
ਨਸ਼ਿਆਂ ਤੋਂ ਬਚਾਵ ਲਈ 2 ਤੋਂ 30 ਜੂਨ ਤੱਕ ਗੜ੍ਹਸ਼ੰਕਰ 'ਚ ਸਮਰ ਫੁੱਟਬਾਲ ਕੋਚਿੰਗ ਕੈਂਪ ਦਾ ਐਲਾਨ
ਗੜ੍ਹਸ਼ੰਕਰ- ਬੱਚਿਆਂ ਨੂੰ ਨਸ਼ਿਆਂ ਤੋਂ ਬਚਾਣ ਵਾਸਤੇ ਸਹੀਦ-ਏ-ਆਜਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਰਜਿ. ਗੜ੍ਹਸ਼ੰਕਰ ਨੇ ਕਲੱਬ ਦੀ ਮੀਟਿੰਗ ਪ੍ਰਧਾਨ ਜਸਵੀਰ ਸਿੰਘ ਰਾਏ ਐਡਵੋਕੇਟ ਦੀ ਪ੍ਰਧਾਨਗੀ ਅਧੀਨ ਕੀਤੀ ਹੈ|
ਗੜ੍ਹਸ਼ੰਕਰ- ਬੱਚਿਆਂ ਨੂੰ ਨਸ਼ਿਆਂ ਤੋਂ ਬਚਾਣ ਵਾਸਤੇ ਸਹੀਦ-ਏ-ਆਜਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਰਜਿ. ਗੜ੍ਹਸ਼ੰਕਰ ਨੇ ਕਲੱਬ ਦੀ ਮੀਟਿੰਗ ਪ੍ਰਧਾਨ ਜਸਵੀਰ ਸਿੰਘ ਰਾਏ ਐਡਵੋਕੇਟ ਦੀ ਪ੍ਰਧਾਨਗੀ ਅਧੀਨ ਕੀਤੀ ਹੈ|
ਜਿਸ ਵਿਚ ਪਿਛਲੇ ਸਾਲਾਂ ਦੀ ਤਰਾਂ ਲੜਕਿਆਂ ਦੀ ਉਮਰ 7 ਸਾਲ ਤੋਂ 17 ਸਾਲ ਤੱਕ ਸਮਰ ਫੁੱਟਬਾਲ ਕੋਚਿੰਗ ਕੈਂਪ ਮਿਤੀ 2.6.2025 ਤੋਂ 30.6.2025 ਤੱਕ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਉਂਡ ਵਿੱਚ ਲਗਾਇਆ ਜਾ ਰਿਹਾ ਹੈ|
ਸਮਾਂ ਸ਼ਾਮ 5.30 ਵਜੇ ਤੋਂ 7.30 ਵਜੇ ਤੱਕ ਹੋਵੇਗਾ। ਬੱਚਿਆਂ ਨੂੰ ਗਰਾਉਂਡ ਵਿਚ ਪਹੁਚਾਉਣ ਅਤੇ ਲੈ ਕੇ ਜਾਣ ਦੀ ਜੁੰਮੇਵਾਰੀ ਮਾਪਿਆਂ ਦੀ ਹੋਵੇਗੀ।ਵੱਧ ਤੋਂ ਵੱਧ ਬੱਚਿਆਂ ਨੂੰ ਗਰਾਉਂਡ ਵਿੱਚ ਲੈ ਕੇ ਆਓ ਜੀ। ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ।
ਮੀਟਿੰਗ ਵਿਚ ਸ਼ਾਮਲ ਮੈਂਬਰਾਨ- ਜਸਵੀਰ ਸਿੰਘ ਰਾਏ, ਰਜਿੰਦਰ ਛਾਬਲਾ, ਸਤਨਾਮ ਸਿੰਘ ਪਾਰੋਵਾਲ, ਸੁਨੀਲ ਕੁਮਾਰ ਗੋਲਡੀ, ਅਵਤਾਰ ਸਿੰਘ ਸੀਹਰਾ, ਕੇਵਲ ਸਿੰਘ ਗੋਲੀਆਂ, ਰਾਜਪਾਲ ਹੈਪੀ, ਸੀਪਰੀਅਨ, ਰੋਹਿਤ ਰਾਣਾ, ਲਖਵੀਰ ਸਿੰਘ।
