
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗਰੀਬਾਂ-ਮਜਦੂਰਾਂ ਨੂੰ ਦਿੱਤਾ ਸਨਮਾਨ, ਗਰੀਬਾਂ ਅਤੇ ਮਜਦੂਰਾਂ ਦੀ ਤਾਕਤ ਨਾਲ ਹੀ ਬਣੇਗਾ ਵਿਕਸਿਤ ਭਾਰਤ- ਮੁੱਖ ਮੰਤਰੀ
ਚੰਡੀਗੜ੍ਹ, 7 ਜੂਨ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਦੇਸ਼ ਦੀ ਅਸਲੀ ਤਾਕਤ ਸਾਡੇ ਗਰੀਬ, ਮਜਦੂਰ ਅਤੇ ਵਾਂਝੇ ਵਰਗ ਦੇ ਲੋਕ ਹਨ। ਇੱਥੇ ਲੋਕ ਆਪਣੇ ਪਸੀਨੇ ਅਤੇ ਮਿਹਨਤ ਨਾਲ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਨਾਉਣ ਦੀ ਦਿਸ਼ਾ ਵਿੱਚ ਸੱਭ ਤੋਂ ਵੱਡਾ ਯੋਗਦਾਨ ਦੇ ਰਹੇ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਬੀਤੇ 11 ਸਾਲਾਂ ਵਿੱਚ ਇੰਨ੍ਹਾਂ ਮਿਹਨਤਕਸ਼ ਵਰਗਾਂ ਨੂੰ ਜੋ ਸਨਮਾਨ ਅਤੇ ਅਧਿਕਾਰ ਦਿੱਤੇ ਹਨ, ਉਹ ਕਾਂਗਰਸ ਕਦੀ ਨਹੀਂ ਦੇ ਪਾਈ।
ਚੰਡੀਗੜ੍ਹ, 7 ਜੂਨ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਦੇਸ਼ ਦੀ ਅਸਲੀ ਤਾਕਤ ਸਾਡੇ ਗਰੀਬ, ਮਜਦੂਰ ਅਤੇ ਵਾਂਝੇ ਵਰਗ ਦੇ ਲੋਕ ਹਨ। ਇੱਥੇ ਲੋਕ ਆਪਣੇ ਪਸੀਨੇ ਅਤੇ ਮਿਹਨਤ ਨਾਲ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਨਾਉਣ ਦੀ ਦਿਸ਼ਾ ਵਿੱਚ ਸੱਭ ਤੋਂ ਵੱਡਾ ਯੋਗਦਾਨ ਦੇ ਰਹੇ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਬੀਤੇ 11 ਸਾਲਾਂ ਵਿੱਚ ਇੰਨ੍ਹਾਂ ਮਿਹਨਤਕਸ਼ ਵਰਗਾਂ ਨੂੰ ਜੋ ਸਨਮਾਨ ਅਤੇ ਅਧਿਕਾਰ ਦਿੱਤੇ ਹਨ, ਉਹ ਕਾਂਗਰਸ ਕਦੀ ਨਹੀਂ ਦੇ ਪਾਈ। ਕਾਂਗਰਸ ਨੇ ਹਮੇਸ਼ਾ ਆਪਣੇ ਪਰਿਵਾਰ ਦੇ ਹਿੱਤਾ ਨੂੰ ਪ੍ਰਾਥਮਿਕਤਾ ਦਿੱਤੀ ਅਤੇ ਆਮ ਜਨਤਾ, ਸਮਾਜ ਅਤੇ ਦੇਸ਼ ਦੀ ਚਿੰਤਾ ਨਹੀਂ ਕੀਤੀ। ਕਾਂਗਰਸ ਨੈ ਦਿਹਾਕਿਆਂ ਤੱਕ ਸੱਤਾ ਵਿੱਚ ਰਹਿੰਦੇ ਹੋਏ ਆਮ ਜਨਤਾ ਦੀ ਉਮੀਦਾਂ ਦੀ ਅਣਦੇਖੀ ਕੀਤੀ ਅਤੇ ਹੁਣ ਜਨਤਾ ਨੇ ਉਨ੍ਹਾਂ ਨੂੰ ਜੀਰੋ 'ਤੇ ਲਿਆ ਕੇ ਖੜਾ ਕਰ ਦਿੱਤਾ ਹੈ।
ਮੁੱਖ ਮੰਤਰੀ ਅੱਜ ਇੱਥੇ ਸੰਤ ਕਬੀਰ ਕੁਟੀਰ 'ਤੇ ਪੂਰੇ ਸੂਬੇ ਤੋਂ ਆਏ ਡੀਐਸਸੀ ਸਮਾਜ ਦੇ ਵਫਦ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਡੀਐਸਸੀ ਸਮਾਜ ਦੇ ਲੋਕਾਂ ਨੇ ਮੁੱਖ ਮੰਤਰੀ ਨੂੰ ਪੱਗ ਪਹਿਨਾ ਕੇ ਉਨ੍ਹਾਂ ਦਾ ਸਨਮਾਨ ਅਤੇ ਡੀਐਸਸੀ ਸਮਾਜ ਦੇ ਰਾਖਵਾਂ ਵਿੱਚ ਵਰਗੀਕਰਣ ਨੂੰ ਲਾਗੂ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸਮਾਜ ਦੇ ਲੋਕਾਂ ਨੈ ਮੁੱਖ ਮੰਤਰੀ ਨੂੰ 11 ਜੂਨ ਨੂੰ ਸਿਰਸਾ ਵਿੱਚ ਮਨਾਈ ਜਾਣ ਵਾਲੀ ਸੰਤ ਕਬੀਰ ਜੈਯੰਤੀ ਲਈ ਸੱਦਾ ਵੀ ਦਿੱਤਾ।
ਮੁੱਖ ਮੰਤਰੀ ਨੇ ਸਮਾਜ ਦੇ ਲੋਕਾਂ ਨੂੰ ਯੋਧਾ ਦੱਸਦੇ ਹੋਏ ਕਿਹਾ ਕਿ ਸਮਾਜ ਨੇ ਜੋ ਇਹ ਸਨਮਾਨ ਦੀ ਪੱਗ ਮੇਰੇ ਸਿਰ 'ਤੇ ਰੱਖੀ ਹੈ, ਇਹ ਸਨਮਾਨ ਸਮਾਜ ਦਾ ਹੈ ਅਤੇ ਮੈਂ ਇਸ ਸਨਮਾਨ ਨੂੰ ਕਦੀ ਘੱਟ ਨਹੀਂ ਹੋਣ ਦਵਾਂਗਾ। ਉਨ੍ਹਾਂ ਨੇ ਕਿਹਾ ਕਿ ਅੱਜ ਡੀਐਸਸੀ ਨੂੰ ਉਸ ਦਾ ਅਧਿਕਾਰ ਅਤੇ ਸਨਮਾਨ ਮਿਲ ਰਿਹਾ ਹੈ। ਹਾਲ ਹੀ ਵਿੱਚ ਜੋ ਲਗਭਗ 3,500 ਭਰਤੀਆਂ ਦਾ ਐਲਾਨ ਹੋਇਆ ਹੈ, ਉਸ ਵਿੱਚ 605 ਅਹੁਦੇ ਡੀਐਸਸੀ ਸਮਾਜ ਲਈ ਅਤੇ 664 ਅਹੁਦੇ ਹੋਰ ਅਨੁਸੂਚਿਤ ੧ਾਤੀਆਂ ਲਈ ਹਨ। ਇਹ ਸਮਾਜਿਕ ਨਿਆਂ ਦੀ ਦਿਸ਼ਾ ਵਿੱਚ ਇੱਕ ਮਜਬੂਤ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਡੀਐਸਸੀ ਸਮਾਜ ਨੇ ਕਾਫੀ ਸੰਘਰਸ਼ ਕੀਤਾ ਅਤੇ ਅੱਜ ਉਸ ਸੰਘਰਸ਼ ਦੇ ਸੁਖਦ ਨਤੀਜੇ ਸਾਹਮਣੇ ਆਏ ਹਨ। ਇਸ ਨਾਲ ਸਾਡੀ ਆਉਣ ਵਾਲੀ ਪੀੜੀਆਂ ਮਜਬੂਤ ਹੋਣਗੀਆਂ।
ਕਾਂਗਰਸ ਨੇ ਡਾ. ਭੀਮ ਰਾਓ ਅੰਬੇਦਕਰ ਨੂੰ ਨਹੀਂ ਦਿੱਤਾ ਸਨਮਾਨ
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ, ਜਿਸ ਨੂੰ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਨੇ ਰਾਸ਼ਟਰ ਨੂੰ ਪ੍ਰਦਾਨ ਕੀਤਾ, ਅੱਜ ਸਾਡੇ ਲੋਕਤੰਤਰ ਦੀ ਮੂਲ ਆਤਮਾ ਹੈ। ਇਸ ਪਵਿੱਤਰ ਸੰਵਿਧਾਨ ਕਾਰਨ ਹੀ ਦੇਸ਼ ਨੂੰ ਇੱਕ ਲੋਕਤਾਂਤਰਿਕ ਵਿਵਸਥਾ ਮਿਲੀ, ਜਿਸ ਵਿੱਚ ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੰਸਦ ਅਤੇ ਨਿਆਂਪਾਲਿਕਾ ਮਜਬੂਤੀ ਨਾਲ ਕੰਮ ਕਰ ਰਹੇ ਹਨ। ਸੰਸਦ ਦੇ ਅੰਦਰ ਚੇਅਰਮੈਨ ਵੀ ਇਸੀ ਸੰਵਿਧਾਨ ਦੀ ਦੇਣ ਹਨ, ਪਰ ਮੰਦਭਾਗੀ, ਕਾਂਗਰਸ ਪਾਰਟੀ ਨੇ ਡਾ. ਅੰਬੇਦਕਰ ਨੂੰ ਕਦੀ ਸਨਮਾਨ ਨਹੀਂ ਦਿੱਤਾ ਅਤੇ ਅੱਜ ਵੀ ਕਾਂਗਰਸ ਪਾਰਟੀ ਜਦੋਂ ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੰਸਦ ਜਾਂ ਨਿਆਂਪਾਲਿਕਾ 'ਤੇੇ ਟਿਪਣੀਆਂ ਕਰਦੀ ਹੈ ਤਾਂ ਇਹ ਸਿਰਫ ਇੰਨ੍ਹਾਂ ਦਾ ਨਹੀਂ, ਸਗੋ ਡਾ. ਭੀਮਰਾਓ ਅੰਬੇਦਕਰ ਅਤੇ ਉਨ੍ਹਾਂ ਦੇ ਬਣਾਏ ਸੰਵਿਧਾਨ ਦਾ ਅਪਮਾਨ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਚੋਣਾਂ ਦੌਰਾਨ ਰਾਹੁਲ ਗਾਂਧੀ ਪਵਿੱਤਰ ਸੰਵਿਧਾਨ ਦੀ ਕਾਪੀ ਨੂੰ ਹੱਥ ਵਿੱਚ ਚੁੱਕ ਕੇ ਘੁੰਮਦੇ ਨਜਰ ਆਏ। ਉਨ੍ਹਾਂ ਨੂੰ ਕੋਈ ਦੱਸੇ ਕਿ ਇਹ ਸੰਵਿਧਾਨ ਕੋਈ ਪ੍ਰਦਰਸ਼ਨ ਦੀ ਵਸਤੂ ਨਹੀਂ ਹੈ, ਸਗੋ ਇਹ ਸਾਡੇ ਲੋਕਤੰਤਰ ਦਾ ਮੂਲ ਥੰਮ੍ਹ ਹੈ, ਇਹ ਪੂਜਣਯੋਗ ਹੈ। ਸੰਵਿਧਾਨ ਨੁੰ ਹੱਥ ਵਿੱਚ ਚੁੱਕ ਕੇ ਲੋਕਾਂ ਨੂੰ ਡਰਾਉਣਾ ਜਾਂ ਗੁਮਰਾਹ ਕਰਨਾ ਗਲਤ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਵਿਸ਼ਵ ਮੰਚ 'ਤੇ ਬਣੀ ਨਵੀਂ ਪਹਿਚਾਣ
ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਦੌਰਾਨ ਕਾਂਗਰਸ ਨੇ ਲੋਕਾਂ ਨੂੰ ਗੁਮਰਾਹ ਕੀਤਾ ਕਿ ਜੇਕਰ ਸ੍ਰੀ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣ ਗਏ ਤਾਂ ਸੰਵਿਧਾਨ ਖਤਮ ਹੋ ਜਾਵੇਗਾ। ਜਦੋਂ ਕਿ ਸੰਚਾਈ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸੰਵਿਧਾਨ ਹੋਰ ਵੱਧ ਮਜਬੂਤ ਹੋਇਆ ਹੈ। ਅੱਜ ਕੋਈ ਵੀ ਇਸ ਸੰਵਿਧਾਨ ਦੇ ਵੱਲ ਉਂਗਲੀ ਚੁੱਕਣ ਦੀ ਹਿੰਮਤ ਨਹੀਂ ਕਰ ਸਕਦਾ। ਅਸਲ ਵਿੱਚ, ਜੋ ਖਤਮ ਹੋ ਰਹੀ ਹੈ ਉਹ ਕਾਂਗਰਸ ਪਾਰਟੀ ਹੈ, ਕਿਉਂਕਿ ਕਾਂਗਰਸ ਦੀ ਨੀਤੀਆਂ ਅਸਫਲ ਰਹੀਆਂ ਹਨ। ਜਿਨ੍ਹਾਂ ਗਰੀਬਾਂ ਦੇ ਨਾਮ 'ਤੇ ਉਸ ਨੇ ਸਿਆਸਤ ਕੀਤੀ, ਉਨ੍ਹਾਂ ਨੂੰ ਹੋਰ ਵੱਧ ਗਰੀਬ ਕਰ ਦਿੱਤਾ।
ਕਾਂਗਰਸ ਦੇ ਸਮੇਂ ਅਮੀਰੀ ਅਤੇ ਗਰੀਬੀ ਦੀ ਖਾਈ ਵਧੀ, ਪਰ ਬੀਤੇ 11 ਸਾਲਾਂ ਵਿੱਚ ਸ੍ਰੀ ਨਰੇਂਦਰ ਮੋਦੀ ਨੇ ਇਸ ਖਾਈ ਨੂੰ ਪਾਟਨ ਦਾ ਕੰਮ ਕੀਤਾ ਹੈ। ਗਰੀਬ ਦੇ ਜੀਵਨ ਨੂੰ ਸਨਮਾਨ ਦੇਣ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ, ਇਹੀ ਸੰਵਿਧਾਨ ਦੀ ਸੱਚੀ ਰੱਖਿਆ ਹੈ। ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤ ਨੇ ਵਿਸ਼ਵ ਮੰਚ 'ਤੇ ਆਤਮਨਿਰਭਰ ਅਤੇ ਮਜਬੂਦ ਦੇਸ਼ ਵਜੋ ਇੱਕ ਨਵੀਂ ਪਹਿਚਾਣ ਬਣਾਈ ਹੈ। ਅੱਜ ਭਾਂਰਤ ਤੇਜੀ ਨਾਲ ਬਦਲ ਰਿਹਾ ਹੈ ਅਤੇ ਦੇਸ਼ ਦੇ 140 ਕਰੋੜ ਨਾਗਰਿਕ ਇਸ ਬਦਲਾਅ ਨੂੰ ਆਪਣੀ ਅੱਖਾਂ ਨਾਲ ਦੇਖ ਰਹੇ ਹਨ ਅਤੇ ਮਹਿਸੂਸ ਕਰ ਰਹੇ ਹਨ। ਇੱਥੇ ਹੀ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਉਭਰਤਾ ਹੋਇਆ ਵਿਕਸਿਤ ਭਾਰਤ ਹੈ।
ਡੀਐਸਸੀ ਸਮਾਜ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਤਾ ਉਨ੍ਹਾਂ ਦਾ ਹੱਕ - ਮੰਤਰੀ ਕ੍ਰਿਸ਼ਣ ਬੇਦੀ
ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਮੰਤਰੀ ਸ੍ਰੀ ਕ੍ਰਿਸ਼ਣ ਬੇਦੀ ਨੈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਡੀਐਸਸੀ ਸਮਾਜ ਦੀ 60-70 ਸਾਲਾਂ ਦੀ ਦੁੱਖ ਅਤੇ ਤੜਪ ਨੂੰ ਖਤਮ ਕਰ ਮੁੱਖ ਮੰਤਰੀ ਨੇ ਉਨ੍ਹਾਂ ਨੇ ਜੋ ਅਧਿਕਾਰ ਦਿੱਤਾ ਹੈ, ਉਹ ਇਤਹਾਸਿਕ ਅਤੇ ਯੁੱਗ ਬਦਲਾਅਕਾਰੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਇੱਕ ਨੀਤੀ ਜਾਂ ਫੈਸਲਾ ਨਹੀਂ ਸੀ, ਸਗੋ ਇਹ ਸ਼ੋਸ਼ਿਤਾਂ ਅਤੇ ਵਾਂਝਿਆਂ ਦੇ ਸਨਮਾਨ ਦੀ ਰੱਖਿਆ ਲਈ ਚੁੱਕਿਆ ਗਿਆ ਹਿੰਮਤੀ ਕਦਮ ਸੀ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਸਿਰਫ ਹਰਿਆਣਾ ਵਿੱਚ ਹੋਇਆ, ਇਹ ਮੁੱਖ ਮੰਤਰੀ ਦੇ ਦ੍ਰਿੜ ਸੰਕਲਪ ਅਤੇ ਸਮਾਜ ਦੇ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਦਾ ਪ੍ਰਮਾਣ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸਦਾ ਆਮ ਜਨਤਾ ਲਈ ਉਪਲਬਧ ਰਹਿੰਦੇ ਹਨ ਅਤੇ ਉਨ੍ਹਾਂ ਦੀ ਸਮਸਿਆਵਾਂ ਦਾ ਤੁਰੰਤ ਨਿਪਟਾਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਹਰਿਆਣਾ ਵਿੱਚ ਤੀਜੀ ਵਾਰ ਭਾਜਪਾ ਸਰਕਾਰ ਨੂੰ ਜੋ ਫ਼ਤਵਾ ਮਿਲਿਆ ਹੈ, ਉਹ ਉਨ੍ਹਾਂ ਦੇ ਪ੍ਰਤੀ ਜਨਤਾ ਦੇ ਭਰੋਸੇ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦੇ ਅੰਤੋਂਦੇਯ ਦੇ ਸਪਨੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਸਾਡੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।
ਇਸ ਮੌਕੇ 'ਤੇ ਵਿਧਾਇਕ ਸ੍ਰੀ ਕਪੂਰ ਸਿੰਘ ਵਾਲਮਿਕੀ, ਰੋਹਤਕ ਦੇ ਮੇਅਰ ਸ੍ਰੀ ਰਾਮਅਵਤਾਰ ਵਾਲਮਿਕੀ, ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਵਿੰਦਰ ਬਲਿਯਾਲਾ, ਸਾਬਕਾ ਸਾਂਸਦ ਸ੍ਰੀਮਤੀ ਸੁਨੀਤਾ ਦੁੱਗਲ, ਸਵਾਮੀ ਸਵਦੇਸ਼ ਕਬੀਰ, ਸਾਬਕਾ ਮੰਤਰੀ ਬਿਸ਼ੰਭਰ ਵਾਲਮਿਕੀ, ਸਾਬਕਾ ਮੰਤਰੀ ਸ੍ਰੀ ਅਨੁਪ ਧਾਨਕ, ਸਾਬਕਾ ਮੰਤਰੀ ਜਗਦੀਸ਼ ਨੈਯਰ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੂਸ਼ਣ ਭਾਰਤੀ, ਮੁੱਖ ਮੰਤਰੀ ਦੇ ਮਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਸਮੇਤ ਡੀਐਸਸੀ ਸਮਾਜ ਦੇ ਪ੍ਰਬੁੱਧ ਵਿਅਕਤੀ ਮੌਜੂਦ ਰਹੇ।
