰਪੰਚ ਹਰਪ੍ਰੀਤ ਸਿੰਘ ਬੈਂਸ,ਹੈਪੀ ਸਾਧੋਵਾਲ,ਰਛਪਾਲ ਪਾਲੀ,ਲੱਖੀ ਅਰਮਾਨ,ਰਾਜ ਕੁਮਾਰ,ਚੰਨਣ ਰਾਮ,ਜੋਗਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।