ਦੇਸ਼ ਖਾਤਰ ਪੂਰੇ ਪਰਿਵਾਰ ਦੀ ਜਾਨ ਜੋਖ਼ਮ 'ਚ ਪਾਉਣ ਵਾਲੇ ਮਹਾਨ ਸ਼ਹੀਦ ਭਗਵਤੀ ਚਰਨ ਵੋਹਰਾ ਦੀ ਸ਼ਹਾਦਤ ਸਮੇਂ ਦੀਆਂ ਸਰਕਾਰਾਂ ਨੂੰ ਯਾਦ ਨਹੀਂ- ਤਲਵਿੰਦਰ ਹੀਰ

ਹੁਸ਼ਿਆਰਪੁਰ- ਦੇਸ਼ ਦੀ ਆਜ਼ਾਦੀ ਖਾਤਰ ਜਾਨਾਂ ਕੁਰਬਾਨ ਕਰਨ ਵਾਲੇ ਅਨੇਕਾਂ ਅਣਗੋਲੇ ਅਨਮੋਲ ਹੀਰਿਆਂ ਚੋਂ ਸਿਰਮੌਰ ਸ਼ਹੀਦ ਭਗਵਤੀ ਚਰਨ ਵੋਹਰਾ ਜੀ ਦੀ ਸ਼ਹਾਦਤ ਨੂੰ ਕੇਂਦਰੀ ਤੇ ਸੂਬਾਈ ਨਿਖੱਧ ਸਰਕਾਰਾਂ ਨੇ ਬਿਲਕੁਲ ਮਨੋਂ ਵਿਸਾਰ ਦਿੱਤਾ ਹੈ।

ਹੁਸ਼ਿਆਰਪੁਰ- ਦੇਸ਼ ਦੀ ਆਜ਼ਾਦੀ ਖਾਤਰ ਜਾਨਾਂ ਕੁਰਬਾਨ ਕਰਨ ਵਾਲੇ ਅਨੇਕਾਂ ਅਣਗੋਲੇ ਅਨਮੋਲ ਹੀਰਿਆਂ ਚੋਂ ਸਿਰਮੌਰ ਸ਼ਹੀਦ ਭਗਵਤੀ ਚਰਨ ਵੋਹਰਾ ਜੀ ਦੀ ਸ਼ਹਾਦਤ ਨੂੰ ਕੇਂਦਰੀ ਤੇ ਸੂਬਾਈ ਨਿਖੱਧ ਸਰਕਾਰਾਂ ਨੇ ਬਿਲਕੁਲ ਮਨੋਂ ਵਿਸਾਰ ਦਿੱਤਾ ਹੈ। 
ਸ਼ਹੀਦ-ਏ-ਆਜ਼ਮ ਸ:  ਭਗਤ ਸਿੰਘ,ਸੁਖਦੇਵ ਤੇ ਯਸ਼ਪਾਲ ਸਮੇਤ ਅਨੇਕਾਂ ਆਜ਼ਾਦੀ ਦੇ ਪਰਵਾਨਿਆਂ ਦੇ ਅਤਿ ਕਰੀਬੀ ਸਾਥੀ ਰਹੇ ਸ਼ਹੀਦ ਭਗਵਤੀ ਚਰਨ ਵੋਹਰਾ ਜੀ ਦਰਿਆ ਰਾਵੀ ਕਿਨਾਰੇ ਇੱੱਕ ਬੰਬ ਦਾ ਪ੍ਰੀਖਣ ਕਰਨ ਮੌਕੇ 28 ਮਈ 1930 ਨੂੰ ਸ਼ਹਾਦਤ ਦਾ ਜਾਮ ਪੀ ਗਏ ਸਨ।ਜਿਹੜੇ ਬੰਬ ਲਾਹੌਰ ਜੇਲ੍ਹ ਚੋਂ ਸਰਦਾਰ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੂੰ ਆਜ਼ਾਦ ਕਰਵਾਉਣ ਲਈ ਬਣਾਏ ਗਏ ਸਨ। ਭਗਵਤੀ ਚਰਨ ਵੋਹਰਾ ਜੀ ਨੇ ਹਿੰਦੋਸਤਾਨ ਰਿਪਬਲਿਕ ਐਸੋਸੀਏਸ਼ਨ ਦੀਆਂ ਸਰਗਰਮੀਆਂ ਨੂੰ ਬਹੁਤ ਹੀ ਯੋਜਨਾਬੱਧ ਢੰਗ ਤੇ ਪੂਰੀ ਜ਼ਿੰਮੇਵਾਰੀ ਨਾਲ ਨਿਭਾਇਆ ਤੇ ਨੌਜਵਾਨ ਭਾਰਤ ਸਭਾ ਦੇ ਪ੍ਰਚਾਰ ਸਕੱਤਰ ਵਜੋਂ ਆਪਣੀ ਡਿਊਟੀ ਪੂਰੀ ਲਗਨ ਤੇ ਵਚਨਬੱਧਤਾ ਨਾਲ ਕੀਤੀ।
ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਲੈਣ ਲਈ ਕੀਤੇ ਅੰਗਰੇਜ਼ ਪੁਲਿਸ ਅਫ਼ਸਰ ਦੇ ਕਤਲ ਕਾਂਡ ਮਗਰੋਂ ਸ: ਭਗਤ ਸਿੰਘ ਤੇ ਰਾਜਗੁਰੂ ਨੂੰ ਲਾਹੌਰ ਤੋਂ ਸੁਰੱਖਿਅਤ ਕੱਢਣ ਤੇ ਕਲਕੱਤੇ ਤੱਕ ਪਹੁੰਚਾਣ ਦੀ ਜਿੰਮੇਵਾਰੀ ਭਗਵਤੀ ਚਰਨਾਂ ਵੋਹਰਾ ਦੀ ਧਰਮਸੁਪਤਨੀ ਦੁਰਗਾ ਦੇਵੀ ਨੇ ਆਪਣੇ ਨਿੱਕੇ ਜਿਹੇ ਮਾਸੂਮ ਸਪੁੱਤਰ ਸਚੀ ਨੂੰ ਨਾਲ ਲੈ ਕੇ ਨਿਭਾਈ ਜਦੋਂ ਦੇਸ਼ ਦੇ ਹਰ ਕੋਨੇ ਚ ਪੁਲਿਸ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਫੜ੍ਹਨ ਲਈ ਪੂਰੀ ਤਰਾਂ ਚੌਕਸੀ ਵਰਤ ਰਹੀ ਸੀ|
 ਤੇ ਭਗਤ ਸਿੰਘ ਹੋਰਾਂ ਨੂੰ ਗ੍ਰਿਫਤਾਰ ਕਰਨ ਲਈ ਹਰਲ ਹਰਲ ਕਰਦੀ ਫਿਰਦੀ ਸੀ।ਦੇਸ਼ ਦੇ ਇਹੋ ਜਿਹੇ ਮਹਾਨ ਇਨਕਲਾਬੀਆਂ ਦੀਆਂ ਸ਼ਹਾਦਤਾਂ ਨੂੰ ਦਿਲੋਂ ਭੁਲਾ ਕੇ ਮੌਜੂਦਾ ਸਰਕਾਰਾਂ ਆਪਣੀਆਂ  ਝੂਠੀਆਂ ਸਿਫ਼ਤਾਂ ਕਰਨ, ਫੋਕੀਆਂ ਫੜਾਂ ਮਾਰਨ ਤੇ ਕੂੜ ਪ੍ਰਚਾਰ ਕਰਨ 'ਚ ਲੋਕਾਂ ਦਾ ਸਮਾਂ ਬਰਬਾਦ ਕਰ ਰਹੀਆਂ ਹਨ ਜੋ ਕਿ ਬਹੁਤ ਹੀ ਨਿੰਦਣਯੋਗ ਤੇ ਮੰਦਭਾਗਾ ਹੈ।
ਆਪਣੀ ਵਿਲੱਖਣ ਤੇ ਵਡਮੁੱਲੀ ਸ਼ਹੀਦਾਂ ਦੀ ਵਿਰਾਸਤ ਨੂੰ ਭੁੱਲਣ ਵਾਲੀਆਂ ਸਰਕਾਰਾਂ ਦੇਸ਼ ਦਾ ਬੇੜਾ ਗ਼ਰਕ ਕਰਨ ਤੇ ਤੁਲੀਆਂ ਹੋਈਆਂ ਨੇ।ਦੇਸ਼ ਦੇ ਕਿਰਤੀ ਲੋਕਾਂ ਵਲੋਂ ਅੱਜ ਆਪੋ ਆਪਣੇ ਢੰਗ ਨਾਲ ਸ਼ਹੀਦ ਭਗਵਤੀ ਚਰਨ ਵੋਹਰਾ ਨੂੰ ਯਾਦ ਕੀਤਾ ਗਿਆ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਨੇ।ਸ਼ਹੀਦਾਂ ਦੇ ਅਧੂਰੇ ਕਾਰਜ ਪੂਰੇ ਕਰਨ ਲਈ ਸੰਘਰਸ਼ਸ਼ੀਲ ਲੋਕਾਂ ਵਲੋਂ ਵਚਨਬੱਧਤਾ ਵੀ ਕੀਤੀ ਗਈ।