ਡਾ: ਬੀ. ਆਰ. ਅੰਬੇਡਕਰ ਮਿਸ਼ਨ ਟਰੱਸਟ ਵਲੋਂ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਖੰਡਿਤ ਕਰਨ ਦਾ ਸਖ਼ਤ ਵਿਰੋਧ ।

ਗੜ੍ਹਸ਼ੰਕਰ- ਬੀਤੇ ਦਿਨੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਸਾਹਿਬ ਦੀ ਪ੍ਰਤਿਮਾ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦੇ ਵਿਰੋਧ ਵਿੱਚ ਡਾ: ਬੀ.ਆਰ. ਅੰਬੇਡਕਰ ਮਿਸ਼ਨ ਟਰੱਸਟ ਗੜ੍ਹਸ਼ੰਕਰ ਵਲੋਂ ਰੋਸ ਮਾਰਚ ਕੀਤਾ ਗਿਆ ਰੋਸ ਮਾਰਚ ਤੋਂ ਪਹਿਲਾਂ ਟਰੱਸਟ ਦੇ ਪ੍ਰਧਾਨ ਡਾ: ਅਵਤਾਰ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਸਮੇਂ ਇੱਕ ਸੋਚੀ ਸਮਝੀ ਸਾਜਿਸ਼ ਦੇ ਅਧੀਨ ਜਿਸ ਸ਼ਰਾਰਤੀ ਅਨਸਰ ਨੇ ਇਹ ਬੇਅਦਬੀ ਕੀਤੀ ਹੈ ਹੋ ਸਕਦਾ ਹੈ ਇਸਨੂੰ ਉਕਸਾ ਕੇ ਇਹ ਮੂਰਖਤਾ ਭਰਿਆ ਕਾਰਜ ਕਰਾਉਣ ਪਿੱਛੇ ਕਿਸੇ ਹੋਰ ਦਾ ਵੀ ਹੱਥ ਹੋਵੇ|

 ਕਿਉਂਕਿ ਇਹ ਕਿਸੇ ਇਕੱਲੇ-ਇਕਹਿਰੇ ਵਿਅਕਤੀ ਦਾ ਕੰਮ ਨਹੀਂ ਹੋ ਸਕਦਾ ਹੈ ਜਿਹੜੀਆਂ ਏਜੰਸੀਆਂ ਸਮਾਜਿਕ ਏਕਤਾ ਤੋੜਨ ਲਈ ਇਹੋ ਜਹੇ ਘਟੀਆ ਕਾਰੇ ਕਰਵਾ ਰਹੀਆਂ ਹਨ , ਇਹਨਾਂ ਦੀ ਬਰੀਕੀ ਨਾਲ਼ ਜਾਂਚ ਕੀਤੀ ਜਾਵੇ ਅਤੇ ਫ਼ਿਰ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਕਾਨੂੰਨੀ ਸਜ਼ਾਵਾਂ  ਦਿੱਤੀਆਂ ਜਾਣ ਤਾਂ ਜੋ ਭਵਿੱਖ ਵਿੱਚ ਕੋਈ ਵੀ ਅਜਿਹਾ ਸਿਰ ਫਿਰਿਆ ਇਨਸਾਨ ਇਸ ਤਰਾਂ ਦੀ ਕੋਝੀ ਹਰਕਤ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ ਇਸ ਲਈ ਮਾਣਯੋਗ ਐੱਸ.ਡੀ.ਐਮ.ਗੜ੍ਹਸ਼ੰਕਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਮੰਗ ਪੱਤਰ ਵੀ ਭੇਜਿਆ ਗਿਆ|
 ਰੋਸ ਮਾਰਚ ਵਿੱਚ ਟਰੱਸਟੀ ਮੈਂਬਰ ਪਿਤੰਬਰ ਲਾਲ ਸੂਦ,ਲੈਕ:ਨਰੇਸ਼ ਕੁਮਾਰ,ਮਾਸਟਰ ਪ੍ਰਦੀਪ ਕੁਮਾਰ,ਮਾਸਟਰ ਦਿਲਾਵਰ ਸਿੰਘ,ਪ੍ਰਿੰਸ:ਸਤਨਾਮ ਸਿੰਘ,ਮੁੱਖ ਅਧਿਆਪਕ ਸੰਦੀਪ ਬਡੇਸਰੋਂ,ਲੈਕ:ਮੁਲਖ ਰਾਜ,ਕੁੰਦਨ ਲਾਲ ਬਡੇਸਰੋਂ,ਜੀਵਨ ਜਾਗ੍ਰਿਤੀ ਮੰਚ ਤੋਂ ਪ੍ਰਿੰਸੀ:ਬਿੱਕਰ ਸਿੰਘ,ਅੰਬੇਡਕਰ ਸੈਨਾ ਪੰਜਾਬ ਤੋਂ ਸੁਰਿੰਦਰ ਬੰਗਾ,ਮੇਵਲਜੀਤ ਬੰਗਾ,ਡੈਮੋਕ੍ਰੇਟਿਕ ਪੈਨਸ਼ਨਰ ਫਰੰਟ ਤੋਂ ਹੰਸ ਰਾਜ,ਰਾਮ ਲਾਲ ਵਿਰਦੀ,ਗੁਰਮੇਲ ਸਿੰਘ,ਪ੍ਰਿੰਸੀ: ਜਗਤਾਰ ਸਿੰਘ,ਅਸ਼ੋਕ ਬਡੇਸਰੋਂ,ਸੈਂਡੀ ਭੱਜਲ,ਕੁਲਵਿੰਦਰ ਬਿੱਟੂ,ਸੋਮਨਾਥ ਬੰਗੜ,ਅਸ਼ੋਕ ਕੁਮਾਰ ਸਰਪੰਚ,ਹਰਮੇਸ਼ ਖਾਨਪੁਰ,ਦਲਵੀਰ ਸਿੰਘ ਰਾਜੂ,ਸੁਰਜੀਤ ਸਿੰਘ ਖਾਨਪੁਰੀ,ਮਨੋਹਰ ਸਿੰਘ ਲੋਈ,ਹਰਜਿੰਦਰ ਸਿੰਘ,ਜਗਤਾਰ ਸਿੰਘ ਭੱਟੀ,ਸੁਖਵਿੰਦਰ ਡਘਾਮ,ਹਰਦੇਵ ਗੁਲਮਰਗ,ਅੰਗਰੇਜ਼ ਸਿੰਘ,ਸਤਪਾਲ ਕਲੇਰ ਅਤੇ ਹੋਰ ਵੀ ਮਿਸ਼ਨਰੀ ਸ਼ਾਮਿਲ ਸਨ ।