ਸਕੂਲੀ ਵਿਦਿਆਰਥੀਆਂ ਦਾ ਫਸਟ ਏਡ ਟ੍ਰੇਨਿੰਗ ਕੈਂਪ

ਚੰਡੀਗੜ੍ਹ, 27 ਮਈ- ਅਰਵਿੰਦ ਮਹਿਤਾ ਮੈਮੋਰੀਅਲ ਟਰੱਸਟ ਸੈਕਟਰ 15 ਚੰਡੀਗੜ੍ਹ ਵਲੋਂ ਸਕੂਲੀ ਬੱਚਿਆਂ ਦਾ ਫਸਟ ਏਡ ਟ੍ਰੇਨਿੰਗ ਕੈਂਪ ਸੋਸਲ ਸਬਸਟਾਂਸ ਚੰਡੀਗੜ੍ਹ ਅਤੇ ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਮੁਹਾਲੀ ਦੇ ਸਹਿਯੋਗ ਨਾਲ ਲਗਾਇਆ ਗਿਆ।

ਇਸ ਮੌਕੇ ਫਸਟ ਏਡ ਦੀ ਟ੍ਰੇਨਿੰਗ ਪੰਜਾਬ ਸਟੇਟ ਰੈਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਡਿਪਟੀ ਸਕੱਤਰ ਸ੍ਰੀ ਕੇ.ਕੇ.ਸੈਨੀ ਵਲੋਂ ਬੱਚਿਆਂ ਨੂੰ ਗਰਮੀ ਦੇ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ, ਬੇਹੋਸ਼ੀ, ਖੂਨ ਵਗਣਾ, ਪਟੀਆਂ ਕਰਨ ਅਤੇ ਟ੍ਰਾਂਸਪੋਰਟ ਕਰਨ ਆਦਿ ਬਾਰੇ ਜਾਣਕਾਰੀ ਦਿੱਤੀ ਗਈ।
ਸ੍ਰੀ ਸੈਨੀ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿੱਚ ਬੱਚੇ ਸਕੂਲ ਵਿੱਚ ਬਿਨਾਂ ਖਾਣਾ ਖਾਏ ਆ ਜਾਂਦੇ ਹਨ ਜਿਸ ਕਾਰਨ ਕਮਜ਼ੋਰੀ ਵੀ ਹੁੰਦੀ ਹੈ ਅਤੇ ਆਮ ਤੌਰ ’ਤੇ ਬੱਚੇ ਬੇਹੋਸ਼ ਹੋ ਜਾਂਦੇ ਹਨ। ਉਹਨਾਂ ਵਲੋਂ ਅਜਿਹੀ ਹਾਲਤ ਵਿੱਚ ਕਿਸ ਤਰ੍ਹਾਂ ਫਸਟ ਏਡ ਦਿੱਤੀ ਜਾਣੀ ਹੈ ਬਾਰੇ ਜਾਗਰੂਕ ਕੀਤਾ ਗਿਆ ਅਤੇ ਬੱਚਿਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ, ਪਾਣੀ ਦੀ ਵਰਤੋਂ ਕਰਨ, ਤਰਲ ਪਦਾਰਥ ਲੈਣ ਅਤੇ ਫਾਸਟ ਫੂਡ ਨੂੰ ਨਾ ਖਾਣ ਬਾਰੇ ਜਾਗਰੂਕ ਕੀਤਾ।
ਇਸ ਮੌਕੇ ਅਰਵਿੰਦ ਮਹਿਤਾ ਟਰੱਸਟ ਦੇ ਮੈਂਬਰ ਡਾਕਟਰ ਅਰੁਣ ਬੰਸਲ, ਡਾਕਟਰ ਹਰਭਜਨ ਸਿੰਘ ਅਤੇ ਵਿਨੀ ਸੈਨੀ ਸ਼ਾਮਿਲ ਹੋਏ।