
ਪਿੰਡ ਮਹਿਮਦੋਵਾਲ ਬਾਬਾ ਖਵਾਜਾ ਪੀਰ ਜੀ ਦੇ ਅਸਥਾਨ ਤੇ 17ਵਾਂ ਸਾਲਾਨਾ ਜੋੜ ਮੇਲਾ 9 ਜੂਨ ਦਿਨ ਸੋਮਵਾਰ ਨੂੰ
ਮਾਹਿਲਪੁਰ, 29 ਮਈ- ਪਿੰਡ ਮਹਿਮਦੋਵਾਲ ਵਿਖੇ ਬਾਬਾ ਖਵਾਜਾ ਪੀਰ ਜੀ ਦੇ ਅਸਥਾਨ ਤੇ 17ਵਾਂ ਸਲਾਨਾ ਜੋੜ ਮੇਲਾ 9 ਜੂਨ ਦਿਨ ਸੋਮਵਾਰ ਨੂੰ ਸ਼ਰਧਾ ਤੇ ਉਤਸਾਹ ਪੂਰਵਕ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਸੰਬੰਧ ਵਿੱਚ 8 ਜੂਨ ਦਿਨ ਐਤਵਾਰ ਨੂੰ ਸਵੇਰੇ 9 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ।
ਮਾਹਿਲਪੁਰ, 29 ਮਈ- ਪਿੰਡ ਮਹਿਮਦੋਵਾਲ ਵਿਖੇ ਬਾਬਾ ਖਵਾਜਾ ਪੀਰ ਜੀ ਦੇ ਅਸਥਾਨ ਤੇ 17ਵਾਂ ਸਲਾਨਾ ਜੋੜ ਮੇਲਾ 9 ਜੂਨ ਦਿਨ ਸੋਮਵਾਰ ਨੂੰ ਸ਼ਰਧਾ ਤੇ ਉਤਸਾਹ ਪੂਰਵਕ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਸੰਬੰਧ ਵਿੱਚ 8 ਜੂਨ ਦਿਨ ਐਤਵਾਰ ਨੂੰ ਸਵੇਰੇ 9 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਸ਼ਾਮੀ 4 ਵਜੇ ਬੇੜੇ ਅਤੇ ਚਾਦਰ ਦੀ ਰਸਮ ਹੋਵੇਗੀ। 9 ਜੂਨ ਦਿਨ ਸੋਮਵਾਰ ਨੂੰ ਸੱਭਿਆਚਾਰਕ ਪ੍ਰੋਗਰਾਮ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਸੂਫੀ ਕਲਾਕਾਰ ਕਾਂਸ਼ੀ ਨਾਥ, ਜੈਲੀ, ਗੁਰਜੀਤ ਜੀਤੀ, ਅਲੀ ਗੋਪਾਲਪੁਰੀਆ, ਕਵਾਲ ਸੂਰਜ ਝੰਡੇਰ ਅਤੇ ਨਿਕੂ ਧਾਰੀਵਾਲ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ।
ਜਸਵੀਰ ਸ਼ੀਰਾ ਮੇਲਾ ਪ੍ਰਮੋਟਰ, ਜੱਸੀ ਮੁੱਗੋਵਾਲੀਆ ਐਂਕਰ, ਅਵਤਾਰ ਐਂਕਰ, ਗੁਰਮੀਤ ਸਿੰਘ ਜੱਟਪੁਰੀ ਪੱਤਰਕਾਰ ਅਤੇ ਗੁਪਤਾ ਸਾਊਂਡ ਸੈਲਾ ਖੁਰਦ ਵੀ ਆਪਣੀਆਂ ਜਿੰਮੇਵਾਰੀਆਂ ਨਿਭਾਉਣਗੇ। ਠੰਡੇ ਮਿੱਠੇ ਜਲ ਦੀ ਛਬੀਲ, ਚਾਹ ਪਕੌੜੇ ਅਤੇ ਗੁਰੂ ਕਾ ਲੰਗਰ ਅਟੁੱਟ ਚੱਲੇਗਾ। ਸਿੱਧ ਜੋਗੀ ਟਰੱਸਟ ਖਾਨਪੁਰ ਵੱਲੋਂ ਡਾਕਟਰ ਜਸਵੰਤ ਸਿੰਘ ਥਿੰਦ ਦੀ ਯੋਗ ਅਗਵਾਈ ਹੇਠ ਡਾਕਟਰ ਪ੍ਰਭ ਹੀਰ ਦੀ ਟੀਮ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਜਾਵੇਗਾ। ਮਿਲਨ ਪੈਲਸ ਵੱਲੋਂ ਜਲ ਦੀ ਸੇਵਾ ਹੋਵੇਗੀ। ਸੁਖਵਿੰਦਰ ਸਿੰਘ ਸੋਨੀ ਚੰਡੀਗੜ੍ਹ ਵਾਲਿਆਂ ਦਾ ਵੀ ਵਿਸ਼ੇਸ਼ ਸਹਿਯੋਗ ਹੋਵੇਗਾ।
ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦੇਣ ਮੌਕੇ ਕਮਲਜੀਤ ਕੌਰ ਸਰਪੰਚ,ਗੁਰਵਿੰਦਰ ਸਿੰਘ ਪੰਚ, ਸੁਰਜਨ ਸਿੰਘ ਪੰਚ, ਕਸ਼ਮੀਰ ਸਿੰਘ ਪੰਚ, ਰਾਜਵੀਰ ਕੌਰ ਪੰਚ, ਪਰਮਜੀਤ ਕੌਰ ਪੰਚ, ਗੁਰਵਿੰਦਰ ਖਾਨ ਚੌਂਕੀਦਾਰ, ਤਰਸੇਮ ਸਿੰਘ ਲੰਬੜਦਾਰ, ਹਰਜਿੰਦਰ ਸਿੰਘ ਬਿੱਲਾ, ਅਮਨਦੀਪ ਸਿੰਘ ਦੀਪਾ, ਗੁਰਬਖਸ਼ ਕੌਰ, ਬਲਵੀਰ ਕੌਰ,ਸੁਰਜੀਤ ਕੌਰ, ਮਨਦੀਪ ਕੌਰ, ਅਮਨ,ਰਮਨਦੀਪ ਕੌਰ, ਅਰਸ਼ਦੀਪ ਕੌਰ, ਕਿਰਨਦੀਪ ਕੌਰ ਸਾਰੇ ਵਸਨੀਕ ਪਿੰਡ ਮਹਿਮਦੋਵਾਲ ਖੁਰਦ ਅਤੇ ਗੁਰਜੀਤ ਸਿੰਘ ਸਰਪੰਚ, ਸਤਨਾਮ ਸਿੰਘ ਪੰਚ, ਦਰਸ਼ਨ ਲਾਲ ਪੰਚ, ਜਸਵੀਰ ਕੌਰ ਪੰਚ, ਸੀਤਾ ਰਾਣੀ ਪੰਚ, ਸੋਹਣ ਬਾਬਾ ਜੀ, ਸੇਵਾਦਾਰ ਸੁਰਜੀਤ ਸਿੰਘ ਜੀ, ਕਸ਼ਮੀਰ ਸਿੰਘ ਜੀ, ਬਲਵੀਰ ਸਿੰਘ ਸਮੇਤ ਪਿੰਡ ਮਹਿਮਦੋਵਾਲ ਕਲਾਂ ਦੇ ਨਿਵਾਸੀ ਹਾਜ਼ਰ ਸਨ। ਇਸ ਮੇਲੇ ਵਿੱਚ ਇਲਾਕੇ ਦੀਆਂ ਮਾਣਮੱਤੀਆਂ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
